ਕਿਊਬੈਕ, 4 ਅਪ੍ਰੈਲ : ਦੋ ਬੱਚਿਆਂ ਸਣੇ ਅੱਠ ਪ੍ਰਵਾਸੀਆਂ ਦੀ ਮੌਤ ਨੂੰ ਇਕ ਵੱਡੀ ਤਰਾਸਦੀ ਕਰਾਰ ਦਿੰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਇਜ਼ ਤਰੀਕੇ ਨਾਲ ਪ੍ਰਵਾਸ ਦੀ ਅਹਿਮੀਅਤ ’ਤੇ ਜ਼ੋਰ ਦਿਤਾ ਹੈ। ਕਿਊਬੈਕ ਪੁੱਜੇ ਜਸਟਿਨ ਟਰੂਡੋ ਨੇ ਕਿਹਾ ਕਿ ਇੰਮੀਗ੍ਰੇਸ਼ਨ ਪ੍ਰਣਾਲੀ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਪ੍ਰਵਾਸੀ ਆਪਣੀ ਜਾਨ ਖਤਰੇ ਵਿਚ ਪਾ ਕੇ ਨਾਜਾਇਜ਼ ਤਰੀਕੇ ਨਾਲ ਸਰਹੱਦਾਂ ਪਾਰ ਕਰਦੇ ਹਨ ਜਾਂ ਅਪਰਾਧੀਆਂ ਨੂੰ ਅਦਾਇਗੀ ਕਰ ਕੇ ਇਕ ਮੁਲਕ ਤੋਂ ਦੂਜੇ ਮੁਲਕ ਵਿਚ ਦਾਖ਼ਲ ਹੁੰਦੇ ਹਨ ਤਾਂ ਇੰਮੀਗ੍ਰੇਸ਼ਨ ਉਪਰ ਭਰੋਸੇ ਨੂੰ ਖੋਰਾ ਲਗਦਾ ਹੈ।