ਟੋਰਾਂਟੋਂ, 02 ਅਗਸਤ (ਭੁਪਿੰਦਰ ਸਿੰਘ) : ਕੈਨੇਡਾ ਸਰਕਾਰ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਸਾਲ ਉਮੀਦ ਤੋਂ ਵੱਧ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਦਿੱਤੇ ਜਾਣ ਤੋਂ ਬਾਅਦ ਰੱਦ ਕੀਤੇ ਗਏ ਹਨ। ਨਤੀਜੇ ਵਜੋਂ, ਬਹੁਤ ਸਾਰੇ ਕਾਲਜਾਂ ਨੂੰ ਪਹਿਲਾਂ ਹੀ ਸਵੀਕਾਰ ਕੀਤੇ ਗਏ ਵਿਦਿਆਰਥੀਆਂ ਨੂੰ ਮੋੜਨ ਲਈ ਮਜਬੂਰ ਕੀਤਾ ਗਿਆ ਸੀ। ਰੱਦ ਹੋਣ ਨਾਲ ਬਹੁਤ ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੜਿੱਕਾ ਪੈ ਗਿਆ ਹੈ। ਕੁਝ ਵਿਦਿਆਰਥੀਆਂ ਨੂੰ ਆਪਣੀਆਂ ਉਡਾਣਾਂ ਅਤੇ ਰਿਹਾਇਸ਼ਾਂ ਨੂੰ ਰੱਦ ਕਰਨਾ ਪਿਆ ਹੈ, ਜਦੋਂ ਕਿ ਦੂਸਰੇ ਹਾਜ਼ਰ ਹੋਣ ਲਈ ਨਵੇਂ ਕਾਲਜ ਲੱਭਣ ਲਈ ਭਟਕ ਰਹੇ ਹਨ। ਇਸ ਦੇ ਚੱਲਦਿਆਂ ਸਤੰਬਰ 23 ਇਨਟੇਕ ਲਈ ਪੜ੍ਹਾਈ ਕਨ ਜਾ ਰਹੇ ਇਕ ਕਾਲਜ ਦੇ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦੀ ਵਾਜ਼ਾ ਰੱਦ ਹੋਣ ਕਾਰਨ ਨਿਰਾਸ਼ ਹੋ ਗਏ, ਉਥੇ ਕਈ ਹੋਰ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ ਵਲੋਂ ਹਜ਼ਾਰਾਂ ਵਿਦਿਆਰਥੀਆਂ ਦਾ ਦਾਖਲਾ ਮੁਲਤਵੀ ਕਰ ਦਿਤਾ ਗਿਆ ਹੈ ਜਿਨ੍ਹਾਂ ਵਲੋਂ ਮੁੜ ਦਾਖਲੇ ਲਈ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰਾਏਕੋਟ ਦੇ ਕਈ ਆਈਲੈਟਸ ਸੈਂਟਰਾਂ ਰਾਹੀਂ ਕੈਨੇਡੀਅਨ ਕਾਲਜ਼ਾਂ ਦੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ਵਲੋਂ ਦਾਖਲਾ ਰੱਦ ਕਰਨ ਦੀ ਈਮੇਲ ਆਉਣੀਆਂ ਸ਼ੁਰੂ ਹੋਈਆਂ। ਇਸ ਈਮੇਲ ਤੋਂ ਬਾਅਦ ਵਿਦਿਆਰਥੀਆਂ ਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਭਾਜੜਾਂ ਪੈ ਗਈਆਂ। ਸੂਤਰਾ ਅਨੁਸਾਰ ਇਸ ਸਾਲ ਕੈਨੇਡਾ ਸਰਕਾਰ ਤੇ ਇਮੀਗ੍ਰੇਸ਼ਨ ਵਿਭਾਗ ਵਲੋਂ 90 ਤੋਂ 95 ਫੀ ਸਦੀ ਵਿਦਿਆਰਥੀਂ ਨੂੰ ਵੀਜ਼ਾ ਦਿਤਾ, ਜਦਕਿ ਪਿਛਲੇ ਸਮੇਂ ਵਿਚ ਵੀਜ਼ਾ ਦਰ 50 ਤੋਂ 60 ਫੀ ਸਦੀ ਹੁੰਦੀ ਸੀ ਪਰ ਇਸ ਸਾਲ ਜ਼ਿਆਦਾ ਵਿਦਿਆਰਥੀਆਂ ਨੂੰ ਵੀਜ਼ਾ ਮਿਲਣਾ ਹੀ ਕਾਲਜਾਂ ਵਿਚ ਸੀਟਾਂ ਘਟਣ ਦਾ ਮੁੱਖ ਕਾਰਨ ਹੈ। ਕੈਨੇਡਾ ਸਰਕਾਰ, ਇਮੀਗ੍ਰੇਸ਼ਨ ਵਿਭਾਗ ਅਤੇ ਕਾਲਜਾਂ ਵਿਚ ਆਪਸੀ ਤਾਲਮੇਲ ਦੀ ਘਾਟ ਦਾ ਖਮਿਆਜ਼ਾ ਸੂਬੇ ਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ, ਕਿਉਂਕਿ ਇਨ੍ਹਾਂ ਵਿਦਿਆਰਥੀਆਂ ਵਲੋਂ ਲੱਖਾਂ ਰੁਪਏ ਖਰਚ ਕਰ ਕੇ ਬਕਾਇਦਾ ਸਤੰਬਰ-23 ਇਨਟੇਕ ਲਈ ਕੈਨੇਾ ਜਾਣ ਲਈ ਜਹਾਜ਼ਾਂ ਦੀਆਂ ਟਿਕਵਾਂ ਬੁਕ ਕਰਵਾਉਣ ਤੋਂ ਸ਼ਾਪਿੰਗ ਤਕ ਕਰ ਲਈ ਸੀ। ਅਗਸਤ ਮਹੀਨੇ ਵਿਚ ਉਡਾਰੀ ਭਰਨ ਲਈ ਕਟਵਾਈਆਂ ਨਾ-ਵਾਪਸੀਯੋਗ ਹੋਣ ਕਾਰਨ ਵਿਦਿਆਰਥੀਆਂ ਦੀਆਂ ਟਿਕਟਾਂ ਦੇ ਲੱਖਾਂ ਰੁਪਏ ਡੁੱਬ ਗਏ। ਕੈਨੇਡੀਅਨ ਕਾਲਜਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਜਮਾਂ ਕਰਵਾਈਆਂ ਫੀਸਾਂ ਤਕ ਵਾਪਸ ਕਰਨ ਲਈ ਖਾਤਿਆਂ ਦੀ ਡੀਟੇਲ ਮੰਗ ਲਈਹੈ। ਇਸਤੋਂ ਇਲਾਵਾ ਕਈ ਹੋਰ ਕਾਲਜਾਂ ਨੇ ਵਿਦਿਆਰਥੀਆਂ ਦਾ ਦਾਖਲਾ 2023 ਇਨਟੇਕ ਤੋਂ ਵਧਾਕੇ ਜਨਵਰੀ-24 ਇਨਟੇਕ ਵਿਚ ਆਉਣ ਲਈ ਕਿਹਾ ਹੈ। ਕੈਨੇਡੀਅਨ ਸਰਕਾਰ ਅਤੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਉਹ ਸਥਿਤੀ ਨਾਲ ਨਜਿੱਠਣ ਲਈ ਕੰਮ ਕਰ ਰਹੇ ਹਨ। ਹਾਲਾਂਕਿ, ਇਹ ਅਸਪਸ਼ਟ ਹੈ ਕਿ ਜਿਹੜੇ ਵਿਦਿਆਰਥੀ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ, ਉਹ ਕੈਨੇਡਾ ਵਿੱਚ ਆਪਣੀ ਪੜ੍ਹਾਈ ਕਦੋਂ ਸ਼ੁਰੂ ਕਰ ਸਕਣਗੇ। ਇਸ ਦੌਰਾਨ, ਵਿਦਿਆਰਥੀਆਂ ਨੂੰ ਵਧੇਰੇ ਜਾਣਕਾਰੀ ਲਈ ਆਪਣੇ ਕਾਲਜਾਂ ਅਤੇ ਕੈਨੇਡੀਅਨ ਸਰਕਾਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।