ਫਾਜਿਲਕਾ 23 ਅਗਸਤ : ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਡਾ ਗੁਰਮੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਤੀਬਾੜੀ ਵਿਭਾਗ ਦੀਆਂ ਪ੍ਰਸਾਰ ਸੇਵਾਵਾਂ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਤਹਿਤ ਬਲਾਕ ਅਬੋਹਰ ਦੇ ਅਮਰਪੁਰਾ, ਭਾਗੂ ਸਰਕਲ ਬਹਾਵ ਵਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸ਼੍ਰੀ ਪਰਵੀਨ ਕੁਮਾਰ ਏ.ਐਸ.ਆਈ ਵੱਲੋ ਪਿੰਡ ਦੇ ਕਿਸਾਨਾਂ ਨੂੰ ਨਰਮੇ ਦੀ ਫਸਲ ਉਪਰ ਹਾਨੀਕਾਰਕ ਕੀੜੇ ਜਿਵੇ ਕਿ ਗੁਲਾਬੀ ਸੰੁਡੀ, ਚਿੱਟੇ ਮੱਖੀ, ਭੂਰੀ ਜੂੰ ਅਤੇ ਹਰੇ ਤੇਲੇ ਦੀ ਰੋਕਥਾਮ ਲਈ ਕਿਸਾਨਾ ਨੂੰ ਲਗਾਤਾਰ ਆਪਣੇ ਨਰਮੇ ਵਾਲੇ ਖੇਤਾ ਦਾ ਨਿਰੀਖਣ ਕਰਨ ਲਈ ਕਿਹਾ ਗਿਆ।ਉਹਨਾਂ ਦੱਸਿਆ ਕਿ ਗੁਲਾਬੀ ਸੰੁਡੀ ਲਈ ਰੋਕਥਾਮ ਲਈ ਹਰ ਰੋਜ 100 ਫੁੱਲਾ ਦੀ ਜਾਂਚ ਕਰੋ ਜੇਕਰ 5% ਤੋਂ ਜਿਆਦਾ ਫੁੱਲਾ ਤੇ ਗੁਲਾਬੀ ਸੰੁਡੀ ਦਾ ਹਮਲਾ ਹੁੰਦਾ ਹੈ ਜਾਂ 20 ਹਰੇ ਟੀਡਿਆ ਵਿੱਚੋਂ ਇਕ ਟੀਡੇ ਤੋਂ ਵੱਧ ਟੀਡਿਆ ਵਿੱਚ ਗੁਲਾਬੀ ਸੰੁਡੀ ਮਿਲਦੀ ਹੈ ਤਾਂ ਵਿਭਾਗ ਵੱਲੋ ਸਿ਼ਫਾਰਿਸ਼ ਕੀਤੀਆ ਗਈਆ ਕੀਟਨਾਸ਼ਕ ਦਵਾਈਆ ਜਿਵੇ ਕਿ ਪ੍ਰੋਫੇਨੋਫਾਸ 50 ਈ.ਸੀ. 500 ਮਿਲੀ. ਲੀਟਰ ਜਾਂ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੋਨਜੋਏਂਟ) ਜਾਂ 200 ਐਮੀ. ਐਲ ਇੰਡੋਕਸਾਕਾਰਬ 15 ਐਸ.ਸੀ (ਅਵਾਂਟ) ਜਾਂ 250 ਗ੍ਰਾਮ ਥਾਟਿੳਡੀਕਾਰਬ 75 ਡਬਲਯੂ ਪੀ (ਲਾਰਵਿਨ) ਪ੍ਰਤੀ ਏਕੜ ਦਾ ਛਿੜਕਾਅ ਕਰੋ ਅਤੇ ਲੋੜ ਪੈਣ ਤੇ 7 ਦਿਨਾ ਬਾਅਦ ਇਹਨਾਂ ਵਿੱਚੋ ਬਦਲ ਕੇ ਦੁਬਾਰਾ ਕੀਟਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਜਾਵੇ।