ਕੈਬਨਿਟ ਮੰਤਰੀ ਨੇ 16 ਕਲੀਨਿਕਲ ਸਹਾਇਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਹਤ ਸੇਵਾਵਾਂ ਦਾ ਜਾਇਜ਼ਾ ਵੀ ਲਿਆ। ਹੁਸ਼ਿਆਰਪੁਰ, 09 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਰਾਹੀਂ ਸਿਹਤ ਕ੍ਰਾਂਤੀ ਦੀ ਨੀਂਹ ਰੱਖੀ ਗਈ ਹੈ ਅਤੇ ਸੂਬੇ ਵਿੱਚ 650 ਤੋਂ ਵੱਧ ਆਮ ਆਦਮੀ ਕਲੀਨਿਕ ਘਰਾਂ ਦੇ ਨੇੜੇ ਸਫਲਤਾਪੂਰਵਕ ਚਲਾਏ ਜਾ ਚੁੱਕੇ ਹਨ। ਲੋਕਾਂ ਦੀ....
ਦੋਆਬਾ
ਜਲੰਧਰ, 3 ਅਕਤੂਬਰ : ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਾਮਕਿਸ਼ਨ ਵਾਸੀ ਪਿੰਡ ਠਾਣਾ ਵਜੋਂ ਹੋਈ ਹੈ, ਜਦਕਿ ਪ੍ਰਕਾਸ਼ ਰਾਮ ਗੰਭੀਰ ਜ਼ਖ਼ਮੀ ਹੈ। ਦਰਅਸਲ, ਵਿਧਾਇਕ ਦੀ ਕਾਰ ਸਕੂਟਰ ਨਾਲ ਟਕਰਾ ਗਈ। ਇਹ ਹਾਦਸਾ ਬੰਗਾ ਫਗਵਾੜਾ ਰੋਡ 'ਤੇ ਵਾਪਰਿਆ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਭਿਆਨਕ....
ਹੁਸ਼ਿਆਰਪੁਰ, 03 ਅਕਤੂਬਰ : ਪੰਜਾਬ ਵਿੱਚ ਗਰੀਬ ਸਿੱਖਾਂ ਦਾ ਰਾਜ ਬਸਪਾ ਲਿਆਵੇਗੀ। ਬਸਪਾ ਪੰਜਾਬ ਵਲੋਂ ਗਰੀਬਾਂ, ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ ਪੱਧਰੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਂਰੈਲੀ 9ਅਕਤੂਬਰ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੇ ਪਰੀਨਿਰਵਾਣ ਦਿਵਸ ਮੌਕੇ ਹੁਸ਼ਿਆਰਪਰ ਵਿਖੇ ਕੀਤੀ ਜਾਵੇਗੀ। ਨੌਜਵਾਨ ਆਗੂ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ ਆਨੰਦ ਮੁੱਖ ਮਹਿਮਾਨ ਹੋਣਗੇ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵਿਖੇ ਵਰਕਰਾਂ....
ਤਿਆਰੀਆਂ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਕੈਬਨਿਟ ਮੰਤਰੀ ਜਿੰਪਾ 4 ਅਕਤੂਬਰ ਨੂੰ ਤਿਆਰੀਆਂ ਦਾ ਜਾਇਜ਼ਾ ਲੈਣਗੇ ਭੰਗੀ ਚੋਅ ਦੀ ਸਫ਼ਾਈ ਅਤੇ ਕਾਜ਼ਵੇਅ ਦੀ ਮੁਰੰਮਤ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਹੁਸ਼ਿਆਰਪੁਰ, 3 ਅਕਤੂਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਦੁਸਹਿਰਾ ਗਰਾਊਂਡ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੀ ਰਾਮ ਲੀਲਾ ਕਮੇਟੀ ਦੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਦੌਰਾਨ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਦੇ....
ਬੰਗਾ, 02 ਅਕਤੂਬਰ : ਬੰਗਾ ਦੇ ਨੇੜਲੇ ਪਿੰਡ ਕੁਲਥਮ ਵਿਖੇ ਬੀਤੀ ਰਾਤ ਸੁੱਤੇ ਪਏ ਭੈਣ ਭਰਾ ਦੀ ਸੱਪ ਲੜਨ ਦੇ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦੀਕ ਮੁਹੰਮਦ ਨੇ ਦੱਸਿਆ ਕਿ ਉਸਦੀ ਪਤਨੀ ਬਿਮਾਰ ਹੋਣ ਕਰਕੇ ੳਸਦਾ ਇਲਾਜ਼ ਲਈ ਦੁਸਾਂਝ ਕਲਾ ਹਸਪਤਾਲ ਤੋਂ ਚੱਲ ਰਿਹਾ ਹੈ, ਦੇਰ ਰਾਤ ਕਰੀਬ 2 ਵਜੇ ਉਸਦੇ ਦੋਵੇਂ ਬੱਚਿਆਂ ਦਿਲਵਰ (10) ਤੇ ਲੜਕੀ ਸ਼ਾਇਰਾ (6) ਨੂੰ ਇੱਕ ਜਹਿਰੀਲੇ ਸੱਪ ਨੇ ਉਸ ਸਮੇਂ ਕੱਟ ਲਿਆ ਜਦੋਂ ਉਹ ਬੈਡ ਤੇ ਸੁੱਤੇ ਹੋਏ ਸਨ, ਜਦੋਂ ਉਨ੍ਹਾਂ ਨੂੰ ਇਸ....
ਕੈਬਨਿਟ ਮੰਤਰੀ ਨੇ ਨੇਤਰਹੀਣ ਅਤੇ ਅੰਗਹੀਣ ਵਿਕਾਸ ਸੁਸਾਇਟੀ ਬਾਹੋਵਾਲ ਨੂੰ 1.25 ਲੱਖ ਰੁਪਏ ਨਕਦ ਦਿੱਤੇ ਹੁਸ਼ਿਆਰਪੁਰ, 02 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਨੇਤਰਹੀਣ ਅਤੇ ਅੰਗਹੀਣ ਵਿਕਾਸ ਸੁਸਾਇਟੀ ਬਾਹੋਵਾਲ ਨੂੰ 1.25 ਲੱਖ ਰੁਪਏ ਦੀ ਨਗਦ ਰਾਸ਼ੀ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਵਿੱਚ ਅੰਗਹੀਣਾਂ ਨੂੰ ਹਰ ਸੰਭਵ ਸਹੂਲਤਾਂ ਅਤੇ ਸਨਮਾਨ ਦੇਣ ਲਈ ਵਚਨਬੱਧ ਹੈ। ਇਸ ਦੌਰਾਨ ਉਨ੍ਹਾਂ ਸੁਸਾਇਟੀ ਦੇ ਬੱਚਿਆਂ ਨੂੰ ਖਾਣੇ ਦੇ ਪੈਕੇਟ ਵੀ ਸੌਂਪੇ। ਉਨ੍ਹਾਂ ਬੱਚਿਆਂ....
ਜਲੰਧਰ, 2 ਅਕਤੂਬਰ : ਜਲੰਧਰ ਵਿੱਚ ਮਕਸੂਦਾ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਸਾਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਬੀਤੀ ਰਾਤ ਲਾਪਤਾ ਹੋਈਆਂ ਤਿੰਨ ਭੈਣਾਂ ਦੀਆਂ ਅੱਜ ਲਾਸ਼ਾਂ ਅੱਜ ਇੱਕ ਟਰੰਕ ਵਿੱਚੋਂ ਬਰਾਮਦ ਕੀਤੀਆਂ ਗਈਆਂ। ਇਹ ਤਿੰਨੋ ਭੈਣਾਂ ਨਾਬਾਲਗ ਸਨ ਜਿਹਨਾਂ ਦੀ ਉਮਰ 4 ਤੋਂ 9 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਇਹ ਘਟਨਾ ਕਾਨਪੁਰ ਦੀ ਹੈ ਜੋ ਪਠਾਨਕੋਟ ਰੋਡ 'ਤੇ ਮਕਸੂਦਾ ਨੇੜੇ ਪੈਂਦਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ....
31 ਅਕਤੂਬਰ ਤੱਕ ਚੱਲੇਗੀ ਨਸ਼ਾ ਛੁਡਾਊ ਮੁਹਿੰਮ ਹੁਸ਼ਿਆਰਪੁਰ, 02 ਅਕਤੂਬਰ : ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀਆਂ ਹਦਾਇਤਾਂ ਅਤੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਦੀ ਅਗਵਾਈ ਹੇਠ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਚ ਨਸ਼ਾ ਛੁਡਾਊ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ 1 ਅਕਤੂਬਰ ਤੋਂ 31 ਅਕਤੂਬਰ ਤੱਕ ਚਲਾਈ ਜਾ ਰਹੀ ਹੈ। ਇਸ ਮੌਕੇ ਚੀਫ਼ ਲੀਗਲ ਏਡ ਡਿਫੈਂਸ ਕੌਂਸਲਰ ਵਿਸ਼ਾਲ ਕੁਮਾਰ ਅਤੇ....
ਮੁਕੇਰੀਆਂ ਦੇ ਪਿੰਡ ਹਿਆਤਪੁਰ ਦੇ ਕਬੱਡੀ ਟੂਰਨਾਮੈਂਟ ’ਚ ਕੈਬਨਿਟ ਮੰਤਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਮੁਕੇਰੀਆਂ, 02 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਇਸ ਨੂੰ ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਹੋਏ ‘ਖੇਡਾਂ ਵਤਨ ਪੰਜਾਬ ਦੀਆ’ ਦੇ ਸੀਜ਼ਨ-2 ਵਿਚ ਪਹਿਲੇ ਸਾਲ ਨਾਲੋਂ ਵੀ ਵੱਧ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਹ ਅੱਜ....
‘ਸਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਜੂਨੀਅਰ’ ’ਚ 3 ਹਜ਼ਾਰ ਸਾਈਕਲਿਸਟਾਂ ਨੇ ਲਿਆ ਹਿੱਸਾ ਕੈਬਿਨੇਟ ਮੰਤਰੀ ਜਿੰਪਾ ਅਤੇ ਈਵੈਂਟ ਬ੍ਰਾਂਡ ਅੰਬੈਸਡਰ ਰਾਵੀ ਬਦੀਸ਼ਾ ਨੇ ਸਾਈਕਲੋਥਾਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਐਸ.ਐਸ.ਪੀ ਸਰਤਾਜ ਸਿੰਘ ਚਾਹਲ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਪਰਮਜੀਤ ਸਿੰਘ ਸਚਦੇਵਾ ਅਤੇ ਹੋਰ ਪਤਵੰਤਿਆਂ ਨੇ ਵੀ ਕੀਤੀ....
ਦਸੂਹਾ, 01 ਅਕਤੂਬਰ : ਹੁਸਿਆਰਪੁਰ ਦੇ ਦਸੂਹਾ ਵਿੱਚ ਮੋਟਰਸਾਈਕਲ ਅਤੇ ਸਕੂਟਰ ਦੀ ਹੋਈ ਭਿਆਨਕ ਟੱਕਰ ‘ਚ ਦੋਵੇਂ ਚਾਲਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਹਿਚਾਣ ਜ਼ਾਕਿਰ ਹੂਸੈਨ (48) ਵਾਸੀ ਮੁਕੇਰੀਆਂ ਅਤੇ ਗਿਆਨ ਚੰਦ ਵਾਸੀ ਨਿਹਾਲਪੁਰ ਵਜੋਂ ਹੋਈ ਹੈ। ਇਸ ਘਟਨਾਂ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਹੁਸੈਨ ਜੋ ਇੱਕ ਕੱਪੜੇ ਦਾ ਕਾਰੋਬਾਰ ਕਰਦਾ ਸੀ, ਉਹ ਦਸੂਹਾ ‘ਚ ਇੱਕ ਦੁਕਾਨ ਤੇ ਸਮਾਨ ਦੇ ਕੇ ਵਾਪਸ ਮੁਕੇਰੀਆਂ ਆ ਰਿਹਾ ਸੀ, ਜਦੋਂ ਉਹ ਉੱਚੀ ਬੱਸੀ....
ਵੱਖ-ਵੱਖ ਸੋਸਾਇਟੀਆਂ ਵਲੋਂ ਲਗਾਏ ਗਏ ਸਟਾਲ ਰਹੇ ਖਿੱਚ ਦਾ ਕੇਂਦਰ ਨਵਾਂਸ਼ਹਿਰ, 30 ਸਤੰਬਰ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਵਰੇਗੰਢ ‘ਤੇ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਇਨਕਲਾਬ ਫੈਸਟੀਵਲ ਦੇ ਦੂਸਰੇ ਦਿਨ ਦੇਸ਼ ਭਗਤੀ ਅਤੇ ਸਭਿਆਚਾਰ ਨਾਲ ਸਬੰਧਤ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਫੈਸਟੀਵਲ ਵਿੱਚ ਲਗਾਏ ਗਏ ਵੱਖ-ਵੱਖ ਵਿਭਾਗਾਂ ਅਤੇ ਪ੍ਰਾਈਵੇਟ ਕੰਪਨੀਆਂ ਵਲੋਂ ਲਗਾਈਆਂ ਗਈਆਂ....
ਤੈਰਾਕੀ, ਫੁੱਟਬਾਲ, ਅਥਲੈਟਿਕਸ, ਬੈਡਮਿੰਟਨ ਤੇ ਬਾਸਕਿਟਬਾਲ ’ਚ ਖਿਡਾਰੀਆਂ ਨੇ ਦਿਖਾਏ ਜੌਹਰ ਹੁਸ਼ਿਆਰਪੁਰ, 30 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ-2023’ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਅੱਜ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲਿਆਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲਿਆਂ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਐਸ.ਪੀ (ਹੈਡਕੁਆਟਰ) ਮਨਜੀਤ ਕੌਰ, ਸਹਾਇਕ....
ਕੈਬਨਿਟ ਮੰਤਰੀ ਨੇ ਵਾਰਡ ਨੰਬਰ 13 ਤੇ 27 ’ ਚ ਸੜਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ ਹੁਸ਼ਿਆਰਪੁਰ, 30 ਸਤੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪਿਛਲੇ ਇਕ ਸਾਲ ਵਿਚ ਨਗਰ ਨਿਗਮ ਹੁਸ਼ਿਆਪੁਰ ਵਲੋਂ ਸ਼ਹਿਰ ਵਿਚ 15 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿਚ 11 ਟਿਊਬਵੈਲ ਵੀ ਲਗਾਏ ਗਏ ਹਨ। ਉਹ ਅੱਜ ਵਾਰਡ ਨੰਬਰ 13 ਵਿਚ ਸਵਾ ਦੋ ਲੱਖ ਰੁਪਏ ਅਤੇ ਵਾਰਡ ਨੰਬਰ 27 ਦੇ ਨਿਊ ਦੀਪ ਨਗਰ ਵਿਚ ਢਾਈ ਲੱਖ ਰੁਪਏ ਦੀ ਲਾਗਤ ਨਾਲ ਬਣਨ....
ਹੁਸ਼ਿਆਰਪੁਰ, 29 ਸਤੰਬਰ : ਅਹਿਮਦੀਆ ਜਮਾਤ ਦੀ ਤਰਫੋਂ ਕਣਕ ਮੰਡੀ ਸਥਿਤ ਅਹਿਮਦੀਆ ਮਸਜਿਦ ਵਿਖੇ ਇਸਲਾਮ ਧਰਮ ਦੇ ਬਾਨੀ ਪੈਗੰਬਰ ਮੁਹੰਮਦ ਸਾਹਿਬ ਦੇ ਜੀਵਨ ਦਰਸ਼ਨ ‘ਤੇ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਮੌਲਵੀ ਸ਼ੇਖ ਮੰਨਾਨ ਦੇ ਪਾਠ ਨਾਲ ਕਾਨਫਰੰਸ ਦੀ ਸ਼ੁਰੂਆਤ ਹੋਈ। ਪਵਿੱਤਰ ਕੁਰਾਨ, ਜਿਸ ਤੋਂ ਬਾਅਦ ਮੌਲਵੀ ਸ਼ੇਖ ਮੰਨਾਨ ਨੇ ਮੁਹੰਮਦ ਸਾਹਿਬ ਦੀ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੈਗੰਬਰ ਮੁਹੰਮਦ ਸਾਹਿਬ ਅਰਬ ਦੇ ਇਕ ਧਾਰਮਿਕ ਅਤੇ ਸਮਾਜਿਕ ਆਗੂ ਅਤੇ ਇਸਲਾਮ ਦੇ ਸੰਸਥਾਪਕ ਸਨ। ਇਸਲਾਮੀ....