- ਭੋਪਾਲ ਰੀਜਨ ਨੇ ਜਿੱਤੀ ਓਵਰ ਆਲ ਟਰਾਫੀ
- ਪਟਨਾ ਰੀਜਨ ਰਿਹਾ ਦੂਜੇ ਸਥਾਨ ’ਤੇ
- ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜੇਤੂਆਂ ਨੂੰ ਵੰਡੇ ਇਨਾਮ
ਹੁਸ਼ਿਆਰਪੁਰ, 13 ਸਤੰਬਰ : ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਹੋਈ ਤਿੰਨ ਰੋਜ਼ਾ 13ਵੀਂ ਐਨ. ਵੀ. ਐਸ ਨੈਸ਼ਨਲ ਯੋਗਾ ਮੀਟ ਅੱਜ ਸਫਲਤਾ ਪੂਰਵਕ ਸੰਪੰਨ ਹੋ ਗਈ ਜਿਸ ਵਿਚ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਬਤੌਰ ਮੁੱਖ ਮਹਿਮਾਨ ਅਤੇ ਐਸ ਕੇ ਬੋਮਰਾ ਸੋਨਾਲੀਕਾ ਟਰੈਕਟਰਜ਼ ਲਿਮਟਿਡ, ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰ ਪਰਵੀਨ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਨਵੋਦਿਆ ਵਿਦਿਆਲਿਆ ਸਮਿਤੀ ਦੇ 8 ਖੇਤਰਾਂ ਭੋਪਾਲ, ਚੰਡੀਗੜ੍ਹ, ਹੈਦਰਾਬਾਦ, ਜੈਪੁਰ, ਲਖਨਊ, ਪਟਨਾ, ਪੁਣੇ, ਸ਼ਿਲਾਂਗ ਤੋਂ 335 ਵਿਦਿਆਰਥੀਆਂ ਨੇ ਕਲਾਤਮਿਕ, ਤਾਲਬੱਧ ਅਤੇ ਗਰੁੱਪ ਯੋਗਾ ਦੇ ਵੱਖ-ਵੱਖ ਤਰ੍ਹਾਂ ਦੇ ਯੋਗਾ ਆਸਣ ਕੀਤੇ। ਵਿਦਿਆਰਥੀਆਂ ਨੇ ਆਪਣੇ ਸੂਬਿਆਂ ਦੇ ਸੱਭਆਿਚਾਰ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ ਦਿੱਤੀਆਂ। ਜੇ. ਐਨ. ਵੀ ਲੌਂਗੋਵਾਲ਼ ਅਤੇ ਪਟਿਆਲਾ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਗਾਇਆ, ਜੇ. ਐਨ. ਵੀ ਪਟਿਆਲ਼ਾ ਨੇ ਭੰਗੜਾ ਅਤੇ ਜੇ. ਐਨ. ਵੀ ਹਮੀਰਪੁਰ ਦੇ ਬੱਚਿਆਂ ਨੇ ਨਾਟੀ ਪੇਸ਼ ਕੀਤੀ। ਕੈਪਟਨ ਟੀਨਾ ਧੀਰ, ਡਿਪਟੀ ਕਮਿਸ਼ਨਰ ਨਵੋਦਿਆ ਵਿਦਿਆਲਿਆ ਸਮਿਤੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਾਰੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਨਵੋਦਿਆ ਵਿਦਿਆਲੀ ਫਲਾਹੀ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੂੰ ਇਹ ਮੀਟ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ਼ਾਬਾਸ਼ ਦਿੱਤੀ। ਓਵਰਆਲ ਟਰਾਫੀ ਭੋਪਾਲ ਰੀਜਨ ਨੇ ਜਿੱਤੀ ਅਤੇ ਪਟਨਾ ਰੀਜਨ ਦੂਜੇ ਸਥਾਨ ’ਤੇ ਰਿਹਾ। ਲੜਕੀਆਂ ਦੇ ਮੁਕਾਬਲਿਆਂ ਵਿੱਚ 14 ਸਾਲ ਵਰਗ ਵਿੱਚ ਭੋਪਾਲ ਰੀਜਨ ਪਹਿਲੇ, ਲਖਨਊ ਰੀਜਨ ਦੂਜੇ, 17 ਸਾਲ ਵਰਗ ਵਿੱਚ ਭੋਪਾਲ ਰੀਜਨ ਪਹਿਲੇ, ਪਟਨਾ ਰੀਜਨ ਦੂਜੇ ਅਤੇ 19 ਸਾਲ ਵਰਗ ਵਿੱਚ ਪਟਨਾ ਰੀਜਨ ਪਹਿਲੇ ਅਤੇ ਭੋਪਾਲ ਰੀਜਨ ਦੂਜੇ ਸਥਾਨ ’ਤੇ ਰਹੇ। ਲੜਕਿਆਂ ਦੇ ਮੁਕਾਬਲਿਆਂ ਵਿੱਚ 14 ਸਾਲ ਵਰਗ ਵਿਚ ਲਖਨਊ ਰੀਜਨ ਨੇ ਪਹਿਲਾ, ਪਟਨਾ ਰੀਜਨ ਨੇ ਦੂਜਾ, 17 ਸਾਲ ਵਰਗ ਵਿਚ ਭੋਪਾਲ ਰੀਜਨ ਨੇ ਪਹਿਲਾ, ਪਟਨਾ ਰੀਜਨ ਦੂਜੇ ਅਤੇ 19 ਸਾਲ ਵਰਗ ਵਿੱਚ ਭੋਪਾਲ ਰੀਜਨ ਨੇ ਪਹਿਲਾ ਅਤੇ ਪਟਨਾ ਰੀਜਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬ੍ਰਮ ਸ਼ੰਕਰ ਜਿੰਪਾ ਨੇ ਜੇਤੂਆਂ ਨੂੰ ਇਨਾਮ ਵੰਡੇ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਕਿਹਾ ਕਿ ਭਾਰਤ ਦੇਸ਼ ਦੇ ਹਜ਼ਾਰਾਂ ਸੱਭਿਆਚਾਰਕ ਰੰਗ ਹਨ ਅਤੇ ਪੂਰੇ ਭਾਰਤ ਵਿੱਚੋਂ ਆਏ ਖਿਡਾਰੀਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੰਜੂ ਦੁੱਗਲ ਨੇ ਸਾਰਿਆਂ ਦੀ ਹਾਜ਼ਰੀ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਟੀਮ ਮੈਨੇਜਰਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੋਦਿਆ ਵਿਦਿਆਲਿਆ ਸਮਿਤੀ ਖੇਤਰੀ ਦਫ਼ਤਰ ਚੰਡੀਗੜ੍ਹ ਦੇ ਸਹਾਇਕ ਕਮਿਸ਼ਨਰ ਅਨੀਤਾ ਕੁਮਾਰੀ, ਆਰ. ਕੇ ਵਰਮਾ, ਡੀ. ਡੀ ਸ਼ਰਮਾ, ਵੱਖ-ਵੱਖ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਪ੍ਰਿੰਸੀਪਲ ਐਸ. ਡੀ. ਸ਼ਰਮਾ, ਰਵਿੰਦਰ ਕੁਮਾਰ, ਰਵਿੰਦਰ ਸਿੰਘ, ਨਿਸ਼ੀ ਗੋਇਲ, ਸੁਨੀਤਾ, ਦਿਨੇਸ਼ ਸਰਸਵਤ, ਭਾਰਤ ਭੂਸ਼ਨ ਵਰਮਾ ਜਿਲ੍ਹਾ ਪ੍ਰਧਾਨ ਬੀ ਜੇ ਪੀ, ਡਾਕਟਰ ਮਨਪ੍ਰੀਤ ਸਿੰਘ ਬੈਂਸ, ਡਾ. ਨਰਿੰਦਰ ਸਿੰਘ, ਕੈਬਨਿਟ ਮੰਤਰੀ ਦੇ ਪੀ. ਏ ਮਨੀਸ਼ ਸ਼ਰਮਾ, ਇੰਜ: ਨਰੇਸ਼ ਕੁਮਾਰ ਦੀਪਕ ਐਸ. ਡੀ. ਓ, ਇੰਜ: ਓਮਨਿੰਦਰ ਸਿੰਘ ਅਡੀਸ਼ਨਲ ਐਸ ਡੀ ੳ, ਚਰਨਜੀਤ ਜੇ. ਈ, ਟੀਮਾਂ ਦੇ ਮੈਨੇਜਰ , ਸੀਨੀਅਰ ਅਧਿਆਪਕ ਸੰਜੀਵ ਕੁਮਾਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਆਏ ਅਤੇ ਨਵੋਦਿਆ ਫਲਾਹੀ ਦੇ ਸਟਾਫ ਮੈਂਬਰ, ਸੁਰਜੀਤ ਲਾਲ ਸਰਪੰਚ ਫਲਾਹੀ, ਬਲਜਿੰਦਰ ਕੌਰ ਸਰਪੰਚ ਮਹਿਮੋਵਾਲ਼ ਹਾਜ਼ਰ ਸਨ।