ਬੰਗਲਾਦੇਸ਼, 06 ਜਨਵਰੀ : ਬੰਗਲਾਦੇਸ਼ ਵਿਚ ਚੋਣਾਂ ਤੋਂ ਪਹਿਲਾਂ ਇਕ ਯਾਤਰੀ ਰੇਲਗੱਡੀ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੂੰ ਵਿਰੋਧੀ ਧਿਰ ’ਤੇ ਰਾਸ਼ਟਰੀ ਚੋਣਾਂ ਦੇ ਬਾਈਕਾਟ ਤੋਂ ਪਹਿਲਾਂ ਅਸ਼ਾਂਤੀ ਦੇ ਵਿਚਕਾਰ ਅੱਗਜ਼ਨੀ ਦਾ ਸ਼ੱਕ ਹੈ। ਫਾਇਰ ਸਰਵਿਸ ਦੇ ਅਧਿਕਾਰੀ ਰਕਜੀਬੁਲ ਹਸਨ ਨੇ ਦਸਿਆ ਕਿ ਪੱਛਮੀ ਸ਼ਹਿਰ ਜੈਸੋਰ ਤੋਂ ਰਾਜਧਾਨੀ ਢਾਕਾ ਜਾ ਰਹੀ ਬੇਨਾਪੋਲ ਐਕਸਪ੍ਰੈਸ ਦੇ ਘੱਟੋ-ਘੱਟ ਚਾਰ ਡੱਬਿਆਂ ਨੂੰ ਅੱਗ ਲੱਗ ਗਈ। ਪੁਲਿਸ ਕਮਾਂਡਰ ਖੰਡਕਰ ਅਲ ਮੋਇਨ ਨੇ ਪੱਤਰਕਾਰਾਂ ਨੂੰ ਦਸਿਆ, “ਅਸੀਂ ਪੰਜ ਲਾਸ਼ਾਂ ਬਰਾਮਦ ਕੀਤੀਆਂ ਹਨ”। ਚਸ਼ਮਦੀਦਾਂ ਨੇ ਦਸਿਆ ਕਿ ਮੇਗਾਸਿਟੀ ਦੇ ਮੁੱਖ ਰੇਲ ਟਰਮੀਨਲ ਦੇ ਨੇੜੇ ਢਾਕਾ ਦੇ ਪੁਰਾਣੇ ਹਿੱਸੇ ਵਿਚ ਗੋਪੀਬਾਗ ਵਿਚ ਟਰੇਨ ਨੂੰ ਅੱਗ ਲੱਗ ਗਈ। ਇਕ ਸਥਾਨਕ ਨੇ ਨਿੱਜੀ ਸੋਮੋਏ ਟੀਵੀ ਨੂੰ ਦਸਿਆ ਕਿ ਸੈਂਕੜੇ ਲੋਕ ਬਲਦੀ ਹੋਈ ਰੇਲਗੱਡੀ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਅਸੀਂ ਕਈ ਲੋਕਾਂ ਨੂੰ ਬਚਾਇਆ ਪਰ ਅੱਗ ਤੇਜ਼ੀ ਨਾਲ ਫੈਲ ਗਈ। ਸੋਮੋਏ ਟੀਵੀ ਨੇ ਦਸਿਆ ਕਿ ਟਰੇਨ 'ਚ ਕੁੱਝ ਭਾਰਤੀ ਨਾਗਰਿਕ ਵੀ ਸਫਰ ਕਰ ਰਹੇ ਸਨ। ਪੁਲਿਸ ਮੁਖੀ ਅਨਵਰ ਹੁਸੈਨ ਨੇ ਹੋਰ ਵੇਰਵੇ ਦਿਤੇ ਬਿਨਾਂ ਏਐਫਪੀ ਨੂੰ ਦਸਿਆ, "ਸਾਨੂੰ ਸ਼ੱਕ ਹੈ ਕਿ ਅੱਗ ਦੀ ਘਟਨਾ ਇਕ ਤੋੜ-ਫੋੜ ਦੀ ਕਾਰਵਾਈ ਸੀ।" ਪੁਲਿਸ ਅਤੇ ਸਰਕਾਰ ਨੇ ਪਿਛਲੀ ਵਾਰ ਇਕ ਹੋਰ ਰੇਲ ਅੱਗ ਵਿਚ ਚਾਰ ਲੋਕਾਂ ਦੀ ਮੌਤ ਲਈ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਬੀਐਨਪੀ ਨੇ ਉਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਕੀਤਾ ਸੀ। ਬੰਗਲਾਦੇਸ਼ 'ਚ ਐਤਵਾਰ ਨੂੰ ਰਾਸ਼ਟਰੀ ਚੋਣਾਂ ਲਈ ਵੋਟਿੰਗ ਹੋਵੇਗੀ ਪਰ ਬੀਐਨਪੀ ਅਤੇ ਦਰਜਨਾਂ ਹੋਰ ਪਾਰਟੀਆਂ ਨੇ ਇਸ ਦਾ ਬਾਈਕਾਟ ਕੀਤਾ ਹੈ।