ਹੁਸਿ਼ਆਾਪੁਰ, 21 ਮਾਰਚ : ਹੁਸਿਆਰਪੁਰ ਤਹਿਸੀਲ ਕੰਪਲੈਕਸ 'ਚ ਉਸ ਸਮੇਂ ਦਹਿਸਤ ਦਾ ਮਾਹੌਲ ਬਣ ਗਿਆ, ਜਦੋਂ ਅਚਾਨਕ ਗੋਲੀਆਂ ਚੱਲੀਆਂ, ਇਸ ਦੌਰਾਨ ਇੱਕ ਨੌਜਵਾਨ ਜਖ਼ਮੀ ਹੋਣ ਜਾਣ ਦੀ ਖ਼ਬਰ ਹੈ। ਜਿਸਨੂੰ ਤੁਰੰਤ ਇਲਾਜ ਲਈ ਹੁਸਿ਼ਆਰਪੁਰ ਦੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਨੌਜਵਾਨ ਦੀ ਪਹਿਚਾਣ ਧੀਰਜ ਕੁਮਾਰ ਵਜੋਂ ਹੋਈ ਹੈ ਜੋ ਕਿ ਹੁਸਿ਼ਆਰਪੁਰ ਦੇ ਮੁਹੱਲਾ ਵਿਜੇ ਨਗਰ ਦਾ ਰਹਿਣ ਵਾਲਾ ਹੈ। ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਦੇ ਸਾਥੀ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਨੂੰ ਲੈ ਕੇ ਹੁਸਿ਼ਆਰਪੁਰ ਤਹਿਸੀਲ ਕੰਪਲੈਕਸ ਚ ਕੰਮ ਲਈ ਗਏ ਸੀ ਤਾਂ ਇਸ ਦੌਰਾਨ ਉਥੇ ਉਨ੍ਹਾਂ ਦੀ ਜਾਨ ਪਹਿਚਾਣ ਦੇ ਨੌਜਵਾਨ ਨੇ ਹੀ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਕ ਗੋਲੀ ਧੀਰਜ ਕੁਮਾਰ ਦੇ ਪੇਟ ਦੇ ਥੱਲੜੇ ਹਿੱਸੇ ਚ ਲੱਗੀ ਜੱਦ ਕਿ ਉਸ ਵਲੋਂ ਕਿਸੇ ਤਰ੍ਹਾਂ ਨਾਲ ਆਪਣੀ ਜਾਨ ਬਚਾਈ ਗਈ।ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸੁਭਾਸ਼ ਭਗਤ ਦਾ ਕਹਿਣਾ ਹੈ, ਕਿ ਫਿਲਹਾਲ ਅਜੇ ਤੱਕ ਘਟਨਾ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਏ ਤੇ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।