- ਬਸਪਾ ਨੇ ਦਸ ਲੋਕ ਸਭਾ ਦੇ ਦੋ-ਦੋ ਇੰਚਾਰਜ ਕੀਤੇ ਨਿਯੁਕਤ
ਜਲੰਧਰ, 14 ਸਤੰਬਰ : ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ 10ਲੋਕ ਸਭਾ ਦੇ ਦੋ-ਦੋ ਇੰਚਾਰਜ ਦੇ ਨਿਯੁਕਤ ਕੀਤੇ ਗਏ ਹਨ। ਬਸਪਾ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਅੱਜ ਜਲੰਧਰ ਦੇ ਸਾਹਿਬ ਕਾਂਸ਼ੀ ਰਾਮ ਭਵਨ ਵਿਚ ਸੂਬਾ ਪੱਧਰੀ ਮੀਟਿੰਗ ਕੀਤੀ ਜਿਸ ਵਿਚ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ, ਸੂਬਾ ਕਮੇਟੀ ਮੈਂਬਰ, ਜਿਲ੍ਹਾਂ ਇੰਚਾਰਜ, ਜਿਲ੍ਹਾਂ ਪ੍ਰਧਾਨ ਤੇ ਵਿਧਾਨ ਸਭਾ ਪੱਧਰੀ ਆਗੂ ਹਾਜ਼ਿਰ ਹੋਏ। ਮੁੱਖ ਮਹਿਮਾਨ ਵਜੋਂ ਸੂਬਾ ਇੰਚਾਰਜ ਵਿਧਾਇਕ ਡਾ ਨਛੱਤਰ ਪਾਲ ਹਾਜ਼ਿਰ ਰਹੇ। ਲਗਭਗ ਪੰਜ ਘੰਟੇ ਚੱਲੀ ਮੀਟਿੰਗ ਵਿੱਚ ਜ਼ਮੀਨੀ ਪੱਧਰ ਤੇ ਸੰਗਠਨ ਦੀਆਂ ਰਿਪੋਰਟਾਂ ਅਤੇ ਰਾਜਨੀਤਿਕ ਹਾਲਾਤਾਂ ਤੇ ਚਰਚਾ ਕੀਤੀ ਗਈ। ਜਮੀਨੀ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਹਿਤ ਪੰਜਾਬ ਦੀਆਂ 10ਲੋਕ ਸਭਾ ਦੇ ਇੰਚਾਰਜ ਨਿਯੁਕਤ ਕੀਤੇ ਗਏ ਜਿਸ ਵਿੱਚ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ ਦੇ ਇੰਚਾਰਜ ਵਿਧਾਇਕ ਡਾ ਨਛੱਤਰ ਸਿੰਘ, ਸ਼੍ਰੀ ਅਜੀਤ ਸਿੰਘ ਭੈਣੀ ਤੇ ਸ਼੍ਰੀ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ ਹੋਣਗੇ। ਜਲੰਧਰ ਲੋਕ ਸਭਾ ਦੇ ਇੰਚਾਰਜ ਸ਼੍ਰੀ ਗੁਰਮੇਲ ਚੁੰਬਰ ਤੇ ਐਡਵੋਕੇਟ ਬਲਵਿੰਦਰ ਕੁਮਾਰ ਹੋਣਗੇ। ਹੁਸ਼ਿਆਰਪੁਰ ਲੋਕ ਸਭਾ ਦੇ ਇੰਚਾਰਜ ਸ਼੍ਰੀ ਗੁਰਲਾਲ ਸੈਲਾ ਤੇ ਚੌਧਰੀ ਗੁਰਨਾਮ ਸਿੰਘ ਹੋਣਗੇ। ਖੱਡੂਰ ਸਾਹਿਬ ਲੋਕ ਸਭਾ ਦੇ ਇੰਚਾਰਜ ਸ਼੍ਰੀ ਤਰਸੇਮ ਥਾਪਰ ਤੇ ਸ਼੍ਰੀ ਕੁਲਵਿੰਦਰ ਸਿੰਘ ਸਹੋਤਾ ਹੋਣਗੇ। ਫਿਰੋਜ਼ਪੁਰ ਲੋਕ ਸਭਾ ਦੇ ਇੰਚਾਰਜ ਸ਼੍ਰੀ ਓਮ ਪ੍ਰਕਾਸ਼ ਸਰੋਆ ਤੇ ਸੁਖਦੇਵ ਸਿੰਘ ਸ਼ੀਰਾ ਹੋਣਗੇ। ਫਰੀਦਕੋਟ ਲੋਕ ਸਭਾ ਦੇ ਇੰਚਾਰਜ ਸ਼੍ਰੀ ਗੁਰਬਖਸ਼ ਸਿੰਘ ਚੌਹਾਨ ਤੇ ਸ਼੍ਰੀ ਸੰਤ ਰਾਮ ਮੱਲੀਆਂ ਹੋਣਗੇ। ਬਠਿੰਡਾ ਲੋਕ ਸਭਾ ਦੇ ਇੰਚਾਰਜ ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ ਤੇ ਸ਼੍ਰੀਮਤੀ ਮੀਨਾ ਰਾਣੀ ਹੋਣਗੇ। ਸੰਗਰੂਰ ਲੋਕ ਸਭਾ ਦੇ ਇੰਚਾਰਜ ਸ਼੍ਰੀ ਚਮਕੌਰ ਸਿੰਘ ਵੀਰ ਤੇ ਡਾ ਮੱਖਣ ਸਿੰਘ ਜੀ ਹੋਣਗੇ। ਪਟਿਆਲਾ ਲੋਕ ਸਭਾ ਦੇ ਇੰਚਾਰਜ ਸ਼੍ਰੀ ਬਲਦੇਵ ਸਿੰਘ ਮਹਿਰਾ ਤੇ ਸ਼੍ਰੀ ਜਗਜੀਤ ਸਿੰਘ ਛਰਬੜ ਹੋਣਗੇ। ਫ਼ਤਹਿਗੜ੍ਹ ਸਾਹਿਬ ਲੋਕ ਸਭਾ ਦੇ ਇੰਚਾਰਜ ਸ਼੍ਰੀ ਕੁਲਵੰਤ ਸਿੰਘ ਮਹਤੋ ਅਤੇ ਡਾ ਜਸਪ੍ਰੀਤ ਸਿੰਘ ਬੀਜਾ ਹੋਣਗੇ। ਸੰਗਠਨ ਦੀ ਮਜ਼ਬੂਤੀ ਲਈ ਲੋਕ ਸਭਾ ਗੁਰਦਾਸਪੁਰ ਤੇ ਸ਼੍ਰੀ ਅੰਮ੍ਰਿਤਸਰ ਵਿਖੇ ਕੋਆਰਡੀਨੇਟਰ ਸ਼੍ਰੀ ਗੁਰਨਾਮ ਚੌਧਰੀ ਜੀ ਹੋਣਗੇ। ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕੇਡਰ ਦੇ ਅਧਾਰ ਤੇ ਪਿੰਡ ਪਿੰਡ ਸੰਗਠਨ ਦੀ ਮਜ਼ਬੂਤੀ ਪਹਿਲਾ ਪ੍ਰੋਗਰਾਮ ਹੈ, ਜਿਸ ਲਈ ਪੰਜਾਬ ਨੂੰ 2300 ਸੈਕਟਰਾਂ ਵਿੱਚ ਵੰਡਕੇ ਕੰਮ ਚਲ ਰਿਹਾ ਹੈ। ਜਿਸਦਾ ਪਹਿਲਾ ਪੜਾਅ 9ਅਕਤੂਬਰ ਨੂੰ ਪੂਰਾ ਹੋਵੇਗਾ ਜੋਕਿ ਪਿਛਲੇ ਦੋ ਮਹੀਨੇ ਤੋਂ ਚੱਲ ਰਿਹਾ ਹੈ। ਸ ਗੜ੍ਹੀ ਨੇ ਕਿਹਾ ਕਿ 9ਅਕਤੂਬਰ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਮੌਕੇ ਸੰਵਿਧਾਨ ਬਚਾਓ ਵਿਸ਼ਾਲ ਮਹਾਰੈਲੀ ਹੋਸ਼ਿਆਰਪੁਰ ਵਿਖੇ ਕੀਤੀ ਜਾਵੇਗੀ, ਜਿਸ ਵਿੱਚ ਕੇਂਦਰੀ ਲੀਡਰਸ਼ਿਪ ਵਿਸੇਸ਼ ਰੂਪ ਵਿੱਚ ਪੁੱਜੇਗੀ। ਵਿਧਾਇਕ ਡਾ ਨਛੱਤਰ ਪਾਲ ਜੀ ਨੇ ਕਿਹਾ ਕਿ ਅੱਜ ਭਾਜਪਾ ਦੇਸ਼ ਵਿੱਚ ਸੰਵਿਧਾਨ ਨੂੰ ਬਦਲਣ ਲਈ ਤਰ੍ਹਾਂ ਤਰ੍ਹਾਂ ਦੀਆਂ ਗੋਂਦਾਂ ਗੁੰਦ ਰਹੀ ਹੈ। ਜਿਸਦੇ ਖ਼ਿਲਾਫ਼ ਬਹੁਜਨ ਸਮਾਜ ਦਾ ਵਿਸ਼ਾਲ ਸਕਤੀ ਪ੍ਰਦਰਸ਼ਨ ਹੋਵੇਗਾ, ਜਿਸ ਵਿਚ ਮੁੱਖ ਤੌਰ ਤੇ ਦੋਆਬੇ ਦੀਆ ਤਿੰਨ ਲੋਕ ਸਭਾ ਨੂੰ ਕੇਂਦਰਿਤ ਕੀਤਾ ਜਾਵੇਗਾ।