ਹੁਸ਼ਿਆਰਪੁਰ, 20 ਜੂਨ : ਸੀ-ਪਾਈਟ ਕੈਂਪ ਨੰਗਲ ਦੇ ਕੈਂਪ ਇੰਚਾਰਜ ਪੀ.ਟੀ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਅਗਨੀਵੀਰ ਦੀ ਆਰਮੀ ਦੀ ਭਰਤੀ ਜ਼ਿਲ੍ਹਾ ਰੋਪੜ, ਤਹਿਸੀਲ ਗੜ੍ਹਸ਼ਕੰਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਹਿਸੀਲ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ ਦੇ ਯੁਵਕ ਜਿਨ੍ਹਾਂ ਦਾ ਲਿਖਤੀ ਪੇਪਰ ਮਿਤੀ 17 ਅਪ੍ਰੈਲ 2023 ਤੋਂ ਸ਼ੁਰੂ ਹੋਇਆ ਸੀ, ਦਾ ਰਿਜ਼ਲਟ ਮਿਤੀ 21 ਮਈ 2023 ਨੂੰ ਆਇਆ ਹ,ੈ ਦੇ ਪਾਸ ਹੋਏ ਯੁਵਕਾਂ ਵਾਸਤੇ ਸੀ-ਪਾਈਟ ਕੈਂਪ ਨੰਗਲ ਵਿਖੇ ਫਿਜੀਕਲ ਟਰੇਨਿੰਗ ਲਈ ਕੈਂਪ ਚਲ ਰਿਹਾ ਹੈ । ਉਪਰੋਕਤ ਜ਼ਿਲਿ੍ਹਆਂ ਨਾਲ ਸਬੰਧਤ ਚਾਹਵਾਨ ਨੌਜਵਾਨ ਫਿਜੀਕਲ ਟਰੇਨਿੰਗ ਲਈ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਰੋਲ ਨੰਬਰ ਸਲਿਪ , ਆਰ ਸੀ ਦੀ ਕਾਪੀ , ਆਧਾਰ ਕਾਰਡ ਅਤੇ ਦਸਵੀਂ ਦਾ ਸਰਟੀਫਿਕੇਟ ਦੀ ਅਸਲ ਕਾਪੀ ਅਤੇ ਦੋ ਫੋਟੋ ਲੈ ਕੇ ਕੈਂਪ ਵਿਖੇ ਹਾਜ਼ਰ ਹੋ ਸਕਦੇ ਹਨ । ਇਸ ਤੋਂ ਇਲਾਵਾ ਜਿਹੜੇ ਯੁਵਕਾਂ ਨੇ ਏਅਰ ਫੋਰਸ , ਸੀ,ਆਰ.ਪੀ.ਐਫ, ਨੇਵੀ , ਐਸ.ਐਸ.ਬੀ ਜਾਂ ਸਟੇਟ ਪੁਲਿਸ ਵਾਸਤੇ ਵੀ ਆਨ-ਲਾਈਨ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਵਾਸਤੇ ਵੀ ਸੀ-ਪਾਈਟ ਕੈਂਪ ਵਿਖੇ ਲਿਖਤੀ ਅਤੇ ਫਿਜੀਕਲ ਦੀ ਟਰੇਨਿੰਗ ਵੀ ਸ਼ੁਰੂ ਹੋ ਗਈ ਹੈ। ਪੈਰਾ ਮਿਲਟਰੀ ਵਾਸਤੇ ਛਾਤੀ ਬਿਨਾਂ ਫੁਲਾ ਕੇ 80 ਸੈਂਟੀਮੀਟਰ ਅਤੇ ਫੁਲਾ ਕੇ 85 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ , ਇਸ ਤੋਂ ਇਲਾਵਾ ਯੁਵਕਾਂ ਨੂੰ ਸਰਕਾਰ ਵੱਲੋਂ ਵਜੀਫਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ ਨੂੰ 400 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜੀਫਾ ਵੀ ਦਿੱਤਾ ਜਾਏਗਾ । ਕੈਂਪ ਵਿਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 78371-08092,98774-80077,98885-16122 ਨੰਬਰਾਂ ’ਤੇ ਸਪੰਰਕ ਕੀਤਾ ਜਾ ਸਕਦਾ ਹੈ।