ਕੈਲੀਫੋਰਨੀਆ, 17 ਅਗਸਤ : ਅਮਰੀਕਾ ‘ਚ ਮਨੁੱਖੀ ਤਸਕਰੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 23 ਵਿਅਕਤੀਆਂ ਵਿੱਚ 5 ਪੰਜਾਬੀ ਵੀ ਸ਼ਾਮਲ ਹਨ। ਬੇਕਰਸਫੀਲਡ ਲਾਅ ਇਨਫੋਰਸਮੈਂਟ, ਯੂਨਾਈਟਿਡ ਸਟੇਟਸ ਸੀਕਰੇਟ ਸਰਵਿਸ, ਹੋਮਲੈਂਡ ਸਕਿਓਰਿਟੀ, ਫਰਿਜ਼ਨੋ ਕਾਉਂਟੀ ਇੰਟਰਨੈਟ ਕ੍ਰਾਈਮਜ਼ ਅਗੇਂਸਟ ਚਿਲਡਰਨ ਟਾਸਕ ਫੋਰਸ, ਐਫਬੀਆਈ, ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਅਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ ਰੀਹੈਬਲੀਟੇਸ਼ਨ ਨੇ ਸਾਂਝੇ ਤੌਰ ‘ਤੇ ਕੈਲੀਫੋਰਨੀਆ ਦੇ ਕੇਰਨ ਕਾਉਂਟੀ ਦੇ ਮਨੁੱਖੀ ਤਸਕਰੀ ਨੂੰ ਰੋਕਣ ਲਈ ‘ਆਪ੍ਰੇਸ਼ਨ ਬੈਡ ਬਾਰਬੀ’ ਚਲਾਇਆ ਹੋਇਆ ਹੈ। ਇਸ ਆਪਰੇਸ਼ਨ ਵਿੱਚ ਇਨ੍ਹਾਂ 23 ਲੋਕਾਂ ਨੂੰ ਅਮਰੀਕੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਪੰਜ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜਸਵਿੰਦਰ ਸਿੰਘ (35), ਜੋਗਿੰਦਰ ਸਿੰਘ (54), ਰਾਜਿੰਦਰਪਾਲ ਸਿੰਘ (54), ਨਿਸ਼ਾਨ ਸਿੰਘ (33) ਅਤੇ ਕਰਨੈਲ ਸਿੰਘ (44) ਸ਼ਾਮਲ ਹਨ। ਸਲਵਾਡੋਰ ਸਾਲਸੇਡੋ (56), ਡੈਨੀਅਲ ਹਰਨਾਂਡੇਜ਼ (36), ਡਿਏਗੋ ਗੋਂਜ਼ਾਲੇਜ਼ (36), ਜੋਸ ਟ੍ਰੇਜੋ (33), ਰੌਨੀ ਜੇਰਮੇਨ ਵਿਲੀ (30), ਅਲਬਰਟੋ ਰੋਡਰਿਗਜ਼ (23), ਐਂਟੋਨੀਓ ਰੋਮੇਰੋ ਜੂਨੀਅਰ (30), ਵਿਲੀਅਮ ਅਲਫਰੇਡੋ ਪੇਰੇਜ਼ ਸੈਂਡੋਵਾਲ (30) 26), ਮਾਈਨਰ ਵੇਲਾਸਕੇਜ਼ (38), ਰੋਲੈਂਡੋ ਲੋਪੇਜ਼ (23), ਮਾਈਕਲ ਪੀਟਰ ਮੁਰਤਾਲਾ (43), ਐਲੀ ਰੌਬਰਟ ਵਿਲਸਨ (29), ਰਿਕੀ ਟ੍ਰੈਵਾਨ ਵਾਕਰ (40), ਡੇਵੋਨ ਪਾਲ ਟੇਲਰ (31), ਜੋਸ਼ੂਆ ਜੇਮੀਰਾ ਜੌਨਸਨ (38), ਕ੍ਰਿਸਟੋਫਰ ਲੀ ਗ੍ਰੀਨਰ (36) ਵੀ ਦੋਸ਼ੀ ਹਨ। ਕੇਰਨ ਕਾਉਂਟੀ ਵਿੱਚ ਬੇਕਰਸਫੀਲਡ ਲਾਅ ਇਨਫੋਰਸਮੈਂਟ ਦੀ ਜ਼ਿਲ੍ਹਾ ਅਟਾਰਨੀ, ਸਿੰਥੀਆ ਜ਼ਿਮਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਲੀਫੋਰਨੀਆ ਦੇ ਨਿਆਂ ਵਿਭਾਗ ਨੇ ਤਸਕਰੀ ਵਿਰੋਧੀ ਮੁਹਿੰਮ ਨੂੰ ‘ਆਪ੍ਰੇਸ਼ਨ ਬੈਡ ਬਾਰਬੀ’ ਨਾਮ ਦਿੱਤਾ ਹੈ। ਇਸ ਕਾਰਵਾਈ ਦੇ ਹਿੱਸੇ ਵਜੋਂ ਫੜੇ ਗਏ ਜ਼ਿਆਦਾਤਰ ਨੌਜਵਾਨ ਕੇਰਨ ਕਾਉਂਟੀ ਦੇ ਹਨ। ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਕਿਹਾ ਕਿ ਉਸ ਨੂੰ ਮਨੁੱਖੀ ਤਸਕਰੀ ਤੋਂ ਇਲਾਵਾ ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਮਿਲੇ ਹਨ। ਬੱਚਿਆਂ ਦੇ ਨਾਲ ਕੁਝ ਇਤਰਾਜ਼ਯੋਗ ਸਮੱਗਰੀ ਵੀ ਮਿਲੀ। ਜਿਸ ਦੇ ਆਧਾਰ ‘ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਦੋਂ ਮਾਮਲਾ ਵੱਡਾ ਹੋ ਗਿਆ ਤਾਂ ਸਾਰੀਆਂ ਏਜੰਸੀਆਂ ਨੇ ਮਿਲ ਕੇ ਕਾਰਵਾਈ ਕੀਤੀ। ਇਸ ਆਪਰੇਸ਼ਨ ਦੌਰਾਨ 3 ਪੀੜਤਾਂ ਨੂੰ ਵੀ ਬਚਾਇਆ ਗਿਆ ਹੈ।