ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਹਨੂੰਵਾਨ ਵਿਖ਼ੇ ਜਾਗਰੂਕਤਾ ਸੈਮੀਨਾਰ

ਬਟਾਲਾ, 16  ਫਰਵਰੀ  : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਦੇ ਏਰੀਏ ਦੇ ਵੱਖ-ਵੱਖ ਸਕੂਲਾਂ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਉਦੇ ਹੋਏ ਐਨ. ਸੀ. ਡੀ. ਟੀਮ ਕਾਹਨੂੰਵਾਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਹਨੂੰਵਾਨ ਵਿਖ਼ੇ ਵਿਸ਼ਵ ਕੈਂਸਰ ਦਿਵਸ ਮਨਾਉਣ ਦੇ ਸਬੰਧ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਡਾ. ਰੀਤੂ ਬਾਲਾ ਤੇ ਡਾ. ਲਵਪ੍ਰੀਤ ਸਿੰਘ ਨੇ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਜੋਕੇ ਸਮੇਂ ਵਿੱਚ ਕੈਂਸਰ ਦਾ ਰੋਗ ਦਿਨੋਂ -ਦਿਨ ਵੱਧ ਰਿਹਾ ਹੈ, ਇਸ ਦੇ ਕਈ ਕਾਰਣ ਹਨ ਜਿਵੇਂ ਕਿ : ਕੈਮੀਕਲ ਦੀ ਦੁਰਵਰਤੋਂ, ਸਿਗਰਟਨੋਸ਼ੀ, ਬੀੜੀ ਤੇ ਤਬਾਕੂ, ਦਾ ਵੱਧ ਪ੍ਰਯੋਗ, ਫਾਈਬਰ ਡਾਈਟ ਦਾ ਘੱਟ ਖਾਣਾ ਆਦਿ । ਡਾ. ਰੀਤੂ ਬਾਲਾ ਨੇ ਦੱਸਿਆ ਕਿ ਕੈਂਸਰ ਇੱਕ ਬਿਮਾਰੀ ਹੈ ਇਹ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦੀ ਹੈ l ਔਰਤਾਂ ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਬ੍ਰੈਸਟ ਦਾ ਕੈਂਸਰ ਆਮ ਹਨ, ਇਸ ਲਈ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਬੱਚੇਦਾਨੀ ਦੇ ਮੂੰਹ ਦਾ ਤੇ ਬ੍ਰੈਸਟ ਵਿੱਚ ਕੈਂਸਰ ਦੀ ਬਿਮਾਰੀ ਦਾ ਪਤਾ ਲਗਾਉਣ ਲਈ 30 ਸਾਲ ਤੋਂ ਵਧੇਰੇ ਉਮਰ ਦੀਆਂ ਔਰਤਾਂ ਦੇ ਸਕਰੀਨਿੰਗ ਟੈਸਟ ਕੀਤੇ ਜਾਂਦੇ ਹਨ, ਟੈਸਟ ਦੌਰਾਨ ਬਿਮਾਰੀ ਦਾ ਪਤਾ ਲੱਗਣ ਤੇ ਬਿਮਾਰੀ ਤੇ ਜਲਦੀ ਕਾਬੂ ਪਾਇਆ ਜਾਂਦਾ ਹੈ l ਇਸ ਤੋਂ ਇਲਾਵਾ ਫੇਫੜੇ, ਅੰਤੜੀਆਂ,ਗਲ੍ਹੇ, ਗਦੂਦਾ, ਚਮੜੀ ਦਾ ਕੈਂਸਰ ਆਮ ਹੈ l ਇਸ ਦਾ ਸਮੇਂ ਸਿਰ ਇਲਾਜ਼ ਕਰਾਉਣ ਨਾਲ ਜਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ, ਆਦਿ ਵਿਸਥਾਰ - ਪੁਰਵਿਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀਮਤੀ ਸਵੀਟਾ ਰਾਣੀ ਸਟਾਫ਼ ਨਰਸ, ਸ੍ਰੀਮਤੀ ਆਸ਼ਾ ਰਾਣੀ ਰੇਡੀਓ ਗ੍ਰਾਫ਼ਰ, ਗੁਰਪ੍ਰੀਤ ਕੌਰ ਫਾਰਮੇਸੀ ਅਫ਼ਸਰ,ਕੁਲਦੀਪ ਸਿੰਘ ਬੱਬੇਹਾਲੀ, ਭੁਪਿੰਦਰ ਸਿੰਘ ਕੰਮ ਬੀ. ਈ. ਈ.ਹਾਜ਼ਰ ਸਨ l