- ਤੈਰਾਕੀ, ਫੁੱਟਬਾਲ, ਅਥਲੈਟਿਕਸ, ਬੈਡਮਿੰਟਨ ਤੇ ਬਾਸਕਿਟਬਾਲ ’ਚ ਖਿਡਾਰੀਆਂ ਨੇ ਦਿਖਾਏ ਜੌਹਰ
ਹੁਸ਼ਿਆਰਪੁਰ, 30 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ-2023’ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਅੱਜ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲਿਆਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲਿਆਂ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਐਸ.ਪੀ (ਹੈਡਕੁਆਟਰ) ਮਨਜੀਤ ਕੌਰ, ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਮੈਨੇਜਰ ਸਰਵਿਸਜ਼ ਕਲੱਬ ਰਵਿੰਦਰ ਵੀ ਮੌਜੂਦ ਸਨ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ-17 ਲੜਕਿਆਂ ਦੇ 50 ਮੀਟਰ ਬਟਰ ਫਲਾਈ ਮੁਕਾਬਲਿਆਂ ਵਿਚ ਸ਼ੋਰਿਆ ਠਾਕੁਰ ਪਹਿਲੇ, ਡੈਨਿਅਲ ਦੂਜੇ ਅਤੇ ਮੁਦਿਤ ਸ਼ਰਮਾ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਅੰਡਰ-17 ਫੁੱਟਬਾਲ ਮੁਕਾਬਲਿਆਂ ਵਿਚ ਬੋਹਨ, ਅੰਡਰ-21 ਵਿਚ ਫੁੱਟਬਾਲ ਅਕਾਦਮੀ ਮਾਹਿਲਪੁਰ ਅਤੇ ਅੰਡਰ 21-30 ਦੇ ਮੁਕਾਬਲਿਆਂ ਵਿਚ ਹੱਲੂਵਾਲ ਦੀ ਟੀਮੇ ਜੇਤੂ ਰਹੀ। ਅਥਲੈਟਿਕਸ ਦੇ ਅੰਡਰ-14 ਲੜਕਿਆਂ ਦੀ 60 ਮੀਟਰ ਦੌੜ ਵਿਚ ਸੋਨੂ ਕੁਮਾਰ ਪਹਿਲੇ, ਪ੍ਰਿਆਂਸ ਦੂਜੇ ਅਤੇ ਰਾਜਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਦੇ ਮੁਕਾਬਲਿਆਂ ਵਿਚ ਮਾਧੂਰੀ ਪਹਿਲੇ, ਆਰੂਸ਼ੀ ਦੂਜੇ ਅਤੇ ਕਤਿਕਾ ਤੀਜੇ ਸਥਾਨ ’ਤੇ ਰਹੀ। ਬੈਡਮਿੰਟਨ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿਚ ਹਰਲੀਨ ਕਜਲਾ ਪਹਿਲੇ, ਮਾਨਵੀ ਅਰੋੜਾ ਦੂਜੇ, ਇਸ਼ਾਨਾ ਸੈਣੀ ਤੀਜੇ ਅਤੇ ਮੀਨਾਲ ਚੌਥੇ ਸਥਾਨ ’ਤੇ ਰਹੀ। ਅੰਡਰ-17 ਸਰਿਸ਼ਟੀ ਜਗੋਪਾਤਰਾ ਪਹਿਲੇ, ਨੇਹਲ ਬੰਗਾ ਦੂਜੇ, ਪੂਜਾ ਕੁਮਾਰੀ ਤੀਜੇ ਅਤੇ ਮਾਨਵੀ ਕਪੂਰ ਚੌਥੇ ਸਥਾਨ ’ਤੇ ਰਹੀ। ਅੰਡਰ-21 ਵਿਚ ਕਰਿਤਕਾ ਸ਼ਰਮਾ ਪਹਿਲੇ, ਅੰਕਿਸ਼ਾ ਠਾਕੁਰ ਦੂਜੇ, ਏਕਤਾ ਕੌਰ ਅਤੇ ਤਰਜਿੰਦਰ ਕੌਰ ਤੀਜੇ ਸਥਾਨ ’ਤੇ ਰਹੀ। ਬਾਸਕਿਟਬਾਲ ਅੰਡਰ-24 ਵਿਚ ਲੜਕਿਆਂ ਦੀ ਟੀਮ ਨੇ ਲਾਜਵੰਤੀ ਦੀ ਟੀਮ, ਅੰਡਰ-17 ਵਿਚ ਯੂ.ਐਸ.ਸੀ ਕੈਮਪੁਰ, ਅੰਡਰ-21 ਵਿਚ ਪੁਰਹੀਰਾਂ, ਅੰਡਰ-17 ਵਿਚ ਬਸੀ, ਅੰਡਰ-14 ਵਿਚ ਪੁਰਹੀਰਾਂ ਜੇਤੂ ਰਹੀ ਜਦਕਿ ਕਿ ਲੜਕੀਆਂ ਦੇ ਅੰਡਰ-17 ਮੁਕਾਬਲਿਆਂ ਵਿਚ ਆਕਸਫੋਰਡ ਸਕੂਲ, ਅੰਡਰ-21 ਵਿਚ ਟਾਂਡਾ, ਅੰਡਰ-14 ਵਿਚ ਰੇਲਵੇ ਮੰਡੀ ਅਤੇ ਅੰਡਰ-17 ਲਾਜਵੰਤੀ ਦੀ ਟੀਮ ਜੇਤੂ ਰਹੀ। ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਕੈਂਬ੍ਰਿਜ ਸਕੂਲ, ਅੰਡਰ-17ਟਾਂਡਾ ਅਤੇ ਪੁਰਹੀਰਾਂ ਤੇ ਅੰਡਰ-17 ਲੜਕੀਆਂ ਵਿਚ ਲਾਜਵੰਤੀ ਜੇਤੂ ਰਹੀ। ਕਿੱਕ ਬਾਕਸਿੰਗ ਵਿਚ ਲੜਕਿਆਂ ਦੇ 28 ਕਿਲੋ ਭਾਰ ਵਰਗ ਵਿਚ ਕਰਨਦੀਪ ਸਿੰਘ ਪਹਿਲੇ, ਕਰਨ ਕੁਮਾਰ ਦੂਜੇ, ਡੇਹਲ ਅਤੇ ਪ੍ਰਭਜੋਤ ਤੀਜੇ ਸਥਾਨ ’ਤੇ ਰਹੇ। 32 ਕਿਲੋ ਭਾਰ ਵਰਗ ਵਿਚ ਵੈਰਵ ਪਹਿਲੇ, ਸੋਨੂ ਦੂਜੇ, ਯੁਵਰਾਜ ਅਤੇ ਇੰਦਰਜੋਤ ਸਿੰਘ ਤੀਜੇ ਸਥਾਨ ’ਤੇ ਰਹੇ। 37 ਕਿਲੋ ਭਾਰ ਵਰਗ ਵਿਚ ਨਟਵਰ ਚੋਪਾਲ ਪਹਿਲੇ, ਅਦਿਤ ਕੁਮਾਰ ਦੂਜੇ, ਰਾਜਵੀਰ ਅਤੇ ਦਿਨਕਰ ਸ਼ਰਮਾ ਤੀਜੇ ਸਥਾਨ ’ਤੇ ਰਹੇ। 42 ਕਿਲੋਮੀਟਰ ਭਰ ਵਰਗ ਵਿਚ ਰਾਹੁਲ ਪਹਿਲੇ ਅਤੇ ਥਾਰੂਮ ਤਿਵਾੜੀ ਦੂਜੇ ਸਥਾਨ ’ਤੇ ਰਹੇ। 47 ਕਿਲੋ ਭਾਰ ਵਰਗ ਵਿਚ ਕਰਨਜੋਤ ਸਿੰਘ ਢਿੱਲੋਂ ਪਹਿਲੇ ਅਤੇ ਬ੍ਰਮ ਦੇਵ ਦੂਜੇ ਸਥਾਨ ’ਤੇ ਰਿਹਾ। 47 ਕਿਲੋ ਤੋਂ ਵੱਧ ਭਾਰ ਵਰਗ ਵਿਚ ਆਕਾਸ਼ ਕੁਮਾਰ ਪਹਿਲੇ, ਸਚਿਨ ਕੁਮਾਰ ਦੂਜੇ, ਜਿੰਦਪ੍ਰੀਤ ਸਿੰਘ ਅਤੇ ਪੰਕਜ ਤੀਜੇ ਸਥਾਨ ’ਤੇ ਰਹੇ।