ਮੁੱਖ ਮੰਤਰੀ ਮਾਨ ਨੇ ਇਟਲੀ ਦੇ ਰਾਜਦੂਤ ਵਿਨਸੈਜੋ ਡੀ ਲੂਕਾ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਟਲੀ ਦੇ ਰਾਜਦੂਤ ਵਿਨਸੈਜੋ ਡੀ ਲੂਕਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਵਿੱਚ ਵਪਾਰਕ ਮੌਕਿਆਂ ਬਾਰੇ ਉਨ੍ਹਾਂ ਦਰਮਿਆਨ ਫਲਦਾਇਕ ਚਰਚਾ ਹੋਈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਟਲੀ ਦੇ ਰਾਜਦੂਤ ਦਾ ਪੰਜਾਬ ਵਿੱਚ ਨਿਵੇਸ਼ ਲਈ ਨਿੱਘਾ ਸਵਾਗਤ ਕੀਤਾ। ਦੱਸ ਦੇਈਏ ਕਿ ਰਾਜਦੂਤ ਵਿਨਸੇਜੋ ਡੀ ਲੂਕਾ ਦੀ ਚੰਡੀਗੜ੍ਹ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਹੈ। ਮੀਟਿੰਗ ਵਿੱਚ ਇਟਲੀ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਕਾਮਿਆਂ ਦੀ ਮੌਜੂਦਗੀ, ਪੰਜਾਬ ਵਿੱਚ ਖੇਤੀ ਉਦਯੋਗਿਕ ਖੇਤਰ ਵਿੱਚ ਇਟਾਲੀਅਨ ਨਿਵੇਸ਼ ਦੇ ਮੌਕਿਆਂ, ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ।