ਇਨੋਵਾ ਨੇ ਟਰੈਕਟਰ ਨੂੰ ਮਾਰੀ ਟੱਕਰ, ਇੱਕ ਦੀ ਮੌਤ, ਇੱਕ ਗੰਭੀਰ ਜਖ਼ਮੀ

ਜਲੰਧਰ, 31 ਜੁਲਾਈ : ਸਥਾਨਕ ਸ਼ਹਿਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਈਵੇ ਤੇ ਇੱਕ ਇਨੋਵਾ ਕਾਰ ਨੇ ਅੱਗੇ ਜਾ ਰਹੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਤੇ ਬੈਠੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਟਰੈਕਟਰ ਚਾਲਕ ਦੂਜੇ ਪਾਸੇ ਡਿੱਗਣ ਕਾਰਨ ਗੰਭੀਰ ਜਖ਼ਮੀ ਹੋ ਗਿਆ। ਮੌਕੇ ਦੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਇਨੋਵਾ ਦਾ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਟਰੈਕਟਰ ਚਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਾਈਵੇ ਤੇ ਜਾ ਰਹੇ ਸਨ ਕਿ ਪਿੱਛੇ ਤੋੰਂ ਇਹ ਇਨੋਵਾ ਕਾਰ ਬਹੁਤ ਤੇਜ ਰਫਤਾਰ ਵਿੱਚ ਆਈ ਤੇ ਉਨ੍ਹਾਂ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ iੱਜਥੇ ਉਹ ਜਖ਼ਮੀ ਹੋ ਗਿਆ, ਉੱਥੇ ਉਸਦਾ ਸਾਥੀ ਭੋਲਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪੁੱਜੀ ਪੁਲਿਸ ਨੇ ਇਨੋਵਾ ਚਾਲਕ ਨੂੰ ਕਾਬੂ ਕਰਲਿਆ ਹੈ ਅਤੇ ਗੱਡੀ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਕਾਰ ਚਾਲਕ ਨੇ ਮੰਨਿਆ ਹੈ ਕਿ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ।