ਰੂਸ, 24 ਜੂਨ : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਵਲਾਦਿਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰਨ ਲੱਗੇ ਹਨ। ਇੱਕ ਸਮਾਂ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸਭ ਤੋਂ ਖਾਸ ਲੋਕਾਂ ਵਿੱਚ ਸ਼ਾਮਲ ਹੋਣ ਵਾਲੇ ਯੇਵਗੇਨੀ ਪ੍ਰੋਗਿਝਿਨ ਨੇ ਉਨ੍ਹਾੰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਵੈਗਨਰ ਗਰੁੱਪ ਦੇ ਮੁਖੀ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਨੇ ਜੋ ਗਲਤੀ ਕੀਤੀ ਹੈ ਇਸ ਨਾਲ ਉਨ੍ਹਾਂ ਨੂੰ ਇਸ ਦੇ ਲਈ ਸੱਤਾ ਗੁਆਉਣੀ ਪਏਗੀ। ਇਸਦੇ ਜਵਾਬ ਵਿੱਚ ਵਾਲਦਿਮੀਰ ਪੁਤਿਨ ਨੇ ਵੈਗਨਰ ਗਰੁੱਪ ਨੂੰ ਕੁਚਲਣ ਦੀ ਗੱਲ ਕਹੀ। ਪੁਤਿਨ ਦੇ ਇਸ ਬਿਆਨ ‘ਤੇ ਪ੍ਰਿਗੋਝਿਨ ਨੇ ਕਿਹਾ ਹੈ ਕਿ ਰੂਸੀ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੌਰਾਨ ਗਲਤ ਬਦਲ ਚੁਣਿਆ ਅਤੇ ਦੇਸ਼ ਨੂੰ ਜਲਦ ਹੀ ਇੱਕ ਨਵਾਂ ਰਾਸ਼ਟਰਪਤੀ ਮਿਲੇਗਾ। ਵੈਗਨਰ ਗਰੁੱਪ ਨੇ ਕਥਿਤ ਤੌਰ ‘ਤੇ ਕਿਹਾ ਕਿ ਰੂਸੀ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੌਰਾਨ ਗਲਤ ਚੋਣ ਕੀਤੀ ਅਤੇ ਦੇਸ਼ ਨੂੰ ਜਲਦੀ ਹੀ ਨਵਾਂ ਰਾਸ਼ਟਰਪਤੀ ਮਿਲੇਗਾ। ਯੇਵਗੇਨੀ ਪ੍ਰਿਗੋਝਿਨ ਦੀ ਅਗਵਾਈ ਵਿੱਚ ਕਿਰਾਏ ਦੇ ਫੌਜੀਆਂ ਨੇ ਦੇਸ਼ ਦੀ ਫੌਜੀ ਲੀਜਰਸ਼ਿਪ ਨੂੰ ਹਟਾਉਣ ਦੀ ਆਪਣੀ ਕੋਸ਼ਿਸ਼ ਵਿੱਚ ਦੋ ਰੂਸੀ ਸ਼ਹਿਰਾਂ ‘ਤੇ ਕੰਟਰੋਲ ਦਾ ਦਾਅਵਾ ਕੀਤਾ ਹੈ ਅਤੇ ਤਿੰਨ ਫੌਜੀ ਹੈਲੀਕਾਪਟਰਾਂ ਨੂੰ ਵੀ ਮਾਰ ਡਿਗਾਉਣ ਦਾ ਦਾਅਵਾ ਕੀਤਾ ਹੈ। ਵਿਦਰੋਹੀ ਗਰੁੱਪ ਨੇ ਇਹ ਵੀ ਕਿਹਾ ਹੈ ਕਿ ਅੱਗੇ ਵਧਣ ਦੇ ਉਸ ਨੂੰ ਨੈਸ਼ਨਲ ਗਾਰਡ ਤੋਂ ਬਹੁਤ ਘੱਟ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਭੜਕੇ ਹੋਏ ਹਨ ਅਤੇ ਵੈਗਨਰ ਗਰੁੱਪ ਨੂੰ ਤਬਾਹ ਕਰ ਦੇਣ ਲਈ ਐਕਸ਼ਨ ਵਿੱਚ ਆ ਗਏ ਹਨ। ਵੈਗਨਰ ਗਰੁੱਪ ਦੇ ਵਿਦਰੋਹ ਤੋਂ ਬਾਅਦ ਰਾਸ਼ਟਰ ਨੂੰ ਇੱਕ ਸੰਬੋਧਨ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਵੈਗਨਰ ਨੇ ਔਖੇ ਸਮੇਂ ਵਿੱਚ ਰੂਸ ਨੂੰ ਧੋਖਾ ਦਿੱਤਾ ਅਤੇ ਫੌਜ ਦੀ ਉਲੰਘਣਾ ਕੀਤੀ। ਫੌਜ ਦੇ ਖਿਲਾਫ ਹਥਿਆਰ ਚੁੱਕਣ ਵਾਲਾ ਹਰ ਕੋਈ ਗੱਦਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਿਗੋਝਿਨ ਦਾ ਇਹ ਕਦਮ ਰੂਸ ਦੇ ਲੋਕਾਂ ਦੀ ਪਿੱਠ ‘ਤੇ ਛੁਰਾ ਘੋਪਣ ਵਾਂਗ ਹੈ। ਉਸ ਨੇ ਨਿੱਜੀ ਹਿੱਤਾਂ ਕਾਰਨ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਰੂਸ ਆਪਣੇ ਭਵਿੱਖ ਲਈ ਪੂਰੀ ਤਾਕਤ ਨਾਲ ਲੜ ਰਿਹਾ ਹੈ। ਪੁਤਿਨ ਨੇ ਕਿਹਾ ਕਿ ਸਾਡਾ ਜਵਾਬ ਹੋਰ ਵੀ ਸਖ਼ਤ ਹੋਵੇਗਾ। ਰਾਸ਼ਟਰਪਤੀ ਪੁਤਿਨ ਨੇ ਇਸ ਘਟਨਾਕ੍ਰਮ ਤੋਂ ਬਾਅਦ ਫੌਜ ਦੇ ਕਮਾਂਡਰਾਂ ਨਾਲ ਮੀਟਿੰਗ ਕੀਤੀ ਅਤੇ ਬਾਗੀਆਂ ਨੂੰ ਮਾਰਨ ਦਾ ਹੁਕਮ ਵੀ ਜਾਰੀ ਕੀਤਾ ਹੈ।
- ਰੂਸੀ ਫੌਜ ਨੇ ਵੈਗਨਰ ਗਰੁੱਪ ਨੂੰ ਬਾਹਰ ਕੱਢਣ ਲਈ ਹੈਲੀਕਾਪਟਰਾਂ ਤੋਂ ਅੰਨ੍ਹੇਵਾਹ ਕੀਤੀ ਗੋਲੀਬਾਰੀ
ਵੈਗਨਰ ਗਰੁੱਪ ਨੂੰ ਬਾਹਰ ਕੱਢਣ ਲਈ ਰੂਸੀ ਫੌਜ ਨੇ ਉਸ ‘ਤੇ ਹੈਲੀਕਾਪਟਰਾਂ ਤੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਹ ਘਟਨਾ ਵੋਰੋਨੇਜ਼ ਸ਼ਹਿਰ ਦੇ M4 ਹਾਈਵੇਅ ਦੀ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਵਿੱਚ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਝਿਨ ਨੇ ਆਪਣੇ ਹੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਨਾਲ ਹੀ ਰੂਸ ਨੂੰ ਧਮਕੀ ਦਿੱਤੀ ਕਿ ਉਹ ਜਲਦੀ ਹੀ ਰੂਸ ਦੀ ਸੱਤਾ ਸੰਭਾਲ ਲਵੇਗਾ ਅਤੇ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ। ਦਰਅਸਲ ਪੁਤਿਨ ਯੂਕਰੇਨ ਜੰਗ ਵਿੱਚ ਨਿਜੀ ਫੌਜ ਵੈਗਨਰ ਗਰੁੱਪ ਦੀ ਮਦਦ ਲੈ ਰਹੇ ਸਨ। ਹੁਣ ਇਸ ਨਿੱਜੀ ਫੌਜ ਨੇ ਪੁਤਿਨ ਖਿਲਾਫ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਰੂਸ ‘ਚ ਵੈਗਨਰ ਦੇ ਕਬਜ਼ੇ ਵਾਲੇ ਰੋਸਟੋਵ ਸ਼ਹਿਰ ‘ਚ ਕਈ ਧਮਾਕਿਆਂ ਕਾਰਨ ਦਹਿਸ਼ਤ ਫੈਲ ਗਈ। ਜਦੋਂਕਿ ਸਮੂਹ ਦੇ ਮੁਖੀ, ਯੇਵਗੇਨੀ ਪ੍ਰਿਗੋਝਿਨ ਨੇ ਸਹੁੰ ਖਾਧੀ ਕਿ ਉਸ ਦੇ ਲੜਾਕੇ ਵਲਾਦਿਮੀਰ ਪੁਤਿਨ ਦੀ ਫੌਜੀ ਸ਼ਕਤੀ ਵਿੱਚ ਆਪਣੇ ਆਪ ਨੂੰ ਸ਼ਾਮਲ ਨਹੀਂ ਕਰਨਗੇ। ਇਸ ਦੇ ਨਾਲ ਹੀ ਪੱਛਮੀ ਮੀਡੀਆ ਨੇ ਕਈ ਵੀਡੀਓ ਸ਼ੇਅਰ ਕੀਤੇ ਹਨ, ਜਿਨ੍ਹਾਂ ‘ਚ ਰੂਸੀ ਸ਼ਹਿਰ ‘ਚ ਧਮਾਕਿਆਂ ਤੋਂ ਬਾਅਦ ਵਸਨੀਕਾਂ ਨੂੰ ਲੁਕਣ ਲਈ ਭੱਜਦੇ ਦਿਖਾਇਆ ਗਿਆ ਹੈ। ਇੱਕ ਹੋਰ ਵੀਡੀਓ ਵਿੱਚ ਵੈਗਨਰ ਦੇ ਲੜਾਕੇ ਪੂਰੇ ਸ਼ਹਿਰ ਵਿੱਚ ਐਂਟੀ-ਟੈਂਕ ਖਾਣਾਂ ਨੂੰ ਬੰਦ ਕਰਦੇ ਹੋਏ ਕੈਮਰੇ ਵਿੱਚ ਫੜੇ ਗਏ ਸਨ। ਖਬਰਾਂ ਮੁਤਾਬਕ ਦੱਖਣੀ ਵੋਰੋਨੇਜ਼ ਖੇਤਰ ‘ਚ ਬੁਗਾਏਵਕਾ ਚੌਕੀ ‘ਤੇ ਤਾਇਨਾਤ 180 ਰੂਸੀ ਫੌਜੀਆਂ ਅਤੇ ਸੁਰੱਖਿਆ ਬਲਾਂ ਦੇ ਵੈਗਨਰ ਸਮੂਹ ਦੇ ਖਿਲਾਫ ਲੜਨ ਤੋਂ ਇਨਕਾਰ ਕਰਨ ਅਤੇ ਬਾਅਦ ‘ਚ ਹਥਿਆਰ ਰੱਖਣ ਦੀ ਖਬਰ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਲੋਕ ਵੈਗਨਰ ਲੜਾਕਿਆਂ ਲਈ ਭੋਜਨ ਅਤੇ ਪਾਣੀ ਲਿਆਉਂਦੇ ਹਨ। ਰੂਸ ਵਿੱਚ ਵੈਗਨਰ ਦੇ ਕਬਜ਼ੇ ਵਾਲੇ ਰੋਸਤੋਵ ਸ਼ਹਿਰ ਵਿੱਚ ਕਈ ਬਲਾਸਟ ਹੋਣ ਨਾਲ ਦਹਿਸ਼ਤ ਫੈਲ ਗਈ, ਜਦਕਿ ਗਰੁੱਪ ਦੇ ਚੀਫ ਯੇਵਗੇਨੀ ਪ੍ਰਿਗਝਿਨ ਨੇ ਸਹੁੰ ਖਾਧੀ ਕਿ ਉਨ੍ਹਾਂ ਦੇ ਲੜਾਕੇ ਖੁਦ ਨੂੰ ਵਲਾਦਿਮੀਰ ਪੁਤਿਨ ਦੇ ਫੌਜੀ ਬਲ ਵਿੱਚ ਸ਼ਾਮਲ ਨਹੀਂ ਕਰਨਗੇ। ਦੂਜੇ ਪਾਸੇ ਪੱਛਮੀ ਮੀਡੀਆ ਨੇ ਕਈ ਵੀਡੀਓ ਸ਼ੇਅਰ ਕੀਤੇ ਹਨ, ਇਸ ਵਿੱਚ ਰੂਸੀ ਸ਼ਹਿਰ ਵਿੱਚ ਧਮਾਕਿਆਂ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਨਿਵਾਸੀਆਂ ਨੂੰ ਲੁਕਣ ਲਈ ਭੱਜਦੇ ਹੋਏ ਦਿਖਾਇਆ ਗਿਆ ਹੈ। ਇੱਕ ਹੋਰ ਵੀਡੀਓ ‘ਚ ਵੈਗਨਰ ਲੜਾਕਿਆਂ ਨੇ ਸ਼ਹਿਰ ਭਰ ਵਿੱਚ ਐਂਟੀ-ਟੈਂਕ ਮਾਈਨ ਸਥਾਪਤ ਕਰਦੇ ਹੋਏ ਕੈਮਰੇ ਵਿੱਚ ਕੈਦ ਕੀਤਾ ਗਿਆ ਸੀ। ਖਬਰ ਦੇ ਮੁਤਾਬਕ, ਦੱਖਣੀ ਵੋਰੋਨਿਸ਼ ਇਲਾਕੇ ਵਿੱਚ ਬੁਗਾਯੇਵਕਾ ਚੌਂਕੀ ‘ਤੇ ਤਾਇਨਾਤ 180 ਰੂਸੀ ਫੌਜੀਆਂ ਅਤੇ ਸੁਰੱਖਿਆ ਬਲਾਂ ਵੱਲੋਂ ਵੈਗਨਰ ਗਰੁੱਪ ਗਰੁੱਪ ਖਿਲਾਫ ਲੜਨ ਤੋਂ ਇਨਕਾਰ ਕਰਨ ਅਤੇ ਬਾਅਦ ਵਿੱਚ ਆਪਣੇ ਹਥਿਆਰ ਪਾਉਣ ਦੀਆਂ ਖਬਰਾਂ ਹਨ। ਵੀਡੀਓ ਵਿੱਚ ਲੋਕਾਂ ਨੂੰ ਵੈਗਨਰ ਲੜਾਕਿਆਂ ਦੇ ਲਈ ਭੋਜਨ ਅਤੇ ਪਾਣੀ ਲਿਆਉਂਦੇ ਹੋਏ ਦਿਖਾਇਆ ਗਿਆ ਹੈ।ਰੂਸ ਦੇ ਖੁਫੀਆ ਵਿਭਾਗ ਦੇ ਮੁਖੀ ਦਾ ਕਹਿਣਾ ਹੈ ਕਿ ਗ੍ਰਹਿ ਜੰਗ ਭੜਕਾਉਣ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ। ਇਸ ਵਿਚਾਲੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਤੁਰਕੀ ਦੇ ਆਪਣੇ ਹਮਰੁਤਬਾ ਏਰਦੋਗਾਨ ਨਾਲ ਫੋਨ ‘ਤੇ ਗੱਲ ਕਰਕੇ ਹਥਿਆਰਬੰਦ ਵਿਦਰੋਹ ਦੀ ਕੋਸ਼ਿਸ਼ ਸਬੰਧੀ ਦੇਸ਼ ਦੇ ਹਾਲਾਤ ਦੀ ਜਾਣਕਾਰੀ ਦਿੱਤੀ। ਦੂਜੇ ਪਾਸੇ ਕ੍ਰੇਮਲਿਨ ਮੁਤਾਬਕ ਤੁਰਕੀ ਦੇ ਰਾਸ਼ਟਰਪਤੀ ਨੇ ਰੂਸੀ ਲੀਡਰਸ਼ਿਪ ਦੇ ਕਦਮਾਂ ਪ੍ਰਤੀ ਪੂਰਨ ਸਮਰਥਨ ਪ੍ਰਗਟ ਕੀਤਾ। ਰੂਸ ਵਿੱਚ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਖਿਲਾਫ ਖੁੱਲ੍ਹੀ ਬਗਾਵਤ ਕਰਨ ਵਾਲੇ ਵੈਗਨਰ ਗਰੁੱਪ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਵਾਈਸਗ੍ਰੈਡ 24 ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਝਿਨ ਬੀਤੇ ਦੋ ਮਹੀਨੇ ਤੋਂ ਬਗਾਵਤ ਦੀ ਤਿਆਰੀ ਵਿੱਚ ਜੁਟੇ ਸਨ। ਇਸ ਦੌਰਾਨ ਉਹ ਪਤਿਨ ਨੂੰ ਹਥਿਆਰਾਂ ਦੀ ਕਮੀ ‘ਤੇ ਗੁੰਰਾਹ ਕਰਦੇ ਰਹੇ ਅਤੇ ਯੂਕਰੇਨ ਤੋਂ ਕਬਜ਼ਾਏ ਹਥਿਆਰਾਂ ਨੂੰ ਜ੍ਹਮਾ ਕਰਨ ਵਿੱਚ ਲੱਗੇ ਸਨ।