ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ

ਤਰਨ ਤਾਰਨ, 19 ਫਰਵਰੀ : ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ),ਤਰਨਤਾਰਨ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ, ਡਿਪਟੀ ਡਾਇਰੈਕਟਰ ਬਾਗਬਾਨੀ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਡਿਪਟੀ ਡਾਇਰੈਕਟਰ ਡੇਅਰੀ, ਸਬ ਡਿਵੀਜ਼ਨ ਭੂਮੀ ਰੱਖਿਆ ਅਫਸਰ, ਜੰਗਲਾਤ ਅਫਸਰ ਅਤੇ ਅਗਾਹਵਧੂ ਕਿਸਾਨ ਗੁਰਮੀਤ ਸਿੰਘ ਕਲੇਰ ਨੇ ਭਾਗ ਲਿਆ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੂੰ ਆਪਣੇ ਵਿਭਾਗ ਦੀ ਪ੍ਰਗਤੀ ਰਿਪੋਰਟ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ ਸ਼੍ਰੀ ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਜ਼ਿਲੇ ਵਿੱਚ ਕਣਕ ਦੀ ਦੀ ਫਸਲ ਹੇਠ 186000 ਹੈਕਟੇਅਰ ਅਨੁਮਾਨਿਤ ਰਕਬਾ ਹੈ ਅਤੇ ਤੇਲ ਬੀਜ਼ ਫਸਲਾਂ ਹੇਠ 1015 ਹੈਕਟੇਅਰ ਰਕਬਾ ਅਤੇ ਚਾਰੇ ਦੀਆਂ ਫਸਲਾਂ ਹੇਠ ਲਗਭਗ 11000 ਹੈਕਟੇਅਰ ਰਕਬਾ ਹੈ ।ਫਸਲਾਂ ਦੀ ਹਾਲਾਤ ਬਿਲਕੁਲ ਠੀਕ ਹੈ ਅਤੇ ਖੇਤੀਬਾੜੀ ਵਿਭਾਗ ਦੀਆ ਪੈਸਟ ਸਰਵੇਖਣ ਟੀਮਾਂ ਲਗਾਤਾਰ ਖੇਤਾਂ ਦਾ ਮੁਆਇਨਾ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ  ਪਰਾਲੀ ਪ੍ਰਬੰਧਨ ਦੀ ਸਕੀਮ ਕਰਾਪ ਰੈਜ਼ੀਡਿਊ ਮੈਨਜ਼ਮੈਂਟ ਅਧੀਨ 837 ਪਰਾਲੀ ਪ੍ਰਬੰਧਨ ਮਸ਼ੀਨਾਂ ਸੇਲ ਹੋ ਚੁੱਕੀ ਹੈ ਅਤੇ ਅਤੇ 680 ਮਸ਼ੀਨਾਂ ਦੀ ਈ. ਪੀ. ਵੀ ਕੀਤੀ ਜਾ ਚੁੱਕੀ ਹੈ।ਇਹਨਾਂ ਮਸ਼ੀਨਾਂ ਵਿੱਚੋਂ 400 ਮਸ਼ੀਨਾਂ ਦੀ ਸਬਸਿਡੀ ਪੋਰਟਲ ਰਾਹੀਂ ਪੁਸ਼ ਕੀਤੀ ਜਾ ਚੁੱਕੀ ਹੈ ਅਤੇ 391 ਮਸ਼ੀਨਾਂ ਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਪੈ ਚੁੱਕੀ ਹੈ। ਮੀਟਿੰਗ ਦੌਰਾਨ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਵਿਭਾਗ ਵਲੋਂ ਕੀਤੀ ਜਾ ਰਹੀ ਪਲਾਂਟੇਸ਼ਨ, ਮਿੰਨੀ ਕਿੱਟਾਂ, ਫੱਲਦਾਰ  ਬੂਟਿਆ ਦੀ ਕਾਂਟ ਛਾਂਟ, ਖੁੰਬਾਂ ਦੀ ਕਾਸ਼ਤ ਅਤੇ ਸ਼ਹਿਦ ਦੀਆਂ ਮੱਖੀਆਂ ਬਾਰੇ ਪ੍ਰਗਤੀ ਰਿਪੋਰਟ ਦੱਸੀ ।ਡਿਪਟੀ ਡਾਇਰੈਕਟਰ ਡੇਅਰੀ, ਤਰਨਤਾਰਨ ਨੇ ਵਿਭਾਗ ਵਲੋਂ ਲਗਾਏ ਜਾ ਰਹੇ ਦੁੱਧ ਉਤਪਾਦਕ ਟਰੇਨਿੰਗ ਕੈਂਪਾਂ, ਦੁੱਧ ਟੈਸਟਿੰਗ ਬਾਰੇ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਪਸ਼ੂਆਂ ਦੀ ਕੀਤੀ ਜਾ ਰਹੀ ਵੈਕਸੀਨੇਸ਼ਨ, ਪਸ਼ੂ ਭਲਾਈ ਕੈਂਪਾਂ ਦੀ ਪ੍ਰਗਤੀ ਰਿਪੋਰਟ ਹਾਊਸ ਨੂੰ ਦੱਸੀ।ਇਸੇ ਤਰਾਂ੍ਹ ਹੀ ਸਹਾਇਕ ਡਾਇਰੈਕਟਰ ਮੱਛੀ ਪਾਲਣ, ਸਬ ਡਿਵੀਜ਼ਨ ਭੂਮੀ ਰੱਖਿਆ ਅਫਸਰ, ਤਰਨਤਾਰਨ ਨੇ ਆਪਣੇ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਗਤੀਵਿੱਧੀਆਂ ਬਾਰੇ ਮੀਟਿੰਗ ਵਿੱਚ ਜਾਣੂ ਕਰਵਾਇਆ। ਵਧੀਕ ਡਿਪਟੀ ਕਮਿਸ਼ਨਰ (ਜ), ਤਰਨਤਾਰਨ ਸ਼੍ਰੀ ਵਰਿੰਦਰ ਸਿੰਘ ਬਾਜਵਾ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਟੀਚੇ ਅਨੁਸਾਰ ਆਪਣੇ ਸਾਰੇ ਕੰਮ ਮੁਕਮੰਲ ਕਰ ਲਏ ਜਾਣ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਕਿਸਾਨਾਂ ਨੂੰ ਪਹੁੰਚਾਇਆ ਜਾਵੇ।