ਫਰੀਦਕੋਟ 31 ਅਗਸਤ : ਜਿਲ੍ਹਾ ਫਰੀਦਕੋਟ ਵਿੱਚੋਂ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਅਤੇ ਆਮਦਨ ਦੇ ਸੋਰਸ ਵਧਾਉਣ ਲਈ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈਂਦੇ ਹੋਏ ਕਿਸਾਨਾਂ ਨੂੰ ਐਗਰੋ ਇੰਡਸਟਰੀਜ ਦਾ ਹਿੱਸਾ ਬਣਾਉਣ ਵਿੱਚ ਸਪੀਕਰ ਵਿਧਾਨ ਸਭਾ ਸ੍ਰੀ ਕੁਲਤਾਰ ਸਿੰਘ ਸੰਧਵਾਂ ਵੱਲੋਂ ਮੀਟਿੰਗ ਕੀਤੀ ਗਈ ਸੀ। ਮੀਟਿੰਗ ਵਿੱਚ ਲਏ ਗਏ ਫੈਸਲੇ ਦੀ ਸਮੀਖਿਆ ਲੈਣ ਲਈ ਅਤੇ ਇਸ ਨੂੰ ਅਮਲੀ ਰੂਪ ਦੇਣ ਹਿੱਤ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਆਈ.ਏ.ਐਸ. ਵੱਲੋਂ ਸਮੂਹ ਸਬੰਧਤ ਵਿਭਾਗ ਚੀਫ ਐਗਰੀਕਲਚਰ ਅਫਸਰ ਫਰੀਦਕੋਟ, ਪ੍ਰੋਜੈਕਟ ਡਾਇਰੈਕਟਰ ਆਤਮਾ, ਜਿਲ੍ਹਾ ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਫਰੀਦਕੋਟ, ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਸਹਾਇਕ ਕਮਿਸ਼ਨਰ ਫੂਡ ਸੇਫਟੀ ਅਫਸਰ ਫਰੀਦਕੋਟ, ਕੇ.ਐਮ.ਜੀ.ਪੀ ਦਫਤਰ, ਐਨ.ਆਰ.ਐਚ.ਐਮ. ਫਰੀਦਕੋਟ ਦੇ ਅਤੇ ਕਿਸਾਨ ਜੱਥੇਬੰਦੀਆਂ ਨਾਲ ਅਸ਼ੋਕ ਚੱਕਰ ਹਾਲ ਡੀ.ਸੀ. ਕੰਪਲੈਕਸ ਫਰੀਦਕੋਟ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਕਿ ਨਾਬਾਰਡ ਵੱਲੋਂ ਆਏ ਅਧਿਕਾਰੀ ਸ਼੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ 1000 ਐਫ.ਪੀ.ਓ. ਸਕੀਮ ਅਧੀਨ ਹਰੇਕ ਐਫ.ਪੀ.ਓ. ਨੂੰ ਕੈਪਸਿਟੀ ਬਿਲਡਿੰਗ ਲਈ 18.00 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾ ਸਕਦੀ ਹੈ। ਜਿਸ ਸਬੰਧੀ ਫੈਸਲਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਦਿੱਤੇ ਗਏ ਕਿ ਲਾਈਨ ਵਿਭਾਗ ਜਿਵੇਂ ਕਿ ਡਿਪਟੀ ਡਾਇਰੈਕਟਰ ਆਤਮਾ, ਮੱਛੀ ਪਾਲਣ ਦਫਤਰ, ਐਨ.ਆਰ.ਐਲ.ਐਮ. ਪਸ਼ੂ ਪਾਲਣ ਵਿਭਾਗ, ਡੇਅਰੀ ਵਿਭਾਗ, ਐਗਰੀਕਲਚਰ ਵਿਭਾਗ ਨੂੰ ਇੱਕ ਇੱਕ ਐਫ.ਪੀ.ਓ. ਬਣਾਉਣ ਦੀ ਜਿੰਮੇਵਾਰੀ ਦਿੱਤੀ ਜਾਵੇ ਅਤੇ ਇਸ ਦੇ ਨਾਲ ਵਿਸ਼ੇਸ਼ ਤੌਰ ਤੇ ਐਨ.ਆਰ.ਐਚ.ਐਮ. ਨਾਲ ਚਰਚਾ ਕਰਕੇ 800 ਵਿੱਚੋਂ 53 ਗਰੁੱਪ ਬਣਾਏ ਜਾਣਗੇ। ਇਸ ਸਬੰਧੀ ਉਨ੍ਹਾਂ ਵੱਲੋਂ ਡੀ.ਡੀ.ਐਫ. ਨੂੰ ਵਿਸ਼ੇਸ਼ ਤੌਰ ਤੇ ਕੋਆਰਡੀਨੇਟ ਕਰਨ ਲਈ ਸੈਕਟਰੀਏਟ ਵਜੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਕਤ ਤੋਂ ਇਲਾਵਾ ਨਾਬਾਰਡ ਵੱਲੋਂ ਈ-ਮਾਰਕਿਟ ਬਣਾਉਣ ਲਈ 2.00 ਲੱਖ ਪ੍ਰਤੀ ਐਸ.ਐਚ.ਜੀ. ਕੀਤੀ ਗਈ। ਇਸ ਦੀ ਵੱਧ ਤੋਂ ਵੱਧ ਪ੍ਰੋਪੋਸਲ ਲਿਆਂਦੀ ਜਾਣ। ਜਿਸ ਸਬੰਧੀ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਨੇ ਦੱਸਿਆ ਕਿ ਜੋ ਸਰਕਾਰੀ ਸੰਸਥਾਵਾਂ ਨੂੰ ਇੰਕੁਬੇਸ਼ਨ ਸੈਂਟਰ ਲਾਉਣਾ ਚਾਹੁੰਦੀਆਂ ਹਨ ਤਾਂ ਵਿਭਾਗ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਡਿਪਟੀ ਡਾਇਰਕੈਟਰ ਆਤਮਾ ਨੂੰ ਪ੍ਰੋਪੋਸਲ ਤਿਆਰ ਕਰਨ ਲਈ ਹੁਕਮ ਦਿੱਤੇ ਅਤੇ ਕਿਸਾਨ ਜੱਥੇਬੰਦੀਆਂ ਨੂੰ ਆਪਣੇ ਆਪ ਨੂੰ ਆਰਗੇਨਾਈਸਡ ਕਰਨ ਲਈ ਪ੍ਰੇਰਿਤ ਕੀਤਾ।