ਲੁਧਿਆਣਾ, 13 ਮਾਰਚ : ਬੀਤੇ ਦਿਨ ਖੂਨਦਾਨ ਕੈਂਪ,ਅੱਖਾਂ ਦਾ ਚੈੱਕਅਪ ਅਤੇ ਦੰਦਾਂ ਦਾ ਚੈੱਕਅਪ ਕੈਂਪ ਲੁਧਿਆਣਾ ਦੇ ਦੱਖਣੀ ਵਿਧਾਇਕਾ ਮੈਡਮ ਰਾਜਿੰਦਰ ਕੌਰ ਛੀਨਾ ਜੀ ਅਤੇ ਜਸਜੋਤ ਸਿੰਘ ਰੋਬੀ ਬਤਰਾ ਜੀ (ਸਰਬਹਿਤਕਾਰੀ ਵੈਲਫੇਅਰ ਸੋਸਾਇਟੀ) ਵੱਲੋਂ ਲਗਾਇਆ ਗਿਆ। ਜਿਸ ਵਿੱਚ ਪੀ ਏ ਹਰਪ੍ਰੀਤ, ਵਾਰਡ ਨੰਬਰ 22 ਤੋਂ ਅਜੇ ਮਿੱਤਲ , ਗਗਨ ਗੱਗੀ, ਮਹਿੰਦਰ ਧੁੰਨਾ, ਨੂਰ ਅਹਮਿਦ, ਧਰਮੇਂਦਰ ਪ੍ਰਧਾਨ, ਵਿਨੋਦ ਕੁਮਾਰ ਸਮੇਤ ਪਾਰਟੀ ਦੇ ਕਈ ਵਲੰਟੀਅਰ ਨੇ ਖੂਨਦਾਨ ਕੀਤਾ। ਏਕ ਮੌਕੇ ਕਈ ਲੇਡੀਜ਼ ਵੀ ਖੂਨਦਾਨ ਲਈ ਆਈਆਂ। 400 ਵਿਅਕਤੀਆਂ ਦੀਆਂ ਅੱਖਾਂ ਅਤੇ 280 ਦੇ ਕਰੀਬ ਵਿਅਕਤੀਆਂ ਦਾ ਦੰਦਾਂ ਦਾ ਚੈੱਕਅਪ ਹੋਇਆ। ਇਸ ਸਮਾਗਮ ਦੌਰਾਨ ਲੋੜਵੰਦ ਵਿਅਕਤੀਆਂ ਨੂੰ 92 ਐਨਕਾਂ ਵੰਡਿਆ ਗਇਆ। ਇਸ ਦੌਰਾਨ ਜਾਣਕਾਰੀ ਅਨੁਸਾਰ 14 ਦੇ ਕਰੀਬ ਅਪਰੇਸ਼ਨ ਵੀ ਕਰਵਾਏ ਜਾਣਗੇ। ਇਸ ਕੈਂਪ ਵਿੱਚ ਮੈਡਮ ਛੀਨਾ ਜੀ ਨੇ ਸਮਾਜ ਨੂੰ ਇੱਕ ਸੰਦੇਸ਼ ਦਿੰਦੇ ਕਿਹਾ ਕਿ ਉਹ ਭਾਈਚਾਰੇ ਦੀ ਸਮਰਥਨ ਤੇ ਸਿਹਤ ਤੰਦਰੁਸਤੀ ਲਈ ਸਮਰਥਨ ਵਿੱਚ ਰਹਿਣਗੇ। ਓਹਨਾ ਦਸਿਆ ਕਿ ਵਿਸਾਖੀ ਦੇ ਮਹੀਨੇ ਵਿੱਚ ਹਾਰਟ ਸਬੰਧੀ ਚੈੱਕਅਪ ਕੈਂਪ ਲਗਾਕੇ ਦਵਾਈਆ ਤੇ ਆਪਰੇਸ਼ਨ ਸਬੰਧੀ ਸੇਵਾਵਾਂ ਕੀਤੀਆ ਜਾਣਗੀਆ। ਇਸ ਮੌਕੇ ਸੁਖਦੇਵ ਗਰਚਾ ਤੇ ਮੈਡਮ ਛੀਨਾ ਨੇ ਕੈਂਪ ਵਿੱਚ ਆਈ ਸੰਗਤਾਂ ਨੂੰ ਲੰਗਰ ਛਕਾਇਆ। ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਵਾਲੇ ਮਨਦੀਪ ਸਿੰਘ ਇੰਡੀਆ ਬੈਕਰੀ, ਨਿਪੁੰਨ ਸ਼ਰਮਾ,ਨਰਿੰਦਰ ਸਿੰਘ ਸੂਰੀ, ਪਰਮਿੰਦਰ ਸੋਂਧ, ਡਾਕਟਰ ਬੇਦੀ, ਨਵਦੀਪ ਸਿੰਘ,ਕਿਰਪਾਲ ਸਿੰਘ ਬਜਾਜ, ਪਰਮਿੰਦਰ ਗਿੱਲ, ਹਰਪ੍ਰੀਤ ਸਿੰਘ, ਸ.ਹਰਪ੍ਰੀਤ ਸਿੰਘ,ਰੁਪਿੰਦਰ ਕੌਰ, ਵਿੱਕੀ ਜਗਦਿਓ,ਗਗਨਦੀਪ ਸਿੰਘ ਗੱਗੀ,ਮਨੀਸ਼ ਕੁਮਾਰ ਟਿੰਕੂ,ਅਜੇ ਮਿੱਤਲ,ਨੀਰਜ ਯਾਦਵ, ਰਿਪਨ ਗਰਚਾ,ਸੁਖਦੇਵ ਸਿੰਘ ਗਰਚਾ, ਡਾਕਟਰ ਸੁਖਦੇਵ ਸਿੰਘ, ਨੂਰ, ਗਗਨ, ਰਾਮੂ,ਵਿਨੋਦ,ਲਖਵਿੰਦਰ ਸਿੰਘ।