ਬੰਗਾ, 23 ਮਾਰਚ : ਬਹੁਜਨ ਸਮਾਜ ਪਾਰਟੀ ਅਤੇ ਸ਼ਿਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ ਤੇ ਹਾਜ਼ਰੀ ਪਿੰਡ ਖੜਕੜ ਕਲਾਂ ਕਲਾਂ ਵਿਖੇ ਭਰਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਜ਼ਾਦੀ ਦੇ 75ਸਾਲਾਂ ਬਾਅਦ ਵੀ ਸ਼ਹੀਦਾਂ ਦੀ ਸੋਚ ਲੋਕਾਂ ਤੋਂ ਦੂਰ ਹੈ, ਜਿਸਦੇ ਲਈ ਮੌਕੇ ਦੀਆਂ ਹਕੂਮਤਾਂ ਜਿੰਮੇਵਾਰ ਹਨ, ਜਿਹਨਾਂ ਨੇ ਸਮੇਂ ਸਮੇਂ ਸਰਕਾਰਾਂ ਬਣਾਕੇ ਸ਼ਹੀਦਾਂ ਦੀ ਸੋਚ ਨੂੰ ਸਾਜਿਸ਼ ਤਹਿਤ ਆਮ ਲੋਕਾਂ ਤੋਂ ਦੂਰ ਕਰ ਦਿੱਤੀ। ਜਦੋਂ ਕਿ ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ 1995 ਵਿਚ ਪਹਿਲੀ ਵਾਰ ਸਰਕਾਰ ਬਣਾਕੇ ,ਜੋਕਿ ਸਿਰਫ ਸਾਢੇ ਚਾਰ ਮਹੀਨੇ ਚੱਲੀ ਸੀ, ਦੌਰਾਨ ਸ਼ਹੀਦ ਊਧਮ ਸਿੰਘ ਨਗਰ ਨਾਮ ਨਾਲ ਜਿਲ੍ਹੇ ਦਾ ਨਿਰਮਾਣ ਕੀਤਾ। ਆਜ਼ਾਦੀ ਦੇ 47 ਸਾਲਾਂ ਬਾਅਦ ਅਕਤੂਬਰ 1995 ਵਿਚ ਬਸਪਾ ਨੇ ਸ਼ਹੀਦਾਂ ਦੇ ਨਾਮ ਤੇ ਦੇਸ਼ ਦੇ ਪਹਿਲੇ ਜਿਲ੍ਹੇ ਦਾ ਨਿਰਮਾਣ ਕੀਤਾ। ਬਸਪਾ ਦੀ ਅਮਲੀ ਸੋਚ ਤੋਂ ਘਬਰਾਕੇ ਕਾਂਗਰਸ ਨੇ ਨਵੰਬਰ 1995 ਵਿਚ ਪੰਜਾਬ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਜਿਲ੍ਹੇ ਦਾ ਨਿਰਮਾਣ ਕੀਤਾ। ਜਦੋਂ ਕਿ ਬਸਪਾ ਨੇ ਗੁਰੂਆਂ ਮਹਾਂਪੁਰਸ਼ਾਂ ਦੇ ਨਾਮ ਤੇ ਦਰਜਨ ਤੋਂ ਜਿਆਦਾ ਜਿਲਿਆ ਦਾ ਨਿਰਮਾਣ ਕੀਤਾ। ਬਸਪਾ ਵਿਧਾਇਕ ਡਾ ਨਛੱਤਰ ਪਾਲ ਨੇ ਕਿਹਾ ਸ਼ਹੀਦਾਂ ਦੀ ਸੋਚ ਆਮ ਲੋਕਾਂ ਲਈ ਰੋਟੀ ਰੁਜ਼ਗਾਰ ਦੇ ਨਾਲ ਮਾਣ ਸਨਮਾਨ ਦੀ ਲੜਾਈ ਸੀ, ਜੋਕਿ ਅੱਜ ਵੀ ਦੇਸ਼ ਵਾਸੀਆਂ ਲਈ ਅਧੂਰੀ ਹੈ।