ਮੈਕਸੀਕੋ, 23 ਜੁਲਾਈ : ਮੈਕਸੀਕੋ 'ਚ ਇਕ ਵਿਅਕਤੀ ਨੂੰ ਔਰਤ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿਚ ਬਾਰ ਤੋਂ ਬਾਹਰ ਕੱਢ ਦਿਤਾ ਗਿਆ। ਗੁੱਸੇ ਵਿਚ ਵਿਅਕਤੀ ਨੇ ਵਾਪਸ ਆ ਕੇ ਸਾਰੇ ਬਾਰ ਨੂੰ ਅੱਗ ਲਗਾ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਮੈਕਸੀਕੋ ਦੇ ਉੱਤਰੀ ਰਾਜ ਸੋਨੋਰਾ ਦੇ ਸੈਨ ਲੁਈਸ ਰੀਓ ਕੋਲੋਰਾਡੋ ਸ਼ਹਿਰ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਸੋਨੋਰਾ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਬਾਰ ਦੀ ਅੱਗ ਵਿਚ 7 ਪੁਰਸ਼ ਅਤੇ 4 ਔਰਤਾਂ ਸੜਨ ਅਤੇ ਦਮ ਘੁੱਟਣ ਨਾਲ ਮੌਤ ਹੋ ਗਈ। ਚਾਰ ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਸੋਨੋਰਾ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਹਮਲਾਵਰ ਨੂੰ ਔਰਤਾਂ ਦਾ ਨਿਰਾਦਰ ਕਰਨ ਤੋਂ ਬਾਅਦ ਬਾਰ ਤੋਂ ਬਾਹਰ ਕੱਢ ਦਿਤਾ ਗਿਆ। ਫਿਰ ਵਾਪਸ ਆ ਗਿਆ ਅਤੇ ਬਾਰ ਨੂੰ ਅੱਗ ਲਗਾ ਦਿਤੀ। ਆਦਮੀ ਨੇ ਬਾਰ 'ਤੇ ਇਕ ਜਲਣਸ਼ੀਲ ਚੀਜ਼ ਸੁੱਟ ਦਿੱਤੀ, ਜਿਸ ਨਾਲ ਬਾਰ ਨੂੰ ਅੱਗ ਲੱਗ ਗਈ। ਜਿਸ ਘਟਨਾ ਵਿਚ 11 ਲੋਕਾਂ ਦੀ ਮੌਤ ਹੋ ਗਈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।