ਕਾਠਮੰਡੂ, 12 ਮਾਰਚ : ਨੇਪਾਲ ਦੇ ਸਿੰਧੂਲੀ ਜ਼ਿਲ੍ਹੇ ‘ਚ ਇੱਕ ਬੱਸ ਪਹਾੜੀ ਨਾਲ ਟਕਰਾਉਣ ਕਾਰਨ ਪਲਟ ਗਈ, ਇਸ ਹੋਏ ਹਾਦਸੇ ‘ਚ 6 ਲੋਕਾਂ ਦੀ ਮੌਤ ਅਤੇ 28 ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ 34 ਯਾਤਰੀ ਸਵਾਰ ਸਨ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਤਿੰਨ ਪੁਰਸ਼ਾਂ ਅਤੇ ਤਿੰਨ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਿਪਟੀ ਸੁਪਰਡੈਂਟ ਆਫ਼ ਪੁਲਿਸ ਚਿਰੰਜੀਵੀ ਦਹਿਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਡਰਾਈਵਰ ਵੱਲੋਂ ਵਾਹਨ ਤੋਂ....
ਅੰਤਰ-ਰਾਸ਼ਟਰੀ
ਏਜੰਸੀ, ਰੋਮ : ਇਟਲੀ ਦੇ ਤੱਟ ਰੱਖਿਅਕਾਂ ਨੇ 10 ਮਾਰਚ ਨੂੰ ਸੈਂਕੜੇ ਪ੍ਰਵਾਸੀਆਂ ਨੂੰ ਬਚਾਉਣ ਲਈ ਕਈ ਬਚਾਅ ਕਾਰਜ ਕੀਤੇ। ਦੱਸ ਦੇਈਏ ਕਿ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਘੱਟੋ-ਘੱਟ 73 ਲੋਕ ਡੁੱਬ ਚੁੱਕੇ ਹਨ। ਕੋਸਟ ਗਾਰਡ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਇਸ ਸਮੇਂ ਖਤਰੇ 'ਚ ਹਨ। 800 ਪ੍ਰਵਾਸੀਆਂ ਨੂੰ ਬਚਾਉਣ ਲਈ ਕਿਸ਼ਤੀਆਂ ਭੇਜੀਆਂ ਦੱਖਣੀ ਕੈਲਾਬ੍ਰੀਆ ਖੇਤਰ ਦੇ ਪ੍ਰਧਾਨ ਰੌਬਰਟੋ ਓਚੀਉਟੋ ਨੇ ਕਿਹਾ ਕਿ ਕਿਸ਼ਤੀਆਂ 'ਤੇ ਲਗਭਗ 1,300 ਪ੍ਰਵਾਸੀ ਸਨ। ਤੁਹਾਨੂੰ ਦੱਸ....
ਕੈਲੀਫੋਰਨੀਆ, 11 ਮਾਰਚ : ਕੈਲੀਫੋਰਨੀਆ 'ਚ ਆਏ ਤੂਫ਼ਾਨ ਕਾਰਨ ਦੱਖਣੀ ਕੈਲੀਫੋਰਨੀਆ ਵਿੱਚ ਬਰਫ਼ ਵਿੱਚ ਦੱਬ ਕੇ 13 ਲੋਕਾਂ ਦੀ ਮੌਤ ਹੋ ਗਈ ਹੈ। ਇਕ ਸਮਾਚਾਰ ਏਜੰਸੀ ਨੇ ਸੈਨ ਬਰਨਾਰਡੀਨੋ ਕਾਉਂਟੀ ਕੋਰੋਨਰ ਦਫਤਰ ਦੇ ਹਵਾਲੇ ਨਾਲ ਕਿਹਾ ਕਿ 26 ਫਰਵਰੀ ਤੋਂ 8 ਮਾਰਚ ਤੱਕ ਪਹਾੜਾਂ ਵਿਚ 13 ਲੋਕਾਂ ਦੀ ਮੌਤ ਹੋ ਗਈ। ਬਰਫ਼ ਦੇ ਤੂਫ਼ਾਨ ਨੇ ਇਲਾਕੇ ਨੂੰ ਤਬਾਹ ਕਰ ਦਿੱਤਾ। ਕੋਰੋਨਰ ਨੇ ਹੁਣ ਤੱਕ ਸਿਰਫ ਇੱਕ ਮੌਤ ਦੀ ਪੁਸ਼ਟੀ ਕੀਤੀ ਹੈ, ਜਦੋਂ ਕਿ ਅੱਠ ਹੋਰ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਚਾਅ ਕਾਰਜਾਂ....
