- ਆਪ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸਤਨਾਮ ਸਿੰਘ ਚੇਚੀ ਜਲਾਲਪੁਰ ਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਵਲੋਂ ਕੀਤਾ ਕੈਂਪ ਦਾ ਉਦਘਾਟਨ
ਨਵਾਂਸ਼ਹਿਰ, 17 ਅਕਤੂਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਜਨਮ ਦਿਵਸ ‘ਤੇ ਰਾਜ ਵਿਆਪੀ ਖੂਨਦਾਨ ਕੈਂਪਾਂ ਦੀ ਲੜੀ ਵਿੱਚ ਸਥਾਨਕ ਬੀ.ਡੀ.ਸੀ. ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਮੈਗਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸਤਨਾਮ ਸਿੰਘ ਚੇਚੀ ਜਲਾਲਪੁਰ ਅਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਵਲੋਂ ਕੀਤਾ ਗਿਆ। ਇਸ ਮੌਕੇ ‘ਤੇ ਗਗਨ ਅਗਨੀਹੋਤਰੀ ਚੇਅਰਮੈਨ ਮਾਰਕਿਟ ਕਮੇਟੀ, ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਰਾਜਦੀਪ ਸ਼ਰਮਾ, ਲਖਵਿੰਦਰ ਲੱਕੀ ਲੱਧੜ, ਲੱਡੂ ਮਹਾਲੋਂ, ਵਿਨੋਦ ਕੁਮਾਰ ਪਿੰਕਾ, ਗੀਤਾਂ ਦੇਵੀ, ਬਲਵਿੰਦਰ ਕੁਮਾਰ, ਪਰਮਜੀਤ ਕੌਰ ਮਹਾਲੋਂ, ਮੰਜੀਤ ਲੰਗੜੋਆ, ਰਾਜਿੰਦਰ ਕੌਰ, ਰਾਕੇਸ਼ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ, ਕੈਂਪ ਦੀ ਵਿਲੱਖਣਤਾ ਇਹ ਸੀ ਜ਼ਿਲ੍ਹਾ ਪ੍ਰਧਾਨ ਨੇ ਖੁੱਦ ਵੀ ਖੂਨਦਾਨ ਕੀਤਾ। ਬੀ.ਡੀ.ਸੀ ਦੇ ਸਕੱਤਰ ਜਸਪਾਲ ਸਿੰਘ ਗਿੱਦਾ ਨੇ ਆਮ ਆਦਮੀ ਪਾਰਟੀ ਦੇ ਅਹੁੱਦੇਦਾਰਾਂ ਤੇ ਵਰਕਰਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਜਨਮ ਦਿਨ ਨੂੰ ਸਮਾਜ ਸੇਵਾ ਲਈ ਪ੍ਰੇਰਨਾ ਸਰੋਤ ਬਣਾਉਣ ‘ਤੇ ਵਧਾਈ ਦਿੱਤੀ। ਇਸ ਮੌਕੇ ਡਾ. ਅਜੇ ਕੁਮਾਰ ਬੱਗਾ ਅਤੇ ਡਾ. ਦਿਆਲ ਸਰੂਪ ਦੀ ਨਿਗਰਾਨੀ ਹੇਠ ਤਕਨੀਕੀ ਟੀਮ ਨੇ ਸਵੈ-ਇਛੁੱਕ ਖੂਨਦਾਨੀਆਂ ਤੋਂ ਖੂਨ ਦੇ ਯੂਨਿਟ ਪ੍ਰਾਪਤ ਕੀਤੇ। ਡਾ. ਅਜੇ ਬੱਗਾ ਨੇ ਦੱਸਿਆ ਕਿ 18 ਤੋਂ 65 ਸਾਲ ਤੱਕ ਦੀ ਉਮਰ, ਘੱਟੋ ਘੱਟ 45 ਕਿਲੋ ਸਰੀਰਕ ਵਜਨ ਵਾਲੇ ਤੰਦਰੁਸਤ ਵਿਅਕਤੀ ਡਾਕਟਰੀ ਪ੍ਰਵਾਨਗੀ ਨਾਲ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਜਨਮ ਦਿਨ ‘ਤੇ ਵਿਸ਼ੇਸ਼ ਕੇਕ ਵੀ ਕੱਟਿਆ ਗਿਆ। ਪ੍ਰਧਾਨ ਐਸ.ਕੇ ਸਰੀਨ, ਸਕੱਤਰ ਜੇ.ਐਸ.ਗਿੱਦਾ, ਖਜਾਨਚੀ ਪ੍ਰਵੇਸ਼ ਕੁਮਾਰ, ਡਾਇਰੈਕਟਰ ਜੇ.ਐਸ ਤੂਰ, ਪੀ.ਆਰ ਕਾਲੀਆ, ਡਾ. ਵਿਸ਼ਵ ਮੋਹਿਨੀ, ਅੰਜੂ ਸਰੀਨ, ਐਡਵਾਈਜਰ ਰਾਜਿੰਦਰ ਕੌਰ ਗਿੱਦਾ, ਨੋਬਲ ਸਰੀਨ, ਜੋਗਾ ਸਿੰਘ ਸਾਧੜਾ ਅਤੇ ਐਸ.ਕੇ ਤੂਰ ਦੀ ਅਗਵਾਈ ਵਿੱਚ ਚੈਰੀਟੇਬਲ ਡਲੱਡ ਸੈਂਟਰ ਦੀ ਸੇਵਾ ਪਿਛਲੇ 32 ਸਾਲਾਂ ਤੋਂ ਦਿਨ ਰਾਤ ਕੀਤੀ ਜਾ ਰਹੀ ਹੈ। ਇਸ ਮੌਕੇ ਬੀ.ਟੀ.ਓ ਡਾ. ਦਿਆਲ ਸਰੂਪ, ਮੈਨੇਜਰ ਮਨਮੀਤ ਸਿੰਘ, ਐਨ.ਆਰ.ਆਈ ਗੁਰਨਾਮ ਸਿੰਘ ਡੁਲਕੂ, ਲਤਾ ਨੇਗੀ, ਮੁਕੇਸ਼ ਕੁਮਾਰ, ਰਾਜੀਵ ਕੁਮਾਰ, ਭੁਪਿੰਦਰ ਸਿੰਘ, ਤਾਨੀਆ ਵਰਮਾ ਅਤੇ ਆਮ ਆਦਮੀ ਪਾਰਟੀ ਵਲੋਂ ਗਗਨ ਅਗਨੀਹੋਤਰੀ, ਰਾਜਦੀਪ ਸ਼ਰਮਾ, ਹੈਪੀ, ਪਰਮਜੀਤ ਕੁਮਾਰ ਮਹਾਲੋਂ, ਗੀਤਾ ਦੇਵੀ ਤੋਂ ਇਲਾਵਾ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਮੌਜੂਦ ਸਨ।