ਲਹੌਰ, 5 ਫਰਵਰੀ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਅੱਜ ਦੇਹਾਂਤ ਹੋ ਗਿਆ ਹੈ। ਪਰਵੇਜ਼ ਮੁਸ਼ੱਰਫ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪਰਵੇਜ਼ ਮੁਸ਼ੱਰਫ ਦਾ ਡੁਬਈ ਦੇ ਹਸਪਤਾਲ ਵਿੱਚ ਦਾਖਲ ਸਨ। ਮੀਡੀਆ ਵਿੱਚ ਆਈਆਂ ਖ਼ਬਰਾਂ ਦੇ ਮੁਤਾਬਕ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਪਰਵੇਜ਼ ਮੁਸ਼ੱਰਫ ਪਾਕਿਸਤਾਨ ਫੌਜ ਦੇ ਚੀਫ ਰਹੇ ਹਨ। ਇਸ ਤੋਂ ਬਾਅਦ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ। ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਬਕਾ ਫੋਰ ਸਟਾਰ ਜਨਰਲ ਨੇ ਏਮਾਈਲਾਅਡੋਸਿਸ ਕਾਰਨ ਦਮ ਤੋੜ ਗਏ ਹਨ। ਪਰਵੇਜ਼ ਮੁਸ਼ੱਰਫ ਦਾ ਜੋ ਆਖਰੀ ਵੀਡੀਓ ਸਾਹਮਣੇ ਆਇਆ ਉਸ 'ਚ ਦੇਖਿਆ ਗਿਆ ਕਿ ਉਹ ਤੁਰਨ-ਫਿਰਨ 'ਚ ਅਸਮਰੱਥ ਸਨ। ਉਹ ਪੂਰੀ ਤਰ੍ਹਾਂ ਵ੍ਹੀਲ ਚੇਅਰ 'ਤੇ ਨਿਰਭਰ ਸੀ ਅਤੇ ਖਾਣਾ ਵੀ ਨਹੀਂ ਖਾ ਸਕਦਾ ਸੀ। ਪਰਵੇਜ਼ ਮੁਸ਼ੱਰਫ ਦਾ ਜਨਮ 11 ਅਗਸਤ 1943 ਨੂੰ ਦਰਿਆਗੰਜ, ਨਵੀਂ ਦਿੱਲੀ ਵਿੱਚ ਹੋਇਆ ਸੀ। 1947 ਵਿੱਚ ਉਸਦੇ ਪਰਿਵਾਰ ਨੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ ਸੀ, 3 ਨਵੰਬਰ 2007 ਨੂੰ ਪਾਕਿਸਤਾਨ ਵਿੱਚ ਐਮਰਜੈਂਸੀ ਲਗਾਉਣ ਅਤੇ ਦਸੰਬਰ 2007 ਦੇ ਅੱਧ ਤੱਕ ਸੰਵਿਧਾਨ ਨੂੰ ਮੁਅੱਤਲ ਕਰਨ ਲਈ ਪਰਵੇਜ਼ ਮੁਸ਼ੱਰਫ 'ਤੇ ਦਸੰਬਰ 2013 ਵਿੱਚ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਮੁਸ਼ੱਰਫ ਨੂੰ 31 ਮਾਰਚ 2014 ਨੂੰ ਦੋਸ਼ੀ ਠਹਿਰਾਇਆ ਗਿਆ ਸੀ। 79 ਸਾਲਾ ਮੁਸ਼ੱਰਫ ਨੇ 1999 ਤੋਂ 2008 ਤੱਕ ਪਾਕਿਸਤਾਨ 'ਤੇ ਰਾਜ ਕੀਤਾ। ਮੁਸ਼ੱਰਫ ਮਾਰਚ 2016 ਤੋਂ ਦੁਬਈ 'ਚ ਰਹਿ ਰਹੇ ਸਨ। 1999 ਵਿੱਚ ਪਾਕਿਸਤਾਨ ਵਿੱਚ ਤਖਤਾ ਪਲਟ ਤੋਂ ਬਾਅਦ ਮੁਸ਼ਰੱਫ 10ਵੇਂ ਰਾਸ਼ਟਰਪਤੀ ਬਣ ਗਏ ਸਨ। ਉਨ੍ਹਾਂ 1998 ਤੋਂ 2001 ਤੱਕ 10ਵੇਂ ਸੀਜੇਸੀਐਸਸੀ ਅਤੇ 1998 ਤੋਂ 2007 ਤੱਕ 7ਵੇਂ ਉਚ ਜਨਰਲ ਵਜੋਂ ਕੰਮ ਕੀਤਾ।