ਲੰਡਨ, 10 ਮਾਰਚ : ਬ੍ਰਿਟਿਸ਼ ਮੈਡੀਕਲ ਆਰਮੀ ਅਫ਼ਸਰ ਪੰਜਾਬੀ ਮੂਲ ਦੀ ਹਰਪ੍ਰੀਤ ਚੰਦੀ ਉਰਫ਼ ਪੋਲਰ ਪ੍ਰੀਤ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪੋਲਰ ਪ੍ਰੀਤ ਨੇ ਬਗ਼ੈਰ ਕਿਸੇ ਸਹਾਇਤਾ ਤੋਂ ਇਕੱਲਿਆਂ ਹੀ ਦੱਖਣੀ ਧਰੁਵ ਦੀ ਸਭ ਤੋਂ ਲੰਬੀ ਯਾਤਰਾ ਕਰਨ ਦਾ ਰਿਕਾਰਡ ਬਣਾਇਆ ਹੈ। ਜਨਵਰੀ 2023 ਵਿਚ ਉਨ੍ਹਾਂ ਨੇ ਇਕੱਲਿਆਂ ਹੀ ਐਂਟਾਰਕਟਿਕਾ ਦੀ ਯਾਤਰਾ ਪੂਰੀ ਕੀਤੀ। ਜਨਵਰੀ 2022 ਵਿਚ ਪੋਲਰ ਪ੍ਰੀਤ ਨੇ ਦੱਖਣੀ ਧਰੁਵ ਦੀ ਇਕੱਲਿਆਂ ਯਾਤਰਾ ਕਰਨ ਵਾਲੀ ਪਹਿਲੀ ਏਸ਼ਿਆਈ ਮਹਿਲਾ ਹੋਣ ਦਾ ਖ਼ਿਤਾਬ ਹਾਸਲ ਕੀਤਾ ਸੀ।
ਲਾਗੋਸ, 10 ਮਾਰਚ : ਨਾਈਜੀਰੀਆ ਦੇ ਲਾਗੋਸ ਵਿੱਚ ਇੱਕ ਬੱਸ ਅਤੇ ਟਰੇਨ ਵਿੱਚ ਹੋਈ ਭਿਆਨਕ ਟੱਕਰ ‘ਚ 8 ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਐਮਰਜੈਂਸੀ ਰਿਸਪਾਂਸ ਏਜੰਸੀ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੈ। ਜਾਣਕਾਰੀ ਅਨੁਸਾਰ ਇਸੋਲੋ ਤੋਂ ਅਲੌਸਾ ਜਾ ਰਹੀ ਬੱਸ ਨੰਬਰ 33 ਨੇ ਸ਼ੋਗੁਨਲੇ ਵਿੱਚ ਪੀਡਬਲਯੂਡੀ ਰੇਲ ਕਰਾਸਿੰਗ 'ਤੇ ਗਲਤ ਮੋੜ ਲਿਆ ਅਤੇ ਇੱਕ ਆ ਰਹੀ ਰੇਲਗੱਡੀ ਨਾਲ ਟਕਰਾ ਗਈ। ਹਾਦਸੇ ਮੌਕੇ ਬੱਸ ਵਿਚ ਕਰੀਬ 84 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚ ਜ਼ਿਆਦਾਤਰ....
ਕੈਲੀਫੋਰਨੀਆ, 10 ਮਾਰਚ : ਰਾਜ ਬੇਕਰਸਫੀਲਡ ਸਿਟੀ ਕੌਂਸਲ ਲਈ ਸਾਬਕਾ ਉਮੀਦਵਾਰ ਵੀ ਰਹਿ ਚੁੱਕੇ ਅਮਰੀਕੀ ਸਿੱਖ ਨੇਤਾ ਰਾਜ ਸਿੰਘ ਗਿੱਲ (60) 'ਤੇ ਕੈਲੀਫੋਰਨੀਆ ਦੇ ਇਕ ਗੁਰਦੁਆਰੇ ਨੂੰ ਜਲਾਉਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਰਾਜ 'ਤੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰੇ ਦੇ ਮੈਂਬਰ ਨੂੰ ਗੋਲੀ ਮਾਰਨ ਲਈ ਲੋਕਾਂ ਨੂੰ ਪੈਸੇ ਦੇਣ ਦਾ ਵੀ ਇਲਜ਼ਾਮ ਹੈ। ਅਮਰੀਕਾ ਸਥਿਤ ਬੇਕਰਸਫੀਲਡ ਡਾਟ ਕਾਮ ਨੇ ਦੱਸਿਆ ਕਿ ਰਾਜ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਅਤੇ ਇਸ ਦੀ....
ਹੈਮਬਰਗ, 10 ਮਾਰਚ : ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਦੇਰ ਰਾਤ ਇੱਕ ਚਰਚ ਵਿੱਚ ਅੰਨ੍ਹੇਵਾਹ ਗੋਲੀਬਾਰੀ ਹੋਈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ 8 ਲੋਕਾਂ ਦੀ ਮੌਤ ਹੋ ਗਈ। ਕਈ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਪੁਲਿਸ ਮੁਤਾਬਕ ਹਮਲਾਵਰ ਕਰੀਬ 10 ਮਿੰਟ ਤੱਕ ਗੋਲੀਬਾਰੀ ਕਰਦਾ ਰਿਹਾ। ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ- ਸਾਨੂੰ ਕਿਸੇ ਦੇ ਫਰਾਰ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਗੋਲੀਬਾਰੀ ਦੀ ਸੂਚਨਾ ਮਿਲਦੇ....
ਕੀਵ, 09 ਮਾਰਚ : ਰੂਸ ਨੇ ਬੁੱਧਵਾਰ ਨੂੰ ਸਵੇਰ ਸਮੇਂ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਵੱਡੀ ਪੱਧਰ ਤੇ ਮਿਜਾਈਲ ਨਾਲ ਹਮਲੇ ਕੀਤੇ, ਇਸ ਹਮਲੇ ‘ਚ 6 ਲੋਕਾਂ ਦੀ ਮੌਤ ਅਤੇ ਕਈ ਜਖ਼ਮੀ ਹੋ ਗਏ। ਇਸ ਸਬੰਧੀ ਪੱਛਮੀ ਲਵੀਵ ਦੇ ਗਵਰਨਰ ਮਕਿਸਮ ਵੋਜਤਿਸਕੀ ਨੇ ਦੱਸਿਆ ਕਿ ਇਕ ਮਿਜਾਈਲ ਜਲੋਚੇਸਕੀ ਜਿਲ੍ਹੇ ਦੇ ਵਸੋਂ ਵਾਲੇ ਇਲਾਕੇ ਵਿੱਚ ਡਿੱਗ ਗਈ, ਜਿਸ ਕਾਰਨ 04 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮੀਆਂ ਵੱਲੋਂ ਮਲਬੇ ਵਿੱਚ ਦਬ ਚੁੱਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲੱਗੇ ਹੋਏ ਹਨ।....
ਕਾਹਿਰਾ, 09 ਮਾਰਚ : ਮਿਸਰ ਦੀ ਰਾਜਧਾਨੀ ਕਾਹਿਰਾ ਦੇ ਉੱਤਰ 'ਚ 23 ਕਿਲੋਮੀਟਰ ਦੂਰ ਕਸਬੇ ਕਾਲਯੁਬ 'ਚ ਵਾਪਰੇ ਰੇਲ ਹਾਦਸੇ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮਿਸਰ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 16 ਜ਼ਖ਼ਮੀਆਂ ਵਿਚੋਂ 10 ਦਾ ਇਲਾਜ ਕਾਲਯੁਬ ਸਪੈਸ਼ਲਿਸਟ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਉਹਨਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਬਾਕੀ ਛੇ ਲੋਕਾਂ ਨੂੰ ਮਾਮੂਲੀ ਸੱਟਾਂ ਸਨ। ਇਸ ਦੌਰਾਨ ਮਿਸਰ ਦੇ ਰਾਸ਼ਟਰੀ ਰੇਲਵੇ ਨੇ....
ਨਿਊਯਾਰਕ, 08 ਮਾਰਚ : ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਵਕੀਲ ਅਰੁਣ ਸੁਬਰਾਮਨੀਅਮ ਦੀ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਜੱਜ ਵਜੋਂ ਨਿਯੁਕਤੀ ਕਰ ਦਿੱਤੀ ਹੈ। ਇਸ ਤਰ੍ਹਾਂ ਉਹ ਇਸ ਜ਼ਿਲ੍ਹਾ ਅਦਾਲਤ ਦੇ ਜੱਜ ਬਣਨ ਵਾਲੇ ਪਹਿਲਾ ਦੱਖਣੀ ਏਸ਼ੀਆਈ ਵਿਅਕਤੀ ਬਣ ਗਏ ਹਨ। ਅਮਰੀਕੀ ਸੈਨੇਟ ਨੇ ਮੰਗਲਵਾਰ ਸ਼ਾਮ ਨੂੰ ਸੁਬਰਾਮਨੀਅਮ ਦੀ ਦੱਖਣੀ ਜ਼ਿਲ੍ਹੇ ਨਿਊਯਾਰਕ ਲਈ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ 58 ਦੇ ਮੁਕਾਬਲੇ 37 ਵੋਟਾਂ ਨਾਲ ਕੀਤੀ। ਸੈਨੇਟ ਦੇ ਨੇਤਾ ਸੈਨੇਟ ਚੱਕ ਸ਼ੂਮਰ ਨੇ ਕਿਹਾ, “ਅਸੀਂ ਅਰੁਣ....
ਨਿਊਯਾਰਕ, 08 ਮਾਰਚ : ਮੱਧ ਫਲੋਰੀਡਾ ਵਿੱਚ ਬੀਤੇ ਦਿਨ ਇੱਕ ਝੀਲ ਉੱਤੇ ਦੋ ਜਹਾਜ਼ਾਂ ਦੇ ਟਕਰਾਉਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੋਲਕ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਚੀਫ ਸਟੀਵ ਲੈਸਟਰ ਨੇ ਕਿਹਾ ਕਿ ਵਿੰਟਰ ਹੈਵਨ ਵਿੱਚ ਲੇਕ ਹਾਰਟ੍ਰਿਜ ਵਿਖੇ ਹਾਦਸੇ ਵਿੱਚ ਲਾਪਤਾ ਲੋਕਾਂ ਦੀ ਭਾਲ ਲਈ ਇੱਕ ਖੋਜ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ....
ਲੰਡਨ, 07 ਮਾਰਚ : ਲੰਡਨ ਦੇ ਚਥਮ ਹਾਊਸ ਵਿਚ ਇਕ ਗੱਲਬਾਤ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨੂੰ 'ਕੱਟੜਪੰਥੀ' ਅਤੇ 'ਫਾਸੀਵਾਦੀ' ਸੰਗਠਨ ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਇਸ ਨੇ ਭਾਰਤ ਦੀਆਂ ਲਗਭਗ ਸਾਰੀਆਂ ਸੰਸਥਾਵਾਂ 'ਤੇ ਕਬਜ਼ਾ ਕਰ ਲਿਆ ਹੈ।ਰਾਹੁਲ ਗਾਂਧੀ ਨੇ ਕਿਹਾ, "ਭਾਰਤ ਵਿੱਚ ਲੋਕਤੰਤਰੀ ਮੁਕਾਬਲੇ ਦੀ ਪ੍ਰਕਿਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਇਹ ਇਸ ਲਈ ਹੈ ਕਿਉਂਕਿ ਆਰਐਸਐਸ ਨਾਮਕ ਇੱਕ ਸੰਗਠਨ - ਇੱਕ ਕੱਟੜਪੰਥੀ, ਫਾਸੀਵਾਦੀ ਸੰਗਠਨ ਨੇ ਮੂਲ....
ਨਿਊਜਰਸੀ, 07 ਮਾਰਚ : ਅਮਰੀਕਾ ਦੇ ਨਿਊਜਰਸੀ ਵਿਚ ਵਾਪਰੇ ਰੇਲ ਹਾਦਸੇ ਵਿਚ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦਾ ਮ੍ਰਿਤਕ ਸ਼੍ਰੀਕਾਂਤ ਡਿਗਾਲਾ (39) ਪ੍ਰਿੰਸਟਨ ਜੰਕਸ਼ਨ ਸਟੇਸ਼ਨ 'ਤੇ ਇਕ ਇੰਟਰਸਿਟੀ ਰੇਲਗੱਡੀ ਦੀ ਲਪੇਟ ਵਿਚ ਆ ਗਿਆ। ਐਮਟਰੈਕ ਦੇ ਬੁਲਾਰੇ ਨੇ ਦੱਸਿਆ ਕਿ ਐਮਟਰੈਕ ਟ੍ਰੇਨ 178, ਵਾਸ਼ਿੰਗਟਨ ਡੀਸੀ ਤੋਂ ਬੋਸਟਨ ਜਾ ਰਹੀ ਸੀ, ਇਸ ਦੌਰਾਨ ਟਰੇਨ ਨੇ ਪੀੜਤ ਨੂੰ ਪ੍ਰਿੰਸਟਨ ਜੰਕਸ਼ਨ ਦੇ ਪੂਰਬ ਵੱਲ ਟੱਕਰ ਮਾਰੀ। ਹਾਦਸੇ ਵਿਚ....
ਨਿਊਯਾਰਕ, 07 ਮਾਰਚ : ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਬੇਟੀ ਅਤੇ ਪਾਇਲਟ ਗੰਭੀਰ ਜ਼ਖ਼ਮੀ ਹੋ ਗਈਆਂ ਹਨ ਹਨ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਜਹਾਜ਼ ਦੇ ਕਾਕਪਿਟ 'ਚ ਅੱਗ ਲੱਗਣ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਲੌਂਗ ਆਈਲੈਂਡ ਨੇੜੇ ਹਾਦਸਾਗ੍ਰਸਤ ਹੋਇਆ ਹੈ। ਹਾਦਸੇ ਵਿੱਚ ਮਰਨ ਵਾਲੀ ਔਰਤ ਦੀ ਪਛਾਣ 63 ਸਾਲਾ ਰੋਮਾ ਗੁਪਤਾ ਵਜੋਂ ਹੋਈ ਹੈ। ਮੀਡੀਆ....
ਢਾਕਾ, 07 ਮਾਰਚ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਇੱਕ ਇਮਾਰਤ ਵਿੱਚ ਧਮਾਕਾ ਹੋਣ ਕਾਰਨ 11 ਲੋਕਾਂ ਦੀ ਮੌਤ ਅਤੇ 100 ਤੋਂ ਵਧੇਰੇ ਲੋਕਾਂ ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਢਾਕਾ ਦੇ ਭੀੜ ਭਾੜ ਵਾਲੇ ਬਜ਼ਾਰ ‘ਚ ਧਮਾਕਾ ਹੋਇਆ, ਹਾਲੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਇਸ ਹਾਦਸੇ ਵਿੱਚ ਜਖ਼ਮੀ ਹੋਏ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪੰਜ ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ....