ਪੇਸ਼ਾਵਰ, 20 ਅਗਸਤ : ਉੱਤਰ-ਪੱਛਮੀ ਪਾਕਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 11 ਮਜ਼ਦੂਰ ਮਾਰੇ ਗਏ ਸਨ। ਕਾਰਜਵਾਹਕ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕੱਕੜ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ। ਉੱਤਰੀ ਖੈਬਰ ਪਖਤੂਨਖਵਾ ਸੂਬੇ ਵਿਚ ਸੁਰੱਖਿਆ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨ ਸਰਹੱਦ ਦੇ ਨੇੜੇ ਵਜ਼ੀਰਿਸਤਾਨ ਵਿਚ ਇਕ ਨਿਰਮਾਣ ਪ੍ਰਾਜੈਕਟ ਲਈ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇਕ ਟਰੱਕ ਨੂੰ ਧਮਾਕਾ ਕੀਤਾ ਗਿਆ। ਉੱਤਰੀ ਵਜ਼ੀਰਿਸਤਾਨ ਦੇ ਡਿਪਟੀ ਕਮਿਸ਼ਨਰ ਰੇਹਾਨ ਖੱਟਕ ਨੇ ਦੱਸਿਆ ਕਿ ਸਾਰੇ ਮਜ਼ਦੂਰ ਉਸਾਰੀ ਅਧੀਨ ਫੌਜੀ ਚੌਕੀ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਲਿਜਾ ਰਹੇ ਵਾਹਨ ਵਿੱਚ ਹੋਏ ਆਈਈਡੀ ਧਮਾਕੇ ਵਿੱਚ 11 ਲੋਕ ਮਾਰੇ ਗਏ। ਕਿਸੇ ਵੀ ਸਮੂਹ ਨੇ ਤੁਰੰਤ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।