ਰਾਵਲਪਿੰਡੀ, 03 ਦਸੰਬਰ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਿਟਸਤਾਨ ਵਿਚ ਇਕ ਯਾਤਰੀ ਬੱਸ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 26 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਬੱਸ ਗਿਲਗਿਤ ਤੋਂ ਰਾਵਲਪਿੰਡੀ ਜਾ ਰਹੀ ਸੀ ਉਦੋਂ ਹੀ ਸਾਮ ਲਗਭਗ 6 ਵਜੇ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆਕਿ ਹਮਲੇ ਦੇ ਬਾਅਦ ਚਾਲਕ ਨੇ ਕੰਟਰੋਲ ਗੁਆ ਦਿੱਤਾ ਤੇ ਬੱਸ ਸਾਹਮਣੇ ਤੋਂ ਆ ਰਹੇ ਟਰੱਕ....
ਅੰਤਰ-ਰਾਸ਼ਟਰੀ
ਆਸਟ੍ਰੇਲੀਆ, 02 ਦਸੰਬਰ : ਆਸਟ੍ਰੇਲੀਆ ਨੇ ਵੀ ਪੰਜਾਬੀ ਵਿਦਿਆਰਥੀਆਂ ‘ਤੇ ਵੀ ਸਖਤੀ ਕਰ ਦਿੱਤੀ ਹੈ। ਹਾਲਾਤ ਇਹ ਹਨ ਕਿ ਪੰਜਾਬ ਦੇ ਵਿਦਿਆਰਥੀਆਂ ਦਾ 50 ਫੀਸਦੀ ਵੀਜ਼ਾ ਰਿਫਿਊਜ਼ ਹੋਣ ਲੱਗਾ ਹੈ। ਖਾਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ +2 ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਤਾਂ ਵੀਜ਼ਾ ਨਾ ਦੇ ਬਰਾਬਰ ਦਿੱਤਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਆਸਟ੍ਰੇਲੀਅਨ ਯੂਨੀਵਰਸਿਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 12ਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਫਰ....
ਗਾਜ਼ਾ, 02 ਦਸੰਬਰ : ਇਜ਼ਰਾਈਲ ਤੇ ਹਮਾਸ ਵਿਚਾਲੇ ਇਕ ਹਫ਼ਤਾ ਪਹਿਲਾਂ ਸ਼ੁਰੂ ਹੋਈ ਅਸਥਾਈ ਜੰਗਬੰਦੀ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ। ਉਦੋਂ ਤੋਂ ਗਾਜ਼ਾ ਵਿੱਚ ਇਜ਼ਰਾਇਲੀ ਸੈਨਿਕਾਂ ਤੇ ਹਮਾਸ ਦੇ ਅੱਤਵਾਦੀਆਂ ਵਿਚਕਾਰ ਜੰਗ ਚੱਲ ਰਹੀ ਹੈ। ਇਸ ਦੌਰਾਨ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਗਾਜ਼ਾ ਵਿੱਚ ਲੜਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੂੰ ਕਿਹਾ ਸੀ ਕਿ ਨਾਗਰਿਕਾਂ ਦੀ ਹੋਰ ਹੱਤਿਆ ਨਹੀਂ ਹੋ ਸਕਦੀ ਹੈ।....
ਲਾਹੌਰ ’ਚ ਸਿੱਖ ਪਰਿਵਾਰ ਨੂੰ ਪੁਲਿਸ ਵਰਦੀ ’ਚ ਆਏ ਲੁਟੇਰਿਆਂ ਨੇ ਲੁੱਟਿਆ, ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਪੁੱਜਾ ਸੀ ਲਾਹੌਰ
ਬੰਦੂਕ ਦਾ ਡਰ ਦਿਖਾ ਕੇ ਨਕਦੀ ਤੇ ਗਹਿਣੇ ਲੁੱਟ ਲਏ। ਲਾਹੌਰ, 1 ਦਸੰਬਰ : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਲਾਹੌਰ ’ਚ ਇਕ ਸਿੱਖ ਪਰਿਵਾਰ ਨੂੰ ਪੁਲਿਸ ਵਰਦੀ ’ਚ ਆਏ ਲੁਟੇਰਿਆਂ ਨੇ ਲੁੱਟ ਲਿਆ। ਕੰਵਲਜੀਤ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਭਾਰਤ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਚ ਸ਼ਾਮਲ ਹੋਣ ਲਈ ਇੱਥੇ ਪੁੱਜਾ ਸੀ। ਸਾਰੇ ਬੁੱਧਵਾਰ ਨੂੰ ਖਰੀਦਦਾਰੀ ਲਈ ਲਿਬਰਟੀ ਮਾਰਕੀਟ ਗਏ ਸਨ। ਜਦੋਂ ਉਹ ਇਕ ਦੁਕਾਨ ਤੋਂ ਬਾਹਰ ਨਿਕਲੇ ਤਾਂ ਵਰਦੀ ਪਾ ਕੇ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕਿਆ ਤੇ ਬੰਦੂਕ ਦਾ....
ਬਗਦਾਦ, 1 ਦਸੰਬਰ : ਪੂਰਬੀ ਇਰਾਕ ਵਿੱਚ ਵਿਸਫੋਟਕਾਂ ਅਤੇ ਬੰਦੂਕਾਂ ਨਾਲ ਲੈਸ ਇੱਕ ਸਮੂਹ ਨੇ 11 ਲੋਕਾਂ ਦੀ ਹੱਤਿਆ ਕਰ ਦਿੱਤੀ, ਸੁਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ। ਇਹ ਹਮਲਾ ਦਿਆਲਾ ਸੂਬੇ ਦੇ ਮੁਕਦਾਦੀਆਹ ਇਲਾਕੇ 'ਚ ਵੀਰਵਾਰ ਰਾਤ ਹੋਇਆ। ਦੋ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸੜਕ ਕਿਨਾਰੇ ਇੱਕ ਬੰਬ ਵਿਸਫੋਟ ਹੋਇਆ ਅਤੇ ਬੰਦੂਕਧਾਰੀਆਂ ਨੇ ਘਟਨਾ ਸਥਾਨ 'ਤੇ ਮੌਜੂਦ ਬਚਾਅ ਕਰਨ ਵਾਲਿਆਂ ਅਤੇ ਖੜ੍ਹੇ ਲੋਕਾਂ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ....
ਅਲਮਾਟੀ, 30 ਨਵੰਬਰ : ਕਜ਼ਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਵਿੱਚ ਵੀਰਵਾਰ ਨੂੰ ਇੱਕ ਹੋਸਟਲ ਵਿੱਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਸ਼ਹਿਰ ਦੇ ਐਮਰਜੈਂਸੀ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ। ਸਥਾਨਕ ਨਿਊਜ਼ ਵੈੱਬਸਾਈਟ ਜ਼ਕੋਨ ਡਾਟਕੇਜ਼ ਨੇ ਅਲਮਾਟੀ ਦੇ ਮੇਅਰ ਯਰਬੋਲਾਤ ਦੋਸਾਯੇਵ ਦੇ ਹਵਾਲੇ ਨਾਲ ਕਿਹਾ ਕਿ 11 ਪੀੜਤ ਕਜ਼ਾਕ ਸਨ, ਇੱਕ ਵਿਅਕਤੀ ਰੂਸ ਦਾ ਅਤੇ ਇੱਕ ਉਜ਼ਬੇਕਿਸਤਾਨ ਦਾ ਸੀ। ਅੱਗ ਸਵੇਰੇ ਤੜਕੇ ਇੱਕ ਤਿੰਨ ਮੰਜ਼ਿਲਾ ਇਮਾਰਤ ਵਿੱਚ ਲੱਗੀ, ਜਿਸ ਦੇ ਗਰਾਊਂਡ ਅਤੇ ਬੇਸਮੈਂਟ....
ਯੇਰੂਸ਼ਲਮ, 30 ਨਵੰਬਰ : ਹਮਾਸ ਦੇ ਦੋ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਸਵੇਰ ਦੇ ਭੀੜ-ਭੜੱਕੇ ਦੌਰਾਨ ਯੇਰੂਸ਼ਲਮ ਦੇ ਬੱਸ ਸਟਾਪ 'ਤੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਇਜ਼ਰਾਈਲ ਨੇ ਫਲਸਤੀਨੀ ਇਸਲਾਮੀ ਧੜੇ ਦਾ ਸਫਾਇਆ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜਿਸ ਦੇ 7 ਅਕਤੂਬਰ ਨੂੰ ਕਤਲੇਆਮ ਨੇ ਗਾਜ਼ਾ ਯੁੱਧ ਸ਼ੁਰੂ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਹਮਲਾਵਰ, ਪੂਰਬੀ ਯੇਰੂਸ਼ਲਮ ਦੇ ਫਲਸਤੀਨੀ, ਨੂੰ ਆਫ-ਡਿਊਟੀ ਸਿਪਾਹੀਆਂ ਅਤੇ ਇੱਕ ਹਥਿਆਰਬੰਦ ਨਾਗਰਿਕ ਨੇ ਗੋਲੀ ਮਾਰ ਦਿੱਤੀ ਸੀ। ਗੋਲੀਬਾਰੀ....
ਓਟਾਵਾ, 30 ਨਵੰਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਖਿਲਾਫ ਜ਼ਹਿਰ ਉਗਲ ਰਹੇ ਹਨ। ਇਕ ਪਾਸੇ ਜਿੱਥੇ ਉਹ ਭਾਰਤ 'ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਉਥੇ ਹੀ ਦੂਜੇ ਪਾਸੇ ਪੀਐਮ ਟਰੂਡੋ ਕੈਨੇਡਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਦੀ ਜਾਂਚ 'ਚ ਭਾਰਤ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕਰ ਰਹੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਖਾਲਿਸਤਾਨ ਸਮਰਥਕ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਦੀ ਜਾਂਚ ਵਿੱਚ ਕੈਨੇਡਾ ਦੇ ਸਹਿਯੋਗ ਨੂੰ ਦੁਹਰਾਇਆ ਹੈ।....
ਤਨਜ਼ਾਨੀਆ, 29 ਨਵੰਬਰ : ਤਨਜ਼ਾਨੀਆ ਦੇ ਸਿੰਗੀਦਾ ਖੇਤਰ ਦੇ ਮਾਨਯੋਨੀ ਵਿੱਚ ਇੱਕ ਭਿਆਨਕ ਬੱਸ-ਟਰੇਨ ਦੀ ਟੱਕਰ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ 32 ਲੋਕ ਜ਼ਖਮੀ ਹੋ ਗਏ। ਦਾਰ ਏਸ ਸਲਾਮ ਤੋਂ ਮਵਾਂਜ਼ਾ ਜਾ ਰਹੀ ਬੱਸ ਬੁੱਧਵਾਰ ਨੂੰ ਸੜਕ ਅਤੇ ਰੇਲਵੇ ਦੇ ਚੌਰਾਹੇ 'ਤੇ ਇਕ ਮਾਲ ਗੱਡੀ ਨਾਲ ਟਕਰਾ ਗਈ। ਦਿ ਸਿਟੀਜ਼ਨ ਨਾਲ ਗੱਲ ਕਰਦੇ ਹੋਏ, ਮਾਨਯੋਨੀ ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਅਫਸਰ ਡਾਕਟਰ ਫੁਰਾਹਾ ਮਵਾਕਾਫਿਲਵਾ ਨੇ 13 ਮੌਤਾਂ ਅਤੇ 32 ਜ਼ਖਮੀਆਂ ਦੀ ਗੰਭੀਰ ਗਿਣਤੀ ਦੀ ਪੁਸ਼ਟੀ ਕੀਤੀ....
ਨਿਊਜਰਸੀ, 29 ਨਵੰਬਰ : ਅਮਰੀਕਾ ਦੇ ਨਿਊਜਰਸੀ ਵਿੱਚ ਇੱਕ ਭਾਰਤੀ ਵਿਦਿਆਰਥੀ ਨੇ ਆਪਣੇ ਦਾਦਾ-ਦਾਦੀ ਅਤੇ ਚਾਚੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਥਾਨਕ ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਕਾਬੂ ਕਰ ਲੈਣ ਦੀ ਖਬਰ ਹੈ। ਦੱਖਣੀ ਪਲੇਨਫੀਲਡ ਪੁਲਿਸ ਵਿਭਾਗ ਦੇ ਮਿਡਲਸੈਕਸ ਕਾੳਂੁਟੀ ਪ੍ਰੌਸੀਕਿਊਟਰ ਵੱਲੋਂ ਜਾਰੀ ਹੋਏ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਬ੍ਰਹਮ ਭੱਟ ਨੇ ਕਥਿਤ ਤੌਰ ਤੇ ਦਿਲੀਪ ਕੁਮਾਰ ਬ੍ਰਹਮਭੱਟ (72), ਬਿੰਦੂ ਬ੍ਰਹਮਭੱਟ (72) ਅਤੇ ਚਾਚੇ ਯਸ ਕੁਮਾਰ ਬ੍ਰਹਮਭੱਟ (38) ਨੂੰ ਗੋਲੀਆਂ....
ਲੰਡਨ, 28 ਨਵੰਬਰ : ਸਵਾਈਨ ਫਲੂ ਦੇ ਐਚ1ਐਨ2 ਨੇ ਬ੍ਰਿਟੇਨ ਦੀ ਚਿੰਤਾ ਵਧਾ ਦਿੱਤੀ ਹੈ। ਸੂਰਾਂ ਵਿੱਚ ਪਾਏ ਜਾਣ ਵਾਲੇ ਇਸ ਸਟ੍ਰੇਨ ਦਾ ਮਨੁੱਖ ਵਿੱਚ ਪਾਇਆ ਜਾਣ ਵਾਲਾ ਇਹ ਪਹਿਲਾ ਮਾਮਲਾ ਹੈ। ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨੌਜਵਾਨ ਦਾ ਉੱਤਰੀ ਯੌਰਕਸ਼ਾਇਰ ਵਿੱਚ ਸਾਹ ਦੀ ਸਮੱਸਿਆ ਲਈ ਟੈਸਟ ਕੀਤਾ ਗਿਆ ਸੀ। ਇਸ ਦੌਰਾਨ ਉਸ ਵਿੱਚ ਸਵਾਈਨ ਫਲੂ ਦਾ ਸਟ੍ਰੇਨ ਐਚ1ਐਨ2 ਪਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਵਾਇਰਸ ਸੂਰਾਂ ਵਿੱਚ ਪਾਇਆ ਜਾਂਦਾ ਹੈ। ਪਰ ਬ੍ਰਿਟੇਨ ਵਿੱਚ ਕਿਸੇ....
ਕੀਵ, 28 ਨਵੰਬਰ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਦੇ ਦੱਖਣੀ ਖੇਤਰ ਓਡੇਸਾ ਵਿੱਚ ਆਏ ਭਿਆਨਕ ਤੂਫਾਨ ਦੇ ਨਤੀਜੇ ਵਜੋਂ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ 19 ਲੋਕ ਜ਼ਖਮੀ ਹੋ ਗਏ ਹਨ, ਸੋਮਵਾਰ ਰਾਤ ਨੂੰ ਯੂਕਰੇਨ 'ਚ ਭਾਰੀ ਬਰਫੀਲੀ ਤੂਫਾਨ ਆਇਆ, ਜਿਸ ਕਾਰਨ 17 ਖੇਤਰਾਂ 'ਚ ਆਵਾਜਾਈ 'ਚ ਵਿਘਨ ਪਿਆ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਦੇਸ਼ ਦੇ ਊਰਜਾ ਮੰਤਰਾਲੇ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਤੇਜ਼ ਹਵਾਵਾਂ ਨੇ ਬਿਜਲੀ ਗਰਿੱਡਾਂ ਨੂੰ....
ਕੈਲਗਿਰੀ, 27 ਨਵੰਬਰ : ਕੈਨੇਡਾ ਵਿੱਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਮੌਤਾਂ ਦਾ ਸਿਲਸਿਲ ਰੁੱਕਣ ਦੀ ਬਜਾਏ ਦਿਨ ਬਦਿਨ ਵਧਦਾ ਹੀ ਜਾ ਰਿਹਾ ਹੈ। ਜੋ ਪੰਜਾਬੀਆਂ ਲਈ ਇੱਕ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਕੈਲਗਿਰੀ ‘ਚ ਤਕਰੀਬਨ 6 ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਆਈ ਪ੍ਰਨੀਤ ਕੌਰ ਦੀ ਦਿਲ ਦਾ ਦੌਰਾ ਪੈਣ ਜਾਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ, ਇਸ ਤੋਂ ਇਲਾਵਾ ਤਿੰਨ ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਆਏ ਇੱਕ ਨੌਜਵਾਨ ਮਨਿੰਦਰਪਾਲ....
ਏਥਨਜ਼, 26 ਨਵੰਬਰ : ਕੋਮੋਹੋਸ-ਧਵਜਾਂਕਿਤ ਇਕ ਮਾਲਵਾਹਕ ਜਹਾਜ਼ ਲੈਸਬੋਸ ਟਾਪੂ ਨੇੜੇ ਤੂਫਾਨੀ ਹਵਾਵਾਂ ਕਾਰਨ ਡੁੱਬ ਗਿਆ ਹੈ, ਜਿਸ ਤੋਂ ਬਾਅਦ 14 ਵਿਅਕਤੀ ਲਾਪਤਾ ਹਨ। ਇਕ ਗ੍ਰੀਕ ਤੱਟ ਰੱਖਿਅਕ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਲੋਕਾਂ ਲਈ ਇੱਕ ਵੱਡਾ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ। ਸਮਾਚਾਰ ਏਜੰਸੀ ਏਐਫਪੀ ਅਨੁਸਾਰ, ਨੇਵੀ ਦੇ ਇਕ ਹੈਲੀਕਾਪਟਰ ਨੇ ਚਾਲਕ ਦਲ ਦੇ ਇਸ ਮੈਂਬਰ ਨੂੰ ਬਚਾ ਲਿਆ ਸੀ। ਪੰਜ ਮਾਲਵਾਹਕ ਜਹਾਜ਼, ਤਿੰਨ ਤੱਟ ਰੱਖਿਅਕ ਜਹਾਜ਼, ਹਵਾਈ ਫ਼ੌਜ ਅਤੇ ਨੇਵੀ ਦੇ ਹੈਲੀਕਾਪਟਰ ਅਤੇ ਨਾਲ ਹੀ ਇਕ....
ਵੈਨਕੂਵਰ, 25 ਨਵੰਬਰ : ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ 'ਤੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਫਾਇਰਿੰਗ ਕੈਨੇਡਾ ਸਥਿਤ ਉਹਨਾਂ ਦੇ ਬੰਗਲੇ 'ਤੇ ਕੀਤੀ ਗਈ ਹੈ। ਹਲਾਂਕਿ ਇਸ ਘਟਨਾ ਸਬੰਧੀ ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਹਾਲੇ ਤੱਕ ਕੋਈ ਵੀ ਰਿਐਕਸ਼ਨ ਸਾਹਮਣੇ ਨਹੀਂ ਆਇਆ। ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਨੇ ਲਈ ਹੈ। ਇਸ ਸੰਬੰਧੀ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬੀ ਗਾਇਕ ਗਿੱਪੀ....