ਅਮਰੀਕਾ, 18 ਜੂਨ : ਅਮਰੀਕਾ ਦੇ ਓਹਾਯੋ 'ਚ ਇਕ ਪਿਤਾ ਨੇ ਆਪਣੇ ਤਿੰਨ ਬੱਚਿਆਂ ਨੂੰ ਇਕੱਠੇ ਬਿਠਾਇਆ ਤੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਤਿਆਰੇ ਪਿਤਾ ਦਾ ਨਾਂ ਚੈਡ ਡੂਅਰਮੈਨ ਦੱਸਿਆ ਗਿਆ ਹੈ। ਉਸ ਨੂੰ ਹੁਣੇ ਜਿਹੇ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਉਸ ਨੇ ਆਪਣਾ ਜੁਲਮ ਕਬੂਲ ਕਰ ਲਿਆ। ਅਦਾਲਤ ਨੇ ਫਿਲਹਾਲ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ। ਇੰਨਾ ਹੀ ਨਹੀਂ, ਮੁਲਜ਼ਮ ‘ਤੇ ਪਤਨੀ ਨੂੰ ਵੀ ਜ਼ਖਮੀ ਕਰਨ ਦਾ ਦੋਸ਼ ਲੱਗਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਇਕ ਫੋਨ ਆਇਆ ਕਿ ਜਿਸ ਵਿਚ ਇਕ ਵਿਅਕਤੀ ਨੇ ਦੱਸਿਆ ਕਿ ਘਰ ਤੋਂ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਇਕ ਬੱਚੀ ਬੋਲ ਰਹੀ ਹੈ ਕਿ ਉਸ ਦੇ ਪਿਤਾ ਸਾਰਿਆਂ ਨੂੰ ਮਾਰ ਰਹੇ ਹਨ। ਉਥੇ 3, 4 ਤੇ 7 ਸਾਲ ਦੀ ਉਮਰ ਦੇ ਤਿੰਨ ਲੜਕਿਆਂ ਨੂੰ ਗੋਲੀਆਂ ਮਾਰ ਦਿੱਤਾ। ਬੱਚਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਹੀ ਮੌਤ ਹੋ ਗੀ।ਘਟਨਾ ਕੋਲੰਬਸ ਤੋਂ ਲਗਭਗ 75 ਮੀਲ ਪੱਛਮ ਵਿਚ ਸਥਿਤ ਮੋਨਰੇ ਟਾਊਨਸ਼ਿਪ ਵਿਚ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਜਦੋਂ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਡੂਅਰਮੈਨ ਘਰ ‘ਤੇ ਇਕ ਸਟੂਲ ‘ਤੇ ਬੈਠਿਆ ਮਿਲਿਆ। ਉਸ ਨੂੰ ਹੱਤਿਆ ਦੇ ਤਿੰਨ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ। ਅਧਿਕਾਰੀਆਂ ਨੇ ਗੋਲੀਬਾਰੀ ਪਿੱਛੇ ਦੇ ਮਕਸਦ ਖੁਲਾਸਾ ਨਹੀਂ ਕੀਤਾ ਹੈ। ਡੂਅਰਮੈਨ ਨੂੰ ਮਿਊਂਸਪਲ ਕੋਰਟ ਵਿਚ ਪੇਸ਼ ਕੀਤਾ ਗਿਆ। ਉਥੇ ਉਸ ਨੇ ਦੱਸਿਆ ਕਿ ਬੱਚਿਆਂ ਨੂੰ ਮਾਰਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਦੀ ਸਾਜ਼ਿਸ਼ ਰਚੀ ਸੀ। ਮੁਲਜ਼ਮ ਨੇ ਪਹਿਲਾਂ ਉਨ੍ਹਾਂ ਨੂੰ ਪਹਿਲਾਂ ਖੜ੍ਹਾ ਕੀਤਾ ਤੇ ਫਿਰ ਗੋਲੀ ਮਾਰੀ। ਇਸ ਦਰਮਿਆਨ ਇਕ ਬੱਚੇ ਨੇ ਖੇਤ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜਮ ਵੀ ਪਿੱਛੇ ਭੱਜਣ ਲੱਗਾ। ਡੂਅਰਮੈਨ ਬੱਚੇ ਨੂੰ ਫੜ ਕੇ ਘਰ ਵਾਪਸ ਲਿਆਇਆ ਤੇ ਗੋਲੀ ਮਾਰ ਦਿੱਤੀ। ਇਸ ਦਰਮਿਆਨ ਬੱਚਿਆਂ ਨੂੰ ਬਚਾਉਣ ਲਈ 34 ਸਾਲਾ ਮਾਂ ਵਿਚ ਆਈ ਤਾਂ ਉਸ ਦੇ ਹੱਥ ਵਿਚ ਵੀ ਗੋਲੀ ਲੱਗ ਗਈ। ਮਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ।