ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਮਹੀਨਾਵਾਰ ਮੀਟਿੰਗ

ਤਰਨ ਤਾਰਨ 19 ਫਰਵਰੀ : ਸ੍ਰੀ ਵਰਿੰਦਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ੳ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ  ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ ਮੀਟਿੰਗ ਵਿੱਚ ਸ਼੍ਰੀ ਵਿਕਰਮ ਜੀਤ  ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਹੀਨਾਂ ਜਨਵਰੀ-2024 ਵਿੱਚ 270 ਪ੍ਰਾਰਥੀਆਂ ਵੱਲੋਂ ਡੀ.ਬੀ.ਈ.ਈ ਵਿੱਖੇ ਵਿਜ਼ਟ ਕੀਤੀ ਗਈ ਅਤੇ ਡੀ.ਬੀ.ਈ.ਈ ਵੱਲੋਂ ਰਜ਼ਿਸਟ੍ਰੇਸ਼ਨ ਸਮੇ 130 ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਗਈ ਅਤੇ  145 ਪ੍ਰਾਰਥੀਆਂ ਨੂੰ ਵਿਅਕਤੀਗਤ ਅਗਵਾਈ ਦਿੱਤੀ ਗਈ । ਦਸ ਸਕੂਲਾਂ ਦੇ 967 ਵਿਦਿਆਰਥੀਆਂ ਨੂੰ 37 ਭਾਸ਼ਣਾਂ ਰਾਂਹੀ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਸੰਬਧੀ ਜਾਣਕਾਰੀ ਦਿੱਤੀ। ਸਿਵਲ ਸਰਵਿਸਸ ਦੀ ਤਿਆਰੀ ਲਈ ਸਕੂਲਾਂ ਦੇ 225 ਵਿਦਆਰਥੀਆਂ ਨੂੰ ਲੈਕਚਰ ਰਾਹੀਂ ਯੋਗ ਅਗਵਾਈ ਦਿੱਤੀ ਗਈ।  ਡੀ.ਬੀ.ਈ.ਈ  ਵੱਲੋ ਜਨਵਰੀ ਮਹੀਨੇ ਵਿੱਚ  5 ਪਲੈਸਮੇਟ ਕੈਂਪ ਲਗਾਏ ਗਏ ਅਤੇ  1 ਸਵੈ-ਰੋਜ਼ਗਾਰ ਕੈਂਪ ਲਗਾਇਆ ਗਿਆ ਜਿਸ ਵਿੱਚ 106 ਪ੍ਰਾਰਥੀਆਂ ਦੀ ਚੌਣ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਕੀਤੀ ਗਈ ਤੇ  11 ਪ੍ਰਾਰਥੀਆ ਦੇ ਸਵੈ-ਰੋਜ਼ਗਾਰ ਲਈ ਫਾਰਮ ਭਰਵਾਏ ਗਏ।