ਅਟਲਾਂਟਿਕ, 23 ਜੂਨ : ਟਾਇਟੈਨਿਕ ਨੇ ਇਕ ਵਾਰ ਫਿਰ 5 ਲੋਕਾਂ ਦੀ ਜਾਨ ਲੈ ਲਈ ਹੈ। ਟਾਇਟੈਨਿਕ ਦਾ ਮਲਬਾ ਦੇਖਣ ਗਏ ਟਾਇਟਨ ਪਣਡੁੱਬੀ ਵਿਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਪਣਡੁੱਬੀ ਆਪ੍ਰੇਟ ਕਰਨ ਵਾਲੀ ਕੰਪਨੀ OceanGate ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ। ਅਟਲਾਂਟਿਕ ਮਹਾਸਾਗਰ ਵਿਚ ਟਾਇਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਇਟਨ ਨਾਂ ਦੀ ਪਣਡੁੱਬੀ (ਸਬਮਰੀਨ) ਦਾ ਮਲਬਾ ਮਿਲਿਆ ਹੈ। ਖੋਜਕਰਤਾ ਅਮਰੀਕੀ ਕੋਸਟਗਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਡੁੱਬੇ ਹੋਏ ਟਾਇਟੈਨਿਕ ਕੋਲ ਕੁਝ ਮਲਬਾ ਮਿਲਿਆ ਹੈ, ਇਸ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਪਣਡੁੱਬੀ ਵਿਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਇਟੈਨਿਕ ਜਹਾਜ਼ ਦਾ ਮਲਬਾ ਦੇਖਣ ਲਈ ਡੂੰਘੇ ਸਮੁੰਦਰ ਵਿਚ ਗਏ ਸਨ, ਜਿਥੇ ਇਨ੍ਹਾਂ ਦਾ ਸੰਪਰਕ ਟੁੱਟ ਗਿਆ ਸੀ। 18 ਜੂਨ ਨੂੰ OceanGate ਕੰਪਨੀ ਦੀ ਇਹ ਪਣਡੁੱਬੀ ਸਫਰ ‘ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਵਿਚ ਹੀ ਇਸ ਨਾਲ ਸੰਪਰਕ ਟੁੱਟ ਗਿਆ ਸੀ। ਅਮਰੀਕੀ ਕੋਸਟ ਗਾਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਭਵ ਹੈ ਕਿ ਲਾਪਤਾ ਹੋਈ ਟਾਇਟਨ ਪਣਡੁੱਬੀ ਵਿਚ ਵਿਸਫੋਟ ਹੋਇਆ ਸੀ ਜਿਸ ਵਿਚ ਪਣਡੁੱਬੀ ਵਿਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਸੀ। ਵਿਸਫੋਟ ਦੇ ਬਾਅਦ ਪਣਡੁੱਬੀ ਦਾ ਮਲਬਾ ਅਟਲਾਂਟਿਕ ਮਹਾਸਾਗਰ ਦੀ ਸਤ੍ਹਾ ਤੋਂ ਦੋ ਮੀਲ ਹੇਠਾਂ ਟਾਇਟੈਨਿਕ ਕੋਲ ਜਾ ਕੇ ਡਿੱਗਿਆ ਹੋਵੇ। ਟਾਇਟੈਨਿਕ ਦਾ ਮਲਬਾ ਦੇਖਣ ਦੀ ਇਸ ਮੁਹਿੰਮ ਦੀ ਅਗਵਾਈ ਕਰ ਰਹੀ ਕੰਪਨੀ ਦੇ ਸੀਈਓ ਸਟਾਕਟਨ ਰਸ਼, ਇਕ ਬ੍ਰਿਟਿਸ਼ ਅਰਬਪਤੀ, ਪਾਕਿਸਤਾਨ ਦੇ ਇਕ ਕਾਰੋਬਾਰੀ ਘਰਾਣੇ ਦੇ ਦੋ ਲੋਕ ਤੇ ਇਕ ਟਾਇਟੈਨਿਕ ਮਾਹਿਰ ਇਸ ਪਣਡੁੱਬੀ ਵਿਚ ਸਵਾਰ ਸਨ। ਓਸ਼ੀਅਨਗੇਟ ਐਕਸਪੀਡਿਸ਼ੰਸ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੀ ਸੀ। ਕੰਪਨੀ ਦੇ ਅੰਕੜਿਆਂ ਮੁਤਾਬਕ 2021 ਤੇ 2022 ਵਿਚ ਟਾਇਟੈਨਿਕ ਦਾ ਮਲਬਾ ਦੇਖਣ ਲਈ ਘੱਟ ਤੋਂ ਘੱਟ 46 ਲੋਕਾਂ ਨੇ ਸਫਲਤਾਪੂਰਵਕ ਓਸ਼ੀਅਨਗੇਟ ਦੀ ਪਣਡੁੱਬੀ ਵਿਚ ਯਾਤਰਾ ਕੀਤੀ ਸੀ। ਅਟਲਾਂਟਿਕ ਮਹਾਸਾਗਰ ਵਿਚ ਟਾਇਟੈਨਿਕ ਜਹਾਜ਼ ਦਾ ਮਲਬਾ ਦੇਖਣ ਲਈ ਟਾਇਟਨ ਨਾਂ ਦੀ ਪਣਡੁੱਬੀ ਦਾ ਮਲਬਾ ਮਿਲਿਆ ਹੈ। ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਡੁੱਬੇ ਹੋਏ ਟਾਇਟੈਨਿਕ ਕੋਲ ਕੁਝ ਮਲਬਾ ਮਿਲਿਆ ਹੈ, ਇਸ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਇਸ ਗੱਲ ਦਾ ਵੀ ਖਦਸ਼ਾ ਹੈ ਕਿ ਸਬਮਰੀਨ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਾਪਤਾ ਪਣਡੁੱਬੀ ਨੂੰ 96 ਘੰਟੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ। ਅਜਿਹੇ ਵਿਚ ਉਸ ਵਿਚ ਮੌਜੂਦ ਆਕਸੀਜਨ ਵੀ ਲਗਭਗ ਖਤਮ ਹੋ ਚੁੱਕੀ ਹੈ। ਟਾਇਟਨ ਐਤਵਾਰ ਸਵੇਰੇ 6 ਵਜੇ ਆਪਣੀ ਯਾਤਰਾ ‘ਤੇ ਰਵਾਨਾ ਹੋਇਆ ਸੀ ਤੇ ਚਾਲਕ ਦਲ ਕੋਲ ਸਿਰਫ ਚਾ ਦਿਨ ਲਈ ਹੀ ਆਕਸੀਜਨ ਸੀ।
ਜਿਵੇਂ ਹੀ ਪਣਡੁੱਬੀ ਦਾ ਸੰਪਰਕ ਸਤ੍ਹਾ ‘ਤੇ ਜਹਾਜ਼ ਨਾਲ ਟੁੱਟਿਆ, ਉਦੋਂ ਹੀ ਮੈਂ ਸਮਝ ਗਿਆ ਸੀ ਕਿ ਇਸ ‘ਚ ਧਮਾਕਾ ਹੋਇਆ ਹੈ : ਨਿਰਦੇਸ਼ਕ ਜੇਮਸ ਕੈਮਰਨ
ਸਾਲ 1912 ‘ਚ ਸਮੁੰਦਰ ‘ਚ ਟਾਈਟੈਨਿਕ ਜਹਾਜ਼ ਦੇ ਡੁੱਬਣ ‘ਤੇ ਬਣੀ ਫਿਲਮ ਦੇ ਨਿਰਦੇਸ਼ਕ ਜੇਮਸ ਕੈਮਰਨ ਨੇ ਟਾਈਟਨ ਪਣਡੁੱਬੀ ਦੇ ਡੁੱਬਣ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪਣਡੁੱਬੀ ਦਾ ਸੰਪਰਕ ਸਤ੍ਹਾ ‘ਤੇ ਜਹਾਜ਼ ਨਾਲ ਟੁੱਟਿਆ, ਉਦੋਂ ਹੀ ਮੈਂ ਸਮਝ ਗਿਆ ਸੀ ਕਿ ਇਸ ‘ਚ ਧਮਾਕਾ ਹੋਇਆ ਹੈ। ਜੇਮਸ ਕੈਮਰਨ ਨੇ ਕਿਹਾ ਕਿ ‘ਸਾਨੂੰ ਇੱਕ ਘੰਟੇ ਬਾਅਦ ਹੀ ਪਣਡੁੱਬੀ ਵਿੱਚ ਧਮਾਕਾ ਹੋਣ ਦੀ ਪੁਸ਼ਟੀ ਹੋ ਗਈ। ਜਿਵੇਂ ਹੀ ਪਣਡੁੱਬੀ ਲਾਪਤਾ ਹੋਈ, ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ। ਇਹ ਆਵਾਜ਼ ਹਾਈਡ੍ਰੋਫੋਨ (ਇੱਕ ਯੰਤਰ ਜੋ ਪਾਣੀ ਵਿੱਚ ਧੁਨੀ ਤਰੰਗਾਂ ਦਾ ਪਤਾ ਲਗਾਉਂਦੀ ਹੈ) ‘ਤੇ ਆਈ ਸੀ। ਟ੍ਰਾਂਸਪੌਂਡਰ ਗੁਆਚ ਗਿਆ, ਸੰਚਾਰ ਖਤਮ ਹੋ ਗਿਆ, ਮੈਨੂੰ ਪਤਾ ਸੀ ਕਿ ਕੀ ਹੋਇਆ ਸੀ। ਪਣਡੁੱਬੀ ਫਟ ਗਈ ਸੀ। ਮੈਂ ਸੋਚਿਆ ਕਿ ਇਹ ਇੱਕ ਭਿਆਨਕ ਵਿਚਾਰ ਸੀ। ਕਾਸ਼ ਮੈਂ ਬੋਲ ਸਕਦਾ ਪਰ ਮੈਂ ਮੰਨ ਲਿਆ ਕਿ ਕੋਈ ਮੇਰੇ ਨਾਲੋਂ ਹੁਸ਼ਿਆਰ ਹੈ, ਤੁਸੀਂ ਜਾਣਦੇ ਹੋ ਕਿਉਂਕਿ ਮੈਂ ਕਦੇ ਵੀ ਉਸ ਤਕਨੀਕ ਦਾ ਪ੍ਰਯੋਗ ਨਹੀਂ ਕੀਤਾ ਪਰ ਇਹ ਪਹਿਲੀ ਨਜ਼ਰ ਵਿੱਚ ਬੁਰਾ ਲੱਗਿਆ। ਕੈਮਰਨ ਨੇ 1912 ਵਿੱਚ ਟਾਈਟੈਨਿਕ ਜਹਾਜ਼ ਦੇ ਡੁੱਬਣ ਅਤੇ ਟਾਈਟਨ ਪਣਡੁੱਬੀ ਦੀ ਤੁਲਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਮਾਮਲਿਆਂ ਵਿੱਚ ਮੋਹਰੀ ਲੋਕਾਂ ਨੇ ਚਿਤਾਵਨੀਆਂ ਨੂੰ ਅਣਗੌਲਿਆਂ ਕਰ ਦਿੱਤਾ ਜਿਸ ਕਾਰਨ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ। ਜੇਮਸ ਕੈਮਰਨ ਨੇ ਇੱਕ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ, ‘ਮੈਂ ਟਾਈਟੈਨਿਕ ਹਾਦਸੇ ਦੀ ਸਮਾਨਤਾ ਤੋਂ ਹੀ ਹੈਰਾਨ ਹਾਂ ਜਿੱਥੇ ਕੈਪਟਨ ਨੂੰ ਵਾਰ-ਵਾਰ ਕਿਹਾ ਗਿਆ ਸੀ ਕਿ ਅੱਗੇ ਇੱਕ ਬਹੁਤ ਵੱਡੀ ਬਰਫ ਦੀ ਚੱਟਾਨ ਹੈ ਪਰ ਉਸ ਨੇ ਧਿਆਨ ਨਹੀਂ ਦਿੱਤਾ ਅਤੇ ਬਿਨਾਂ ਚੰਦਰਮਾ ਵਾਲੀ ਉਸ ਰਾਤ ਨੂੰ ਪੂਰੀ ਸਪੀਡ ਨਾਲ ਜਹਾਜ਼ ਨੂੰ ਚਲਾਉਂਦੇ ਰਹੇ, ਜਿਸ ਕਰਕੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ।’ ‘ਹੁਣ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਵਿਚ ਉਸੇ ਥਾਂ ‘ਤੇ ਚਿਤਾਵਨੀ ਨੂੰ ਮੁੜ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਦੁਨੀਆ ਭਰ ਵਿੱਚ ਜੋ ਗੋਤਾਖੋਰੀ ਚੱਲ ਰਹੀ ਹੈ, ਉਸ ਨੂੰ ਵੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੈਰਾਨ ਕਰਨ ਵਾਲਾ ਹੈ।