ਜਿਲ੍ਹੇ ਦੇ ਹਰੇਕ ਲੋੜਵੰਦ ਦਿਵਿਆਂਗ ਨੂੰ ਦਿੱਤੇ ਜਾਣਗੇ ਸਹਾਇਕ ਉਪਕਰਣ : ਡਿਪਟੀ ਕਮਿਸ਼ਨਰ

  • 211 ਦਿਵਿਆਂਗ ਵਿਅਕਤੀਆਂ ਨੂੰ ਕੀਤੀ 50 ਲੱਖ ਦੇ ਸਹਾਇਕ ਉਪਕਰਣਾਂ ਦੀ ਵੰਡ

ਅੰਮ੍ਰਿਤਸਰ, 22 ਜਨਵਰੀ : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਦੀ ਅਗਵਾਈ ਹੇਠ ਜਿਲ੍ਹਾ ਸਮਾਜਿਕ ਸੁੱਰਖਿਆ ਅਫ਼ਸਰ ਸ: ਅਸੀਸਇੰਦਰ ਸਿੰਘ ਵਲੋਂ  ਅੱਜ ਅਲਿਮਕੋ ਦੀ ਸਹਾਇਤਾ ਨਾਲ ਗੋਲਬਾਗ, ਮਜੀਠਾ ਅਤੇ ਅਟਾਰੀ ਵਿਖੇ  ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ 211 ਦਿਵਿਆਂਗ ਵਿਕਅਤੀਆਂ ਨੂੰ ਕਰੀਬ 50 ਲੱਖ ਦੀ ਕੀਮਤ ਦੇ ਸਹਾਇਕ ਉਪਰਕਣ ਵੰਡੇ ਗਏ। ਉਨਾਂ ਦੱਸਿਆ ਕਿ ਕੈਂਪ ਦੌਰਾਨ 115 ਬੈਟਰੀ ਵਾਲੇ ਟਰਾਈਸਾਈਕਲ, 21 ਵੀਲ੍ਹ ਚੇਅਰ ਅਤੇ ਹੋਰ  ਉਪਕਰਣਾਂ ਦੀ ਵੰਡ ਲੋੜਵੰਦਾਂ ਨੂੰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਵਿਸ਼ੇਸ਼ ਹਦਾਇਤਾਂ ’ਤੇ ਲੋੜਵੰਦਾਂ ਨੂੰ ਸਹਾਇਕ ਉਪਕਰਣ ਦੇਣ ਲਈ ਪਹਿਲਾਂ ਵਿਸ਼ੇਸ਼ ਕੈਂਪ ਲਗਾਏ ਗਏ ਸਨ, ਜਿਸ ਵਿੱਚ ਹਰੇਕ ਵਿਅਕਤੀ ਦੀ ਲੋੜ ਅਨੁਸਾਰ ਸਾਇਜ ਲੈ ਕੇ ਉਪਕਰਣ ਤਿਆਰ ਕਰਵਾਏ ਗਏ ਅਤੇ ਹੁਣ ਉਨਾਂ ਦੇ ਨਜ਼ਦੀਕੀ ਸਥਾਨਾਂ ’ਤੇ ਜਾ ਕੇ ਕੈਂਪ ਲਗਾ ਕੇ ਇਹ ਵੰਡ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਸਾਰੇ ਉਪਕਰਣ ਅਲਿਮਕੋ ਵਲੋਂ ਬਹੁਤ ਵਧੀਆ ਤਕਨੀਕ ਅਤੇ ਕੁਆਲਿਟੀ ਨਾਲ ਤਿਆਰ ਕੀਤੇ ਗਏ ਹਨ ਅਤੇ ਅੱਜ 357 ਉਪਰਕਣ 211 ਦਿਵਿਆਂਗ ਵਿਅਕਤੀਆਂ ਨੂੰ ਵੰਡੇ ਗਏ ਹਨ। ਸ੍ਰੀ ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਕੱਲ 23 ਜਨਵਰੀ ਨੂੰ  ਅਲੀਮਕੋ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਜਨਾਲਾ ਅਤੇ ਰਮਦਾਸ ਵਿਖੇ, 29 ਜਨਵਰੀ ਨੂੰ ਜੰਡਿਆਲਾ ਅਤੇ ਬਾਬਾ ਬਕਾਲਾ ਵਿਖੇ ਕੈਂਪ ਲਗਾ ਕੇ ਇਹ ਸਹਾਇਕ ਉਪਕਰਣ ਲੋੜਵੰਦ ਵਿਅਕਤੀਆਂ ਨੂੰ ਦਿੱਤੇ ਜਾਣਗੇ। ਇਸ ਕੈਂਪ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ, ਪ੍ਰਿੰਸੀਪਲ ਧਰਮਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।