- ਹੁਣ 01 ਤੋਂ 09 ਸਤੰਬਰ ਤੱਕ ਹੋਣਗੇ-ਜ਼ਿਲ੍ਹਾ ਖੇਡ ਅਫ਼ਸਰ
ਮਾਨਸਾ, 29 ਅਗਸਤ : ਖੇਡ ਵਿਭਾਗ ਪੰਜਾਬ ਵੱਲੋੋ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤਹਿਤ ਬਲਾਕ ਪੱਧਰੀ ਟੂਰਨਾਂਮੈਂਟ 01 ਸਤੰਬਰ ਤੋੋਂ 09 ਸਤੰਬਰ 2023 ਤੱਕ ਜ਼ਿਲ੍ਹਾ ਮਾਨਸਾ ਦੇ 5 ਬਲਾਕਾਂ ਵਿਚ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਬਲਾਕ ਪੱਧਰੀ ਟੂਰਨਾਂਮੈਟ ਵਿਚ ਅਥਲੈਟਿਕਸ, ਵਾਲੀਬਾਲ (ਸਮੈਸਿੰਗ ਤੇ ਸੂਟਿੰਗ), ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ ਤੇੇ ਸਰਕਲ ਸਟਾਇਲ), ਰੱਸਾ ਕੱਸੀ (ਲੜਕੇ/ਲੜਕੀਆਂ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਸ਼ਡਿਊਲ ਵਿਚ ਬਦਲਾਅ ਕੀਤਾ ਗਿਆ ਹੈ ਜਿਸ ਤਹਿਤ ਅੰਡਰ-14, 17 ਅਤੇ 21 ਸਾਲ 01 ਸਤੰਬਰ ਤੋਂ 05 ਸਤੰਬਰ, ਅੰਡਰ-21 ਤੋਂ 30, 31 ਤੋਂ 40, 41 ਤੋਂ 55, 56 ਤੋਂ 65 ਅਤੇ 65 ਤੋਂ ਉਪਰ ਉਮਰ ਵਰਗ ਦੀਆਂ ਖੇਡਾਂ 06 ਸਤੰਬਰ ਤੋਂ 09 ਸਤੰਬਰ, 2023 ਤੱਕ ਹੋਣਗੀਆਂ। ਇਹ ਟੂਰਨਾਂਮੈਟ ਬਲਾਕ ਮਾਨਸਾ ਦਾ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ, ਬਲਾਕ ਭੀਖੀ ਦਾ ਰੋੋਇਲ ਕਾਲਜ ਬੋੜਾਵਾਲ ਵਿਖੇ, ਬਲਾਕ ਸਰਦੂਲਗੜ੍ਹ ਪਿੰਡ ਖਹਿਰਾ ਖੁਰਦ, ਬਲਾਕ ਝੂਨੀਰ ਦਾ ਇਨਲਾਈਟਡ ਫਿਜ਼ੀਕਲ ਕਾਲਜ ਵਿਖੇ ਅਤੇ ਬਲਾਕ ਬੁਢਲਾਡਾ ਦਾ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਬੁਢਲਾਡਾ ਵਿਖੇ ਹੋਵੇਗਾ।