ਚੇਅਰਮੈਨ ਪਨੂੰ ਨੇ ਪਿੰਡ ਛਿਛਰੇਵਾਲ, ਤੇਜਾ ਕਲਾਂ, ਤੇਜਾ ਖੁਰਦ, ਫਤਿਹਗੜ੍ਹ ਚੂੜੀਆਂ ਵਾਰਡ ਨੰਬਰ 11 ਵਿਖੇ ਲੱਗੇ ਵਿਸ਼ੇਸ ਕੈਂਪਾਂ ਵਿੱਚ ਸ਼ਿਰਕਤ ਕੀਤੀ 

  • ਵਿਸ਼ੇਸ ਕੈਂਪਾਂ ਵਿੱਚ ਲੋਕਾਂ ਨੇ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਿਆ ਲਾਭ

ਫਤਿਹਗੜ੍ਹ ਚੂੜੀਆਂ, 19 ਫਰਵਰੀ : ਅੱਜ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਕੈਂਪ ਪੰਜਾਬ ਸਰਕਾਰ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਪਿੰਡ ਛਿਛਰੇਵਾਲ, ਤੇਜਾ ਕਲਾਂ, ਤੇਜਾ ਖੁਰਦ ਤੇ ਫਤਿਹਗੜ੍ਹ ਚੂੜੀਆਂ ਵਾਰਡ ਨੰਬਰ 11 ਤੇ ਪਿੰਡ ਸੈਦ ਮੁਬਾਰਕ ਵਿਖੇ ਵਿਸ਼ੇਸ ਕੈਂਪ ਲੱਗੇ, ਜਿਸ ਵਿੱਚ ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਘਰਾਂ ਦੇ ਨੇੜੇ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ “ਪੰਜਾਬ ਸਰਕਾਰ, ਆਪ ਦੇ ਦੁਆਰ”’ ਮੁਹਿੰਮ ਸ਼ੁਰੂ ਕੀਤੀ ਹੈ। ਉਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਵੱਖ-ਵੱਖ 44 ਸੇਵਾਵਾਂ ਦਾ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਉਣ। ਇਸ ਮੌਕੇ ਵੱਖ ਵੱਖ ਲਾਭਪਾਤਰੀਆਂ ਨੂੰ ਮੌਕੇ ਤੇ ਸਰਕਾਰੀ ਸੇਵਾਵਾਂ ਦਾ ਲਾਭ ਪੁਜਦਾ ਕੀਤਾ ਗਿਆ। ਉਨਾਂ ਦੱਸਿਆ ਕਿ ਇਨਾਂ ਵਿਸ਼ੇਸ ਕੈਂਪਾਂ ਵਿੱਚ ਮਾਲ ਵਿਭਾਗ ਨਾਲ ਸਬੰਧਤ, ਸਿਹਤ ਵਿਭਾਗ, ਕਾਰਪੋਰੇਸ਼ਨ ਨਾਲ ਸਬੰਧਤ, ਪੰਚਾਇਤ ਵਿਭਾਗ, ਮਗਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਆਦਿ ਨਾਲ ਸਬੰਧਤ ਸੇਵਾਵਾਂ ਦਾ ਲਾਭ ਪੁਜਦਾ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਸ਼ੇਸ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਅਤੇ ਵੱਖ ਵੱਖ 44 ਸਰਕਾਰੀ ਸੇਵਾਵਾਂ ਦਾ ਲਾਭ ਉਠਾਉਣ। ਇਸ ਮੌਕੇ ਬਲਾਕ ਪ੍ਰਧਾਨ ਹਰਦੀਪ ਸਿੰਘ ਮੰਜਿਆਂ ਵਾਲੀ, ਮਲਕੀਤ ਸਿੰਘ , ਅਜਮੇਰ ਸਿੰਘ, ਸ਼ਮਸ਼ੇਰ ਸਿੰਘ, ਮਲੂਕ ਸਿੰਘ, ਹਰਜੀਤ ਸਿੰਘ, ਗੋਲਡੀ, ਜੋਗਾ ਸਿੰਘ , ਨਿਰਮਲ ਸਿੰਘ, ਅਵਤਾਰ ਸਿੰਘ, ਰਘਬੀਰ ਸਿੰਘ,  ਅਸਰ ਭੱਟੀ, ਅੰਗਰੇਜ਼ ਸਿੰਘ , ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਸਚਿਨਦੀਪ ਸਿੰਘ , ਪ੍ਰਗਟ ਸਿੰਘ, ਤੇਜਵਿੰਦਰ ਸਿੰਘ ਤੇ ਆਸ਼ੂ ਵਰਮਾ ਆਦਿ ਮੋਜੂਦ ਸਨ।