ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ.ਐੱਸ.ਐੱਫ ਵੱਲੋਂ 1 ਹੈਂਡ ਗ੍ਰਨੇਡ ਅਤੇ 15 ਕਾਰਤੂਸ ਖਸਤਾ ਹਾਲਤ 'ਚ ਬਰਾਮਦ 

ਅੰਮ੍ਰਿਤਸਰ, 15 ਫ਼ਰਵਰੀ : ਭਾਰਤ-ਪਾਕਿਸਤਾਨ ਸਰਹੱਦ 'ਤੇ ਚੌਂਕੀ ਬੁਰਜ ਨੇੜੇ ਬੀ.ਐੱਸ.ਐੱਫ ਦੀ 183 ਬਟਾਲੀਅਨ ਵੱਲੋਂ 1 ਹੈਂਡ ਗ੍ਰਨੇਡ ਅਤੇ 15 ਕਾਰਤੂਸ ਖਸਤਾ ਹਾਲਤ 'ਚ ਬਰਾਮਦ ਕੀਤੇ ਗਏ ਹਨ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨ ਸ਼ਾਮ ਵੇਲੇ ਜਦੋਂ ਸਫਾਈ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ 1 ਹੈਂਡ ਗ੍ਰਨੇਡ ਅਤੇ 15 ਕਾਰਤੂਸ ਮਿਲੇ। ਇਸ ਦੇ ਨਾਲ ਹੀ ਬੀਐਸਐਫ ਭਿੰਡੀ ਸੈਦਾ ਥਾਣੇ ਦੀ ਪੁਲੀਸ ਨੂੰ ਗ੍ਰਨੇਡ ਅਤੇ ਕਾਰਤੂਸ ਸੌਂਪੇ ਗਏ ਹਨ। ਇਸ ਤੋਂ ਬਾਅਦ ਬੀਐਸਐਫ ਵੀ ਚੌਕਸ ਹੋ ਗਈ ਹੈ ਅਤੇ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਤੇ ਬੀਐਸਐਫ ਦੇ ਜਵਾਨ ਇਲਾਕੇ ਵਿੱਚ ਕਈ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਪਿੰਡ ਅਤੇ ਚੌਕੀ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਆਦਿ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਰਹੱਦ 'ਤੇ ਵੀ ਜਵਾਨਾਂ ਨੂੰ ਅਲਰਟ ਮੋਡ 'ਤੇ ਰੱਖਿਆ ਗਿਆ ਹੈ।