ਕਪੂਰਥਲਾ : ਗਲੋਬਲ ਸਿੱਖ ਵਿਚਾਰ ਮੰਚ ਸੁਲਤਾਨਪੁਰ ਲੋਧੀ ਦੀ ਇੱਕ ਵਿਸ਼ੇਸ਼ ਮੀਟਿੰਗ ਪਵਿੱਤਰ ਵੇਈਂ ਕਿਨਾਰੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ 'ਚ ਹੋਈ, ਜਿਸ ਵਿਚ ਰਾਜ ਸਭਾ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।ਇਸ ਮੀਟਿੰਗ 'ਚ ਸਿੱਖ ਬੁੱਧੀਜੀਵੀ ਡਾ. ਆਸਾ ਸਿੰਘ ਘੁੰਮਣ ਤੇ ਡਾ. ਪਰਮਜੀਤ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਗਲੋਬਲ ਸਿੱਖ ਵਿਚਾਰ ਮੰਚ ਵੱਲੋਂ ਸਮੂਹ ਸਿੱਖ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਪਹਿਲੀ ਵਿਸ਼ਵ ਸਿੱਖ ਕਾਨਫਰੰਸ ਆਯੋਜਿਤ ਕੀਤੀ ਗਈ ਸੀ , ਜਿਸ ਵਿਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਸਿੱਖ ਬੁੱਧੀਜੀਵੀਆਂ ਨੇ ਆਪਣੇ ਖੋਜ ਭਰਪੂਰ ਭਾਸ਼ਨ ਦਿੱਤੇ ਤੇ ਉਹ ਕਾਨਫਰੰਸ ਬਹੁਤ ਹੀ ਸਫਲ ਰਹੀ । ਇਸੇ ਤਰ੍ਹਾਂ ਹੀ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜੀ ਵਿਸ਼ਾਲ ਵਿਸ਼ਵ ਸਿੱਖ ਕਾਨਫਰੰਸ ਮਿਤੀ 2 ਨਵੰਬਰ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਗੁਰਪ੍ਰਸ਼ਾਦ ਸਾਹਿਬ ਦੇ ਹੇਠਾਂ ਬਣੇ ਕਾਨਫਰੰਸ ਹਾਲ 'ਚ ਆਯੋਜਿਤ ਕੀਤੀ ਜਾਵੇਗੀ , ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ 'ਚ ਮੁੱਖ ਮਹਿਮਾਨ ਵੱਜੋ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸ਼ਾਮਲ ਹੋਣਗੇ,ਜਦਕਿ ਵਿਸ਼ੇਸ਼ ਮਹਿਮਾਨ ਵੱਜੋਂ ਸਵਾਮੀ ਸ਼ਾਂਤਾ ਨੰਦ ਜੀ ਮਹਾਮੰਡਲੇਸਵਰ ਉਦਾਸੀਨ ਆਸ਼ਰਮ ਜਲੰਧਰ , ਸੰਤ ਤੇਜਾ ਸਿੰਘ ਐਮ. ਏ ਖੁੱਡਾ ਜੀ ਤੇ ਹੋਰ ਸਿੱਖ ਬੁੱਧੀਜੀਵੀ ਸ਼ਿਰਕਤ ਕਰਨਗੇ । ਉਨ੍ਹਾਂ ਦੱਸਿਆ ਕਿ ਵਿਸ਼ਵ ਸਿੱਖ ਕਾਨਫਰੰਸ 'ਚ ਉਕਤ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਸਿੱਖ ਵਿਦਵਾਨ , ਡਾ. ਸੁਖਦਿਆਲ ਸਿੰਘ ,ਡਾ ਕੁਲਵਿੰਦਰ ਸਿੰਘ ਬਾਜਵਾ, ਡਾ. ਪਰਮਬੀਰ ਸਿੰਘ , ਭਾਈ ਹਰਵਿੰਦਰ ਸਿੰਘ ਖਾਲਸਾ, ਗਿਆਨੀ ਕੌਰ ਸਿੰਘ ਜੀ ਕੋਠਾ ਗੁਰੂ,ਪ੍ਰੋ. ਹਰਜੀਤ ਸਿੰਘ ਅਸਕ ਯੂ.ਕੇ., ਇੰਜੀਨੀਅਰ ਕਰਮਜੀਤ ਸਿੰਘ ਜਲੰਧਰ ,ਪ੍ਰੋ. ਬਲਵਿੰਦਰ ਪਾਲ ਸਿੰਘ ਤੇ ਸਫ਼ਰ ਗੁਰਬਚਨ ਸਿੰਘ ਜਲੰਧਰ,ਪ੍ਰੋ. ਅਮਰਜੀਤ ਸਿੰਘ ਖੈੜਾ ਕਨੇਡਾ , ਡਾ. ਮੁਹਬੱਤ ਸਿੰਘ,ਡਾ. ਜੋਗਿੰਦਰ ਸਿੰਘ,ਡਾ. ਗੁਰਦੀਪ ਕੌਰ,ਡਾ. ਪਰਮਜੀਤ ਕੌਰ ਅਨੰਦਪੁਰ ਸਾਹਿਬ,ਡਾ. ਕੰਵਰ ਅਮਰਿੰਦਰ ਸਿੰਘ , ਨਵਤੇਜ ਸਿੰਘ ਖੈਰਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ ਤੇ " ਗੁਰੂ ਨਾਨਕ ਜੀਵਨ , ਬਾਣੀ ,ਫਲਸਫਾ ਤੇ ਇਤਿਹਾਸ " ਵਿਸ਼ੇ ਤੇ ਆਪਣੇ ਖੋਜ ਭਰਪੂਰ ਵਿਚਾਰ ਪ੍ਰਗਟਾਵਾ ਕਰਨਗੇ । ਡਾ. ਆਸਾ ਸਿੰਘ ਘੁੰਮਣ ਨਡਾਲਾ ਨੇ ਹੋਰ ਦੱਸਿਆ ਕਿ ਸੰਤ ਸੀਚੇਵਾਲ ਜੀ , ਅਕਾਲ ਅਕੈਡਮੀ ਦੇ ਐਮ.ਡੀ. ਸੁਖਦੇਵ ਸਿੰਘ ਜੱਜ , ਵਾਹਿਗੁਰੂ ਅਕੈਡਮੀ ਦੇ ਗਗਨਦੀਪ ਸਿੰਘ , ਮਨਦੀਪ ਸਿੰਘ ਰਿਮਝਿਮ , ਸਾਹਿਤ ਸਭਾ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਅਤੇ ਸਕੱਤਰ ਮੁਖਤਾਰ ਸਿੰਘ ਚੰਦੀ , ਸਮਾਜ ਸੇਵੀ ਨਰਿੰਦਰ ਸਿੰਘ ਢਿੱਲੋਂ ਤੇ ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਆਦਿ ਵੀ ਵਿਸ਼ੇਸ਼ ਸਹਿਯੋਗ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਉਕਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਸੀ। ਇਸ ਸਮੇਂ ਨਿਰਮਲੇ ਮਹਾਂਪੁਰਸ਼ਾਂ ਬਾਰੇ ਵਿਸ਼ੇਸ਼ ਖੋਜ ਕਰਨ ਵਾਲੇ ਸਿੱਖ ਵਿਦਵਾਨ ਡਾ. ਪਰਮਜੀਤ ਸਿੰਘ ਮਾਨਸਾ ਨੇ ਦੱਸਿਆ ਕਿ ਵਿਸ਼ਵ ਸਿੱਖ ਕਾਨਫਰੰਸ 'ਚ ਸਿੱਖਾਂ ਦੀਆਂ ਸਮੱਸਿਆਵਾਂ ਬਾਰੇ , ਗੁਰੂ ਸਾਹਿਬ ਦੇ ਸੰਦੇਸ਼ ਤੇ ਸਿੱਖਿਆਵਾਂ , ਸੁਲਤਾਨਪੁਰ ਲੋਧੀ ਦੇ ਇਤਿਹਾਸ ਤੇ ਗੁਰੂ ਸਾਹਿਬ ਦੇ ਫਲਸਫੇ ਬਾਰੇ ਵਿਦਵਾਨਾਂ ਵੱਲੋਂ ਕੀਤੀ ਚਰਚਾ ਬਾਰੇ ਇੱਕ ਕਿਤਾਬ ਤਿਆਰ ਵੀ ਕੀਤੀ ਜਾਵੇਗੀ , ਜਿਸਨੂੰ ਸੰਗਤਾਂ 'ਚ ਵੰਡਿਆ ਜਾਵੇਗਾ । ਇਸ ਸਮੇ ਪ੍ਰਿੰਸੀਪਲ ਡਾ. ਬਲਵੰਤ ਸਿੰਘ , ਨਾਮਵਰ ਲੇਖਕ ਤੇ ਸ਼ਾਇਰ ਮੁਖਤਿਆਰ ਸਿੰਘ ਚੰਦੀ , ਸਮਾਜ ਸੇਵੀ ਆਗੂ ਨਰਿੰਦਰ ਸਿੰਘ ਢਿੱਲੋਂ , ਨਰਿੰਦਰ ਸਿੰਘ ਸੋਨੀਆ , ਵਰੁਣ ਸ਼ਰਮਾ ਪ੍ਰਧਾਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ , ਲਖਵੀਰ ਸਿੰਘ ਲੱਖੀ ਪ੍ਰਧਾਨ ਵਰਕਿੰਗ ਜਰਨਲਿਸਟ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ , ਬਲਵਿੰਦਰ ਸਿੰਘ ਧਾਲੀਵਾਲ , ਸੁਰਿੰਦਰ ਸਿੰਘ ਬੱਬੂ ਸਾਬਕਾ ਪ੍ਰਧਾਨ , ਚੰਦਰ ਮੜ੍ਹੀਆ , ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਪਿੰਡ ਹੈਬਤਪੁਰ ਆਦਿ ਹਾਜਰ ਸਨ ।