ਜਗਰਾਉਂ 22 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਬੀਤੀ ਰਾਤ ਅਚਾਨਕ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਘਰ ਪਹੁੰਚ, ਘਰ ਪਹੁੰਚਣ ਤੇ ਪਰਿਵਾਕ ਮੈਂਬਰਾਂ ਵੱਲੋਂ ਮੁੱਖ ਮੰਤਰੀ ਦੇ ਭੈਣ ਮਨਪ੍ਰੀਤ ਕੌਰ ਦਾ ਗੁਲਦਸਤੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਮਨਪ੍ਰੀਤ ਕੌਰ ਨੇ ਵਿਧਾਇਕਾ ਮਾਣੂੰਕੇ ਦੇ ਪਰਿਵਾਰ ਨਾਲ ਗੱਲਾਂ ਸਾਂਝੀਆਂ ਕਰਨ ਉਪਰੰਤ ਇਕੱਠੇ ਹੋਏ ਵਲੰਟੀਅਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਵਿਚਾਰਾਂ ਕੀਤੀਆਂ ਮਨਪ੍ਰੀਤ ਕੌਰ ਨੇ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਭਗਵੰਤ ਮਾਨ ਮੁੱਖ ਮੰਤਰੀ ਬਣਕੇ ਪੰਜਾਬ ਦੇ ਲੋਕਾਂ ਦੇ ਸੁਪਨੇ ਪੂਰੇ ਕਰ ਰਿਹਾ ਹੈ ਅਤੇ ਬੇਰੁਜ਼ਗਾਰ ਮੁੰਡੇ ਕੁੜੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਭਰਤੀ ਕਰਨ ਲਈ ਯਤਨਸ਼ੀਲ ਹੈ, ਮਹਿੰਗੀ ਬਿਜਲੀ ਦੀ ਮਾਰ ਚੱਲ ਰਹੇ ਪੰਜਾਬ ਵਾਸੀਆਂ ਲਈ 600 ਯੂਨਿਟ ਬਿਜਲੀ ਮੁਆਫ਼ ਕਰਕੇ ਤੇ ਬਿਜਲੀ ਬਿਲਾਂ ਦੇ ਬਕਾਏ ਮੁਆਫ਼ ਕਰਕੇ ਲੋਕਾਂ ਦੇ ਸਾਹ ਵਿੱਚ ਸਾਹ ਲਿਆਂਦਾ ਹੈ ਅਤੇ ਆਉਦੇ ਸਮੇਂ ਦੌਰਾਨ ਹੋਰ ਵੀ ਵੱਡੇ ਵੱਡੇ ਕਾਰਜ ਕੀਤੇ ਜਾਣਗੇ। ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਟੀਮ ਹਲਕਾ ਜਗਰਾਉਂ ਦਾ ਵਿਕਾਸ ਕਰਨ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ ਅਤੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ। ਉਹਨਾਂ ਦੱਸਿਆ ਕਿ ਬੇਟ ਇਲਾਕੇ ਇੱਕ 66 ਕੇਵੀ ਬਿਜਲੀ ਦਾ ਵੱਡਾ ਗਰਿੱਡ ਸਥਾਪਿਤ ਕਰਵਾਇਆ ਜਾਵੇਗਾ, ਜਿਸ ਲਈ ਉਹ ਪੂਰੀ ਤਰਾਂ ਜੁਟੇ ਹੋਏ ਹਨ। ਉਹਨਾਂ ਆਖਿਆ ਕਿ ਅਖਾੜੇ ਵਾਲੀ ਨਹਿਰ ਦਾ ਪੁਲ ਜੋ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਹੈ, ਉਹ ਮਿਆਦ ਪੁਗਾ ਚੁੱਕਾ ਹੈ ਤੇ ਤੰਗ ਹੈ ਅਤੇ ਖਸਤਾ ਹਾਲਤ ਵਿੱਚ ਵੀ ਹੈ ਉਥੇ ਨਵਾਂ ਪੁਲ ਬਨਾਉਣ ਲਈ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮੰਨਜੂਰ ਹੋ ਚੁੱਕੇ ਹਨ ਅਤੇ ਜ਼ਲਦੀ ਹੀ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਜਗਰਾਉਂ ਸ਼ਹਿਰ ਸ਼ਹਿਰ ਵਿੱਚੋ ਕੂੜੇ ਦੀ ਢੋਆ-ਢੁਆਈ ਲਈ ਲਗਭਗ 70 ਲੱਖ ਰੁਪਏ ਦੇ ਪ੍ਰੋਜੈਕਟਾਂ ਦੀ ਮੰਨਜੂਰੀ ਲੈਕੇ ਵਿਕਾਸ ਕਾਰਜ ਚੱਲ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੀਆਂ ਲਗਭਗ ਸਾਰੀਆਂ 11 ਫੁੱਟੀਆਂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਲਈ ਪ੍ਰਪੋਜ਼ਲ ਤਿਆਰ ਕਰਕੇ ਭੇਜੀ ਗਈ ਹੈ ਅਤੇ ਜਿੱਥੇ ਪ੍ਰੀਮੈਕਸ ਦੀ ਲੋੜ ਹੈ, ਉਹਨਾਂ ਸੜਕਾਂ ਦਾ ਪ੍ਰੀਮਿਕਸ ਪਾ ਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ ਵਿਧਾਇਕਾ ਨੇ ਦੱਸਿਆ ਕਿ ਉਹ ਖੁਦ ਅਤੇ ਉਹਨਾਂ ਦੇ ਜੀਵਨ ਸਾਥੀ ਪ੍ਰੋ: ਸੁਖਵਿੰਦਰ ਸਿੰਘ ਰੋਜ਼ਾਨਾਂ ਦਫਤਰ ਵਿੱਚ ਬੈਠਕੇ ਲਗਭਗ ਦੋ-ਤਿੰਨ ਸੌ ਲੋਕਾਂ ਦੇ ਮਸਲੇ ਆਪਣੀ ਟੀਮ ਸਮੇਤ ਹੱਲ ਕਰਦੇ ਹਨ ਵਿਧਾਇਕਾ ਮਾਣੂੰਕੇ ਦੁਆਰਾ ਕਰਵਾਏ ਜਾ ਰਹੇ ਕੰਮਾਂ ਦੀ ਮਨਪ੍ਰੀਤ ਕੌਰ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਆਖਿਆ ਕਿ ਵਿਧਾਇਕਾ ਮਾਣੂੰਕੇ ਇੱਕ ਔਰਤ ਹੋ ਕੇ ਵੀ ਹਲਕੇ ਦਾ ਵਿਕਾਸ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੇ ਹੋਏ ਹਨਇਸ ਮੌਕੇ ਵਿਧਾਇਕਾ ਮਾਣੂੰਕੇ ਵੱਲੋਂ ਡਾ.ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਦਾ ਸਨਮਾਨ ਚਿੰਨ ਅਤੇ ਗੁਲਦਸਤੇ ਭੇਂਟ ਕਰਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਇਸ ਮੌਕੇ ਉਹਨਾਂ ਦੇ ਨਾਲ ਪ੍ਰੋ: ਸੁਖਵਿੰਦਰ ਸਿੰਘ, ਪ੍ਰੀਤਮ ਸਿੰਘ ਅਖਾੜਾ, ਅਮਰਦੀਪ ਸਿੰਘ ਟੂਰੇ, ਰਛਪਾਲ ਸਿੰਘ ਚੀਮਨਾਂ, ਪੱਪੂ ਭੰਡਾਰੀ ਸਹਿਰੀ ਪ੍ਰਧਾਨ, ਕਮਲ ,ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਐਡਵੋਕੇਟ ਕਰਮ ਸਿੰਘ ਸਿੱਧੂ, ਲਖਵੀਰ ਸਿੰਘ ਲੱਖਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਛਿੰਦਰਪਾਲ ਸਿੰਘ ਮੀਨੀਆਂ, ਕਾਕਾ ਕੋਠੇ ਅੱਠ ਚੱਕ, ਡਾ:ਮਨਦੀਪ ਸਿੰਘ ਸਰਾਂ, ਬਲਜੀਤ ਸਿੰਘ, ਲੱਕੀ, ਸੁਭਾਸ਼, ਸੋਨੀ ਕਾਉਂਕੇ, ਜਸਵਿੰਦਰ ਸਿੰਘ ਲੋਪੋ ਆਦਿ ਵੀ ਹਾਜ਼ਰ ਸਨ।