- ਇਹ ਹੜ੍ਹ ਬਹੁਤ ਵਿਨਾਸ਼ਕਾਰੀ ਹੈ। ਹਰ ਜਗ੍ਹਾ ਲਾਸ਼ਾਂ ਹਨ : ਪ੍ਰਸ਼ਾਸਨ ਮੰਤਰੀ
ਡੇਰਨਾ , 2 ਸਤੰਬਰ : ਭੂਮੱਧ ਸਾਗਰ ਵਿੱਚ ਆਏ ਤੂਫ਼ਾਨ ਡੈਨੀਅਲ ਨੇ ਲੀਬੀਆ ਵਿੱਚ ਤਬਾਹੀ ਮਚਾਈ ਹੈ। ਦੇਸ਼ 'ਚ ਤੂਫਾਨ ਕਾਰਨ ਆਏ ਹੜ੍ਹ 'ਚ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਲੀਬੀਆ ਵਿੱਚ ਹੁਣ ਤੱਕ 700 ਲਾਸ਼ਾਂ ਨੂੰ ਦਫ਼ਨਾਇਆ ਜਾ ਚੁੱਕਿਆ ਹੈ ਅਤੇ 3000 ਲੋਕਾਂ ਦੇ ਮੌਤ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 10,000 ਲੋਕ ਅਜੇ ਵੀ ਲਾਪਤਾ ਹਨ। ਪੂਰਬੀ ਲੀਬੀਆ ਸਰਕਾਰ ਦੇ ਸਿਹਤ ਮੰਤਰੀ ਨੇ ਕਿਹਾ, "ਡੇਰਨਾ ਸ਼ਹਿਰ 'ਚ ਆਏ ਭਿਆਨਕ ਹੜ੍ਹ 'ਚ ਹੁਣ ਤੱਕ 700 ਮ੍ਰਿਤਕਾਂ ਨੂੰ ਦਫ਼ਨਾਇਆ ਜਾ ਚੁੱਕਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਣ ਦਾ ਖ਼ਦਸ਼ਾ ਹੈ।" ਮੰਗਲਵਾਰ ਨੂੰ ਡੇਰਨਾ ਦੇ ਮੌਕੇ 'ਤੇ ਪਹੁੰਚੇ ਉਸਮਾਨ ਅਬਦੁਲ ਜਲੀਲ ਨੇ ਇਕ ਸਥਾਨਕ ਟੀ.ਵੀ. ਸਟੇਸ਼ਨ ਨਾਲ ਫੋਨ 'ਤੇ ਇੰਟਰਵਿਊ 'ਚ ਕਿਹਾ, "ਸ਼ਹਿਰ ਦੇ ਵੱਖ-ਵੱਖ ਹਸਪਤਾਲ ਲਾਸ਼ਾਂ ਨਾਲ ਭਰੇ ਹੋਏ ਹਨ।" ਭੂਮੱਧ ਸਾਗਰ ਤੋਂ ਉੱਠੇ ਤੂਫਾਨ 'ਡੈਨੀਏਲ' ਨੇ ਐਤਵਾਰ ਰਾਤ ਨੂੰ ਪੂਰਬੀ ਲੀਬੀਆ ਦੇ ਕਈ ਸ਼ਹਿਰਾਂ 'ਚ ਤਬਾਹੀ ਮਚਾਈ ਪਰ ਸਭ ਤੋਂ ਜ਼ਿਆਦਾ ਤਬਾਹੀ ਡੇਰਨਾ 'ਚ ਹੋਈ, ਜਿੱਥੇ ਭਾਰੀ ਮੀਂਹ ਅਤੇ ਹੜ੍ਹ ਕਾਰਨ ਬੰਨ੍ਹ ਟੁੱਟ ਗਏ ਅਤੇ ਪਾਣੀ ਦਾ ਤੇਜ਼ ਬਹਾ ਲੋਕਾਂ ਨੂੰ ਵਹਾ ਕੇ ਲੈ ਗਿਆ। ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ ਲੀਬੀਆ ਵਿੱਚ ਹੜ੍ਹਾਂ ਕਾਰਨ ਤਬਾਹ ਹੋਏ ਸਮੁੰਦਰੀ ਕਿਨਾਰੇ ਵਾਲੇ ਇਸ ਸ਼ਹਿਰ ਵਿੱਚ ਬਚਾਅ ਟੀਮਾਂ ਮਲਬੇ ਵਿੱਚੋਂ ਲਾਸ਼ਾਂ ਨੂੰ ਕੱਢਣ ਲਈ ਸੰਘਰਸ਼ ਕਰ ਰਹੀਆਂ ਹਨ। ਅਧਿਕਾਰੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਕੱਲੇ ਡੇਰਨਾ ਸ਼ਹਿਰ ਵਿਚ 2,000 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੂਮੱਧ ਸਾਗਰ 'ਚੋਂ ਉੱਠੇ ਤੂਫਾਨ 'ਡੈਨੀਏਲ' ਨੇ ਪੂਰਬੀ ਲੀਬੀਆ ਦੇ ਕਈ ਸ਼ਹਿਰਾਂ 'ਚ ਤਬਾਹੀ ਮਚਾਈ ਅਤੇ ਹੜ੍ਹ ਆਇਆ ਪਰ ਸਭ ਤੋਂ ਜ਼ਿਆਦਾ ਤਬਾਹੀ ਡੇਰਨਾ 'ਚ ਹੋਈ, ਜਿੱਥੇ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਡੈਮ ਟੁੱਟ ਗਏ ਅਤੇ ਉਨ੍ਹਾਂ ਦਾ ਪਾਣੀ ਸਾਰੇ ਪਾਸੇ ਫੈਲ ਗਿਆ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ਼ ਲਈ ਲੀਬੀਆ ਦੇ ਰਾਜਦੂਤ ਤਾਮੀਰ ਰਮਦਾਨ ਨੇ ਕਿਹਾ, "ਭਿਆਨਕ ਹੜ੍ਹਾਂ ਤੋਂ ਬਾਅਦ 10,000 ਲੋਕ ਲਾਪਤਾ ਹਨ।" ਟਿਊਨੀਸ਼ੀਆ ਤੋਂ ਵੀਡੀਓ ਕਾਨਫਰੰਸ ਰਾਹੀਂ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਬ੍ਰੀਫਿੰਗ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ, ਉਸਮਾਨ ਅਬਦੁਲ ਜਲੀਲ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 'ਬਹੁਤ ਜ਼ਿਆਦਾ' ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਤੱਕ ਪਹੁੰਚਣ ਦੀ ਉਮੀਦ ਹੈ। ਲੀਬੀਆ ਦੇ ਰੈੱਡ ਕ੍ਰੀਸੈਂਟ ਨੇ ਮੰਗਲਵਾਰ ਤੜਕੇ ਕਿਹਾ ਕਿ ਉਨ੍ਹਾਂ ਦੀ ਟੀਮਾਂ ਨੇ ਡੇਰਨਾ ਵਿੱਚ 300 ਤੋਂ ਵੱਧ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਡੇਰਨਾ ਨੂੰ ਆਫ਼ਤ ਖੇਤਰ ਐਲਾਨ ਦਿੱਤਾ ਹੈ। ਸਿਹਤ ਮੰਤਰੀ ਓਸਮਾਨ ਅਬਦੁਲ ਜਲੀਲ ਮੁਤਾਬਕ ਹੋਰ ਲਾਸ਼ਾਂ ਅਜੇ ਵੀ ਪੂਰੇ ਸ਼ਹਿਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮਲਬੇ ਹੇਠ ਪਈਆਂ ਹਨ, ਜਾਂ ਸਮੁੰਦਰ ਵਿੱਚ ਰੁੜ੍ਹ ਗਈਆਂ ਹਨ। ਇਸ ਦੇ ਨਾਲ ਹੀ ਅਲ ਜਜ਼ੀਰਾ ਨੇ ਡੇਰਨਾ ਦੇ ਸਥਾਨਕ ਪ੍ਰਸ਼ਾਸਨ ਦੇ ਹਵਾਲੇ ਨਾਲ ਕਿਹਾ ਕਿ ਸ਼ਹਿਰ ਦੇ ਦੋ ਬੰਨ੍ਹ ਟੁੱਟ ਗਏ। ਬੰਨ੍ਹ ਟੁੱਟਣ ਕਾਰਨ 330 ਲੱਖ ਕਿਊਬਿਕ ਮੀਟਰ ਪਾਣੀ ਸ਼ਹਿਰ ਵਿੱਚ ਦਾਖਲ ਹੋ ਗਿਆ, ਜਿਸ ਨਾਲ ਤਬਾਹੀ ਹੋਈ। ਡੇਰਨਾ ਸ਼ਹਿਰ ਪਹਾੜਾਂ ਨਾਲ ਘਿਰਿਆ ਹੋਇਆ ਹੈ।