ਮੁੱਲਾਂਪੁਰ ਦਾਖਾ 16 ਅਗਸਤ (ਸਤਵਿੰਦਰ ਸਿੰਘ ਗਿੱਲ) ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲਾ ਲੁਧਿਆਣਾ ਦੀ ਜ਼ਿਲਾ ਕਾਰਜਕਾਰੀ ਕਮੇਟੀ ਦੇ ਸੱਦੇ ਅਨੁਸਾਰ 15 ਅਗਸਤ ਨੂੰ “ਕਾਰਪੋਰੇਟਾਂ ਨੂੰ ਗੱਫੇ ਤੇ ਕਿਸਾਨਾਂ ਮਜ਼ਦੂਰਾ ਨੂੰ ਧੱਕੇ” ਦੇਣ ਵਾਲੀ ਕਾਲੀ ਆਜ਼ਾਦੀ ਮੌਕੇ ਕਿਸਾਨ , ਮਜਦੂਰ ਤੇ ਨੌਜਵਾਨ ਵੀਰਾਂ ਦਾ ਵਿਸ਼ਾਲ ਸਿੱਖਿਆ ਸਮਾਗਮ ਕੈਂਪ ਦਫਤਰ ਸਵੱਦੀ ਕਲਾਂ (ਨੇੜੇ ਬੱਸ ਸਟੈਂਡ) ਵਿਖੇ ਕੀਤਾ ਗਿਆ, ਜਿਸਦੀ ਪ੍ਰਧਾਨਗੀ ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੱਘ ਤਲਵੰਡੀ , ਜ਼ਿਲਾ ਸਕੱਤਰ ਜਸਦੇਵ ਸਿੰਘ ਲਲਤੋਂ ਤੇ ਮੀਤ ਪ੍ਰਧਾਨ ਬਲਜੀਤ ਸਿੱਘ ਸਵੱਦੀ ‘ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ । ਪਹਿਲ ਪ੍ਰਿਥਮੇ ਦੇਸ਼ ਵਿਚ ਅਸਲੀ ਤੇ ਸੱਚੀ - ਸੁੱਚੀ ਆਜ਼ਾਦੀ ਬਰਾਬਰੀ ਤੇ ਖੁਸ਼ਹਾਲ ਵਾਲਾ ਖਰਾ ਲੋਕ ਜਮਹੂਰੀ ਰਾਜ ਪ੍ਰਬੰਧ ਸਿਰਜਣ ਲਈ ਜੂਝਣ ਵਾਲੇ 1857 ਦੀ ਜੰਗ- ਆਜ਼ਾਦੀ , ਕੂਕਾ ਲਹਿਰ , ਪਗੜੀ ਸੰਭਾਲ ਜੱਟਾ ਲਹਿਰ, ਗਦਰ ਲਹਿਰ , ਗੁਰੂਦੁਆਰਾ ਸੁਧਾਰ ਲਹਿਰ , ਬੱਬਰ ਅਕਾਲੀ ਲਹਿਰ , ਕਿਰਤੀ ਪਾਰਟੀ , ਆਜ਼ਾਦ ਹਿੰਦ ਫੌਜ , ਨੌਜਵਾਨ ਭਾਰਤ ਸਭਾ , ਨੇਵੀ ਬਗਾਵਤ ਦੇ ਮਹਾਨ ਯੋਧਿਆਂ ਅਤੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਨੂੰ 2 ਮਿੰਟ ਖੜੇ ਹੋ ਕੇ ਮੋਨ ਧਾਰ ਕੇ ਨਿੱਘੀ ਤੇ ਭਾਵ ਭਿੰਨੀ ਸਰਧਾਂਜਲੀ ਭੇਟ ਕੀਤੀ ਗਈ । ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆ ਵੱਖ-ਵੱਖ ਆਗੂਆ - ਜਸਦੇਵ ਸਿੰਘ ਲਲਤੋਂ ,ਅਵਤਾਰ ਸਿੰਘ ਬਿੱਲੂ ਵਲੈਤੀਆ ,ਡਾ. ਗੁਰਮੇਲ ਸਿੱਘ ਕੁਲਾਰ ,ਰਣਜੀਤ ਸਿੰਘ ਗੁੜੇ , ਜੇ.ਈ.ਮਨਜੀਤ ਸਿੱਘ ਸਵੱਦੀ, ਕਾਲਾ ਡੱਬ ਮੁੱਲਾਂਪੁਰ,ਭਰਪੂਰ ਸਿੰਘ ਗੁੱਜਰਵਾਲ,ਡਾ.ਗੁਰਮੇਲ ਸਿੱਘ ਗੁੜੇ ,ਉਜਾਗਰ ਸਿੱਘ ਬੱਦੋਵਾਲ ਨੇ 1947 ਦੀ ਸਤਾ - ਬਦਲੀ, ਦੱਸ ਲੱਖ ਲੋਕਾਂ ਦਾ ਫਿਰਕੂ - ਕਤਲੇਆਮ ਅਤੇ , ਕਰੋੜਾਂ ਲੋਕਾਂ ਦਾ ਉਜਾੜਾ , 76 ਸਾਲ ਤੋ ਜਾਰੀ ਤੇ ਹਰ ਆਏ ਸਾਲ ਵੱਧ ਰਹੀ ਵਿਦੇਸ਼ੀ ਤੇ ਦੇਸ਼ੀ ਲੋਟੂ ਕਾਰਪੋਰੇਟਾ ਦੀ ਅੰਨੀ ਲੁਟ ਅਤੇ ਹਰ ਸਾਲ ਵਧਦੇ ਵਿਦੇਸ਼ੀ ਸਾਮਰਾਜੀ ਕਰਜ਼ੇ , ਕਾਰਪੋਰੇਟਾਂ ਵੱਲੋ ਹਰ ਸਾਲ ਹੜੱਪੇ ਜਾਂਦੇ 5-6 ਲੱਖ ਕਰੋੜ ਰੁ. ਦੇ ਬੈਂਕ ਕਰਜ਼ਿਆ ‘ਤੇ ਵੱਜਦੀ ਸਰਕਾਰੀ ਲਕੀਰ , ਕਿਸਾਨਾਂ- ਮਜ਼ਦੂਰਾਂ ਸਿਰ ਆਏ ਸਾਲ ਭਾਰੀ ਹੁੰਦੀ ਕਰਜ਼ਾ - ਪੰਡ , ਐਮ.ਐਸ.ਪੀ. ਦੀ ਗਰੰਟੀ ਵਾਲਾ ਕਾਨੂੰਨ ਬਣਾਉਣ , ਨੌਜਵਾਨਾ ਲਈ ਸਿਰੇ ਦੀ ਬੇਰੁਜ਼ਗਾਰੀ ਤੇ ਆਮ ਲੋਕਾ ਲਈ ਅੱਤ ਦੀ ਮਹਿਗਾਈ , ਇਕ ਲੱਖ ਤੋ ਉਪਰ ਨਜ਼ਾਇਜ ਜੇਲ੍ਹੀਂ ਡੱਕੇ ਸਿਆਸੀ ਕੈਦੀ,ਔਰਤਾਂ ਦੀਆ ਨਗਨ - ਪਰੇਡਾ ਤੇ ਸਮੂਹਕ ਬਲਾਤਕਾਰ , ਦਿਨੋ ਦਿਨ ਵਧਦੀ ਗੁੰਡਾਗਰਦੀ ਤੇ ਪੁਲਸੀ ਜਬਰ ਸਮੇਤ ਸੂਬੇ ਤੇ ਦੇਸ਼ ਦੀ ਮੰਦਹਾਲੀ ਉਪਰ ਭਰਪੂਰ ਚਾਨਣਾ ਪਾਇਆ । ਅੰਤ ‘ਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਨੇ ਸਮੂਹ ਹਾਜਰੀਨਾਂ ਦਾ ਧੰਨਵਾਦ ਕਰਦਿਆ , 19 ਅਗਸਤ ਦਿਨ ਸ਼ਨਿਚਰਵਾਰ ਨੂੰ 10 ਵਜੇ ਚੌਕੀਮਾਨ ਟੋਲ਼ ਪਲਾਜ਼ਾ ਤੋ ਜਗਰਾਓ ਐਮ.ਐਲ.ਏ. ਦੇ ਸਾਂਝੇ ਕਿਸਾਨ ਘੇਰਾਓ ਲਈ ਵੱਧ ਚੜ ਕੇ ਰਵਾਨਾ ਹੋਣ ਦਾ ਸੰਗਰਾਮੀ ਸੱਦਾ ਦਿੱਤਾ । ਅੱਜ ਦੇ ਸਮਾਗਮ ‘ਚ ਜਸਵੰਤ ਸਿੰਘ ਮਾਨ , ਅਵਤਾਰ ਸਿੰਘ ਤਾਰ, ਸੁਰਜੀਤ ਸਿੱਘ ਸਵੱਦੀ, ਸੋਹਣ ਸਿੰਘ ਸਵੱਦੀ ਪੱਛਮੀ ,ਗੁਰਸੇਵਕ ਸਿੰਘ ਸੋਨੀ ਸਵੱਦੀ,ਬਲਵੀਰ ਸਿੰਘ ਪੰਡੋਰੀ(ਕੈਨੇਡਾ), ਤੇਜਿੰਦਰ ਸਿੰਘ ਬਿਰਕ,ਕੁਲਜੀਤ ਸਿੱਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੱਘ ਸੰਗਤਪੁਰਾ, ਗੁਰਚਰਨ ਸਿੰਘ ਤਲਵੰਡੀ, ਅਮਰਜੀਤ ਸਿੰਘ ਖ਼ੰਜਰਵਾਲ, ਬਲਤੇਜ ਸਿੰਘ ਸਿੱਧਵਾਂ , ਗੁਰਚਰਨ ਸਿੰਘ ਸਿੱਧਵਾਂ , ਗੁਰਦੀਪ ਸਿੰਘ ਮੰਡਿਆਣੀ ਉਚੇਚੇ ਤੌਰ ਤੇ ਹਾਜ਼ਰ ਹੋਏ ।