ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਿਸ਼ਨ ਰੋਡ ਪਠਾਨਕੋਟ ਵਿੱਚ ਮਿਤੀ 25 ਜਨਵਰੀ 2024 (ਦਿਨ ਵੀਰਵਾਰ) ਨੂੰ ਮਨਾਇਆ ਜਾਵੇਗਾ ਜਿਲ੍ਹਾ ਪੱਧਰੀ 14ਵਾਂ ਰਾਸ਼ਟਰੀ ਵੋਟਰ ਦਿਵਸ

  • ਡਿਪਟੀ ਕਮਿਸ਼ਨਰ—ਕਮ—ਜਿਲ੍ਹਾ ਚੋਣ ਅਫ਼ਸਰ, ਪਠਾਨਕੋਟ ਜੀ ਹੋਣਗੇ ਮੁੱਖ ਮਹਿਮਾਨ

ਪਠਾਨਕੋਟ, 23 ਜਨਵਰੀ : ਮਾਨਯੋਗ ਮੁੱਖ ਚੋਣ ਅਫ਼ਸਰ, ਪੰਜਾਬ ,ਚੰਡੀਗੜ੍ਹ ਜੀ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਮਿਤੀ 25 ਜਨਵਰੀ, 2024 (ਦਿਨ ਵੀਰਵਾਰ) ਨੂੰ 14ਵਾਂ ਰਾਸ਼ਟਰੀ ਵੋਟਰ ਦਿਵਸ ਰਾਜ, ਜ਼ਿਲ੍ਹਾ ਲੈਵਲ ਉੱਪਰ ਅਤੇ ਜਿਲ੍ਹੇ ਵਿਚਲੇ ਸਮੂਹ 3 ਵਿਧਾਨ ਸਭਾ ਚੋਣ ਹਲਕਿਆਂ (001—ਸੁਜਾਨਪੁਰ,002—ਭੋਆ(ਅ.ਜ),003—ਪਠਾਨਕੋਟ ) ਦੇ 568 ਪੋਲਿੰਗ ਬੂਥਾਂ ਉੱਪਰ ਮਨਾਇਆ ਜਾਣਾ ਹੈ । ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਜਿਲ੍ਹਾ ਨੋਡਲ ਅਫਸਰ ਸਵੀਪ-ਕਮ-ਭੂਮੀ ਰੱਖਿਆ ਅਫਸਰ ਪਠਾਨਕੋਟ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਕੀਤੇ ਗਏ ਥੀਮ  " Nothing like voting, I vote for sure "    ਦਾ ਵੱਧ ਤੋਂ ਵੱਧ ਪ੍ਰਚਾਰ ਕਰਵਾਇਆ ਜਾਣਾ ਹੈ ।ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ  song "Main Bharat Hoon "  ਵੀ ਲਾਂਚ ਕੀਤਾ ਜਾਣਾ ਹੈ । ਜ਼ਿਲ੍ਹਾ ਪੱਧਰੀ ਸਮਾਰੋਹ ਮਿਤੀ 25 ਜਨਵਰੀ, 2024 (ਦਿਨ ਵੀਰਵਾਰ) ਨੂੰ ਸਵੇਰੇ 11:00 ਵਜੇ ਐਵਲਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਮਿਸ਼ਨ ਰੋਡ , ਪਠਾਨਕੋਟ ਵਿੱਚ ਮਨਾਇਆ ਜਾਣਾ ਹੈ । ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ—ਕਮ—ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਸ. ਹਰਬੀਰ ਸਿੰਘ ਜੀ ਹੋਣਗੇ । ਸਮਾਰੋਹ ਦੌਰਾਨ ਹਦਾਇਤਾਂ ਅਨੁਸਾਰ 5 ਨਵੇਂ ਰਜਿਸਟਰਡ ਹੋਏ  18 ਤੋਂ 19 ਸਾਲ ਦੇ ਵੋਟਰਾਂ ਨੂੰ ਐਪਿਕ ਕਿੱਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਸਮਾਰੋਹ ਵਿੱਚ ਸ਼ਲਾਘਾਯੋਗ ਡਿਊਟੀ ਨਿਭਾਉਣ ਵਾਲੇ  Best Electoral Registration Officer (ERO), Best Nodal Officer (SVEEP) from School/Colleges  ਅਤੇ  Best Booth Level Officer (BLO )    ਨੂੰ ਇਨਾਮ ਅਤੇ ਸਨਮਾਨ ਵਜੋਂ  Certificate of Achievement     ਦਿੱਤੇ ਜਾਣਗੇ । ਇਸ ਸਮਾਰੋਹ ਦੋਰਾਨ ਭਾਸ਼ਣ ਪ੍ਰਤੀਯੋਗਤਾ,ਚਾਰਟ ਮੇਕਿੰਗ,ਅਤੇ ਲੇਖ ਮੁਕਾਬਲਿਆਂ ਵਿੱਚ ਪਹਿਲਾਂ,ਦੂਜਾ,ਅਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪ੍ਰਤੀਯੋਗੀਆਂ ਨੂੰ ਪ੍ਰਸੰਸਾ ਪੱਤਰ ਵੀ ਦਿਤੇ ਜਾਣਗੇ । ਲੋਕਤੰਤਰ ਪ੍ਰਣਾਲੀ ਵਿੱਚ ਨਾਗਰਿਕਾਂ/ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ ਜਿਲ੍ਹਾ ਪੱਧਰੀ ਸਮਾਗਮ ਅਤੇ ਬੂਥ ਪੱਧਰੀ ਸਮਾਰੋਹ ਵਿੱਚ ਆਏ ਹੋਏ ਹਾਜ਼ਰੀਨ ਨੂੰ ਵੋਟਰ ਪ੍ਰਣ ਵੀ ਕਰਵਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵੀ ਆਪਣੇ—ਆਪਣੇ ਵਿਭਾਗਾਂ/ਦਫ਼ਤਰਾਂ ਵਿੱਚ ਰਾਸ਼ਟਰੀ ਵੋਟਰ ਦਿਵਸ ਸਮਾਰੋਹ 25 ਜਨਵਰੀ 2024 (ਦਿਨ ਵੀਰਵਾਰ) ਵਾਲੇ ਦਿਨ ਸਵੇਰੇ 11:00 ਵਜੇ ਵੋਟਰ ਪ੍ਰਣ ਲਿਆ ਜਾਵੇਗਾ ।