ਕਿਵੂ, 06 ਮਈ : ਅਫਰੀਕਾ ਦੇ ਦੇਸ਼ ਕਾਗੋ ‘ਚ ਪਿਛਲੇ ਦੋ ਦਿਨਾਂ ਦੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੁਣ ਤੱਕ 176 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇੱਕ ਰਿਪੋਰਟ ਅਨੁਸਾਰ ਦੱਖਣੀ ਕਿਵੂ ਸੂਬੇ ਦੇ ਕਾਲੇਹੇ ਇਲਾਕੇ ਵਿੱਚ 4 ਮਈ ਨੂੰ ਇੱਕ ਨਦੀ ਦੇ ਪਾਣੀ ਦਾ ਪੱਧਰ ਵਧ ਜਾਣ ਕਰਕੇ ਹੜ੍ਹ ਆ ਗਿਆ, ਜਿਸ ਕਾਰਨ ਬੁਸ਼ੁਸ਼ੂ ਅਤੇ ਨਿਆਮੁਕੁਬੀ ਦੋਵੇਂ ਪਿੰਡਾਂ ਵਿੱਚ ਪਾਣੀ ਭਰ ਗਿਆ। ਇਸ ਤੇਜ਼ ਮੀਂਹ ਕਾਰਨ ਕਿਵੂ ਸੂਬੇ ਦੇ ਗੁਆਂਢੀ ਇਲਾਕੇ ਰਵਾਂਡਾ 'ਚ ਵੀ ਦਰਜਨਾਂ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੱਖਣੀ ਕਿਵੂ ਦੇ ਗਵਰਨਰ ਥੀਓ ਨਗਵਾਬੀਜੇ ਨੇ ਕਿਹਾ ਕਿ ਕਾਲੇਹੇ ਖੇਤਰ ਅਤੇ ਰਵਾਂਡਾ ਦੀ ਸਰਹੱਦ 'ਤੇ ਕਿਵੂ ਝੀਲ ਨੇੜੇ ਦਰਜਨਾਂ ਲੋਕ ਲਾਪਤਾ ਹੋ ਗਏ ਹਨ। ਕਿਵੂ ਸੂਬੇ 'ਚ ਹੜ੍ਹ ਕਾਰਨ ਸੈਂਕੜੇ ਘਰ ਵੀ ਵਹਿ ਗਏ। ਦੱਖਣੀ ਕਿਵੂ ਸੂਬੇ ਦੇ ਅਧਿਕਾਰੀਆਂ ਨੇ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਕੁੱਲ 176 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਲੋਕ ਲਾਪਤਾ ਹਨ। ਸਥਾਨਕ ਪ੍ਰਸ਼ਾਸਨ ਮੁਤਾਬਕ ਭਾਰੀ ਮੀਂਹ ਕਾਰਨ ਨਦੀਆਂ ਦੇ ਕੰਢੇ ਟੁੱਟ ਗਏ, ਜਿਸ ਨਾਲ ਕਈ ਪਿੰਡ ਪਾਣੀ ਵਿਚ ਡੁੱਬ ਗਏ